Breaking NewsD5 specialIndiaNewsPoliticsPunjab

ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਦੀ ਵਾਪਸੀ

ਅੰਮ੍ਰਿਤਸਰ : ਇਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੋ ਲੰਮੇ ਸਮੇਂ ਬਾਅਦ ਸੁਰਖੀਆਂ ‘ਚ ਆਏ ਹਨ। ਰਾਮ ਰਹੀਮ ਨੂੰ ਮੁਆਫ਼ੀ ਦੇਣ ਕਾਰਨ ਗਿਆਨੀ ਗੁਰਬਚਨ ਸਿੰਘ ਚਰਚਾ ‘ਚ ਆਏ ਸਨ। ਜਿਸ ਤੋਂ ਬਾਅਦ ਸਾਬਕਾ ਜਥੇਦਾਰ ਦਾ ਭਾਰੀ ਵਿਰੋਧ ਹੋਇਆ ਤੇ ਇਸ ਤੋਂ ਬਾਅਦ ਅਕਤੂਬਰ 2018 ‘ਚ ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

BREAKING | ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਦੀ ਵਾਪਸੀ, ਅਕਾਲੀ ਦਲ ‘ਚ ਹਲਚਲ! (Video)

ਖੈਰ ਹੁਣ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਬੈਨਰ ਫੜ ਕੇ ਗਿਆਨੀ ਗੁਰਬਚਨ ਸਿੰਘ ਰੋਸ ਮਾਰਚ ਕੱਢਦੇ ਨਜ਼ਰ ਆ ਰਹੇ ਹਨ। ਮੰਗ ਕੀਤੀ ਗਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਸਤੇ ਤੋਂ ਮਾਸ ਅਤੇ ਨਸ਼ੇ ਦੀਆਂ ਦੁਕਾਨਾਂ ਬੰਦ ਕਰਵਾਈਆਂ ਜਾਣ। ਇਸ ਦੌਰਾਨ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਇਸ ਮਾਰਚ ਵਿੱਚ ਸ਼ਾਮਲ ਹੋਈਆਂ ਅਤੇ ਸਰਕਾਰ ਨੂੰ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਫ਼ੈਸਲਾ ਲੈਣ ਦੀ ਅਪੀਲ ਕੀਤੀ।

12 ਕਰੋੜ ਦੀ ਲੁੱਟ … ਇਹਨਾਂ ਲੁਟੇਰਿਆਂ ਦੀ ਸੂਹ ਦੇਣ ‘ਤੇ ਮਿਲੇਗਾ 5 ਲੱਖ ਦਾ ਇਨਾਮ | Punjab | Loot

ਹਾਸ਼ੀਏ ‘ਤੇ ਗਏ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਇਕ ਵਾਰ ਮੁੜ ਤੋਂ ਸਰਗਰਮ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਇਕ ਪਾਸੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਬਾਦਲ ਅਤੇ ਦੂਜੇ ਪਾਸੇ ਸਾਬਕਾ ਜਥੇਦਾਰ ਦੀਆਂ ਸਰਗਰਮੀਆਂ ਬਾਦਲਾਂ ਨੂੰ ਚਿੰਤਾ ‘ਚ ਪਾ ਸਕਦੀਆਂ ਹਨ ਕਿਉਂਕਿ ਗਿਆਨੀ ਗੁਰਬਚਨ ਸਿੰਘ ਨੂੰ ਆਉਣ ਵਾਲੇ ਸਮੇਂ ‘ਚ ਫੇਰ ਤੋਂ ਰਾਮ ਰਹੀਮ ਮੁਆਫ਼ੀਨਾਮੇ ਅਤੇ ਬੇਅਦਬੀ ਮਸਲਿਆਂ ‘ਤੇ ਸਵਾਲ ਹੋ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button