NewsPoliticsPunjabTop News

ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਭਵਿੱਖ ਨੂੰ ਸੰਵਾਰਨਾ ਅਤੇ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ, ਇਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ – ਕੈਪਟਨ

'ਆਪ' ਸਰਕਾਰ ਵਲੋਂ ਪੰਜਾਬ ਨੂੰ ਕਾਲੇ ਦੌਰ 'ਚ ਧੱਕਣ ਦੇ ਮਕਸਦ ਨੂੰ ਭਾਜਪਾ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ - ਅਸ਼ਵਨੀ ਸ਼ਰਮਾ

ਚੰਡੀਗੜ੍ਹ –  ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਇਸ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਅਤੇ ਠੋਸ ਤੇ ਨਿਰਣਾਇਕ ਫੈਸਲੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਹੈੱਡਕੁਆਰਟਰ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਭਾਜਪਾ ਪਰਿਵਾਰ ‘ਚ ਲਗਾਤਾਰ ਹੋ ਰਿਹਾ ਵਾਧਾ ਆਉਣ ਵਾਲੀਆਂ ਚੋਣਾਂ ‘ਚ ਜਨਤਾ ਵਲੋਂ ਭਾਜਪਾ ਨੂੰ ਮਿਲਣ ਵਾਲੀ ਹਮਾਇਤ ਦਾ ਪ੍ਰਤੱਖ ਸਬੂਤ ਹੈI

ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ‘ਡਿਜੀਟਲ ਇੰਡੀਆ’ ਨਾਅਰੇ ਤਹਿਤ ‘ਇੰਟਰਨੈੱਟ ਸਭ ਲਈ’ ਦੇ ਟੀਚੇ ਨੂੰ ਲੈ ਕੇ ਦੇਸ਼ ‘ਚ 5ਜੀ ਇੰਟਰਨੈੱਟ ਸੇਵਾ ਸ਼ੁਰੂ ਕਰਨ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਦੇ 10 ਵੱਡੇ ਸ਼ਹਿਰਾਂ ‘ਚ 5G ਇੰਟਰਨੈਟ ਸੇਵਾ ਸ਼ੁਰੂ ਕਰਕੇ ਇੱਕ ਬਹੁਤ ਹੀ ਸ਼ਾਨਦਾਰ ਤੋਹਫ਼ਾ ਦਿੱਤਾ ਗਿਆ ਹੈ। ਇਸ ਨਾਲ ਦੇਸ਼ ਵਿੱਚ ਤਰੱਕੀ ਦਾ ‘ਇਨਕਲਾਬ’ ਵੀ ਆਵੇਗਾ ਅਤੇ ਦੇਸ਼ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ। ਸ਼ਰਮਾ ਨੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਸਾਰੇ ਨਵੇਂ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਵਰਕਰਾਂ ਦਾ ਵੀ ਸੰਗਠਨ ਵਿੱਚ ਪੁਰਾਣੇ ਵਰਕਰਾਂ ਵਾਂਗ ਹੀ ਅਧਿਕਾਰ ਹੈ। ਪੰਜਾਬ ਦੀ ਮੌਜੂਦਾ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਚੁੱਕੀ ਹੈ ਅਤੇ ‘ਆਪ’ ਸਰਕਾਰ ਪੰਜਾਬ ਨੂੰ ਕਾਲੇ ਦੌਰ ‘ਚ ਧੱਕਣ ‘ਤੇ ਤੁਲੀ ਹੋਈ ਹੈ, ਪਰ ਭਾਰਤੀ ਜਨਤਾ ਪਾਰਟੀ ਇਨ੍ਹਾਂ ਨੂੰ ਆਪਣੇ ਮਨਸੂਬੇ ‘ਚ ਕਾਮਯਾਬ ਨਹੀਂ ਹੋਣ ਦੇਵੇਗੀ। ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਪੰਜਾਬ ਨੂੰ ਕਮਜ਼ੋਰ ਕਰਨ ਲਈ ਤਿਆਰ ਵੱਖਵਾਦੀ ਤਾਕਤਾਂ ਸੂਬੇ ਵਿੱਚ ਸਰਗਰਮ ਹੋ ਗਈਆਂ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੰਵੇਦਨਸ਼ੀਲਤਾ, ਸੂਬੇ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਕੋਈ ਨਹੀਂ ਸਮਝ ਸਕਦਾ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ਚਲਾਉਣ ਅਤੇ ਲੋਕਾਂ ਨੂੰ ਸਮਝਣ ਦਾ ਅਨੁਭਵ ਭਾਜਪਾ ਲਈ ਬਹੁਤ ਲਾਹੇਵੰਦ ਹੋਵੇਗਾ। ਕੈਪਟਨ ਦੀ ਅਗਵਾਈ ਹੇਠ ਭਾਜਪਾ ਅਰਾਜਕਤਾਵਾਦੀ ਅਤੇ ਵੱਖਵਾਦੀ ਤੱਤਾਂ ਨਾਲ ਲੜਨ ਦੇ ਬਹੁਤ ਸਮਰੱਥ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਸਭ ਦੇ ਸਾਹਮਣੇ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹਫੜਾ-ਦਫੜੀ ਅਤੇ ਹਾਲਾਤ ਵਿਗੜਨ ਪਿੱਛੇ ਪਾਕਿਸਤਾਨ ਦਾ ਹੱਥ ਹੈ। ਅੱਜ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪਰ ਭਗਵੰਤ ਮਾਨ ਸਰਕਾਰ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਕੈਪਟਨ ਨੇ ਕਿਹਾ ਕਿ ਸਾਰਿਆਂ ਨੂੰ ਪਾਕਿਸਤਾਨ ਦੇ ਇਰਾਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਇੱਥੇ ਪੰਜਾਬ ਵਿਚ ਰਹਿਣਾ ਹੈ ਅਤੇ ਇਸ ਲਈ ਪੰਜਾਬ ਦੇ ਭਵਿੱਖ ਨੂੰ ਸੰਵਾਰਨਾ ਅਤੇ ਸੰਭਾਲਣਾ ਸਾਡੀ ਸਬ ਦੀ ਜ਼ਿੰਮੇਵਾਰੀ ਹੈ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।


ਡਾ: ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣ ਵਾਲਿਆਂ ‘ਚ ਵਖ-ਵਖ ਹਲਕਿਆਂ ਤੋਂ ਆਏ ਦਿੱਗਜ ਆਗੂਆਂ ‘ਚ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ (ਪਟਿਆਲਾ), ਤੇਜਿੰਦਰ ਸਿੰਘ ਰੰਧਾਵਾ (ਫਤਿਹਗੜ੍ਹ ਚੂੜੀਆਂ), ਸੰਤੋਖ ਸਿੰਘ (ਖਡੂਰ ਸਾਹਿਬ), ਅਮਨਦੀਪ ਸਿੰਘ ਗਿੱਲ (ਭੁਲੱਥ), ਸ਼ੰਮੀ ਕੁਮਾਰ ਕਲਿਆਣ (ਨਕੋਦਰ), ਜਗਦੀਸ਼ ਕੁਮਾਰ ਜੱਸਲ (ਆਦਮਪੁਰ), ਡਾ: ਦੀਪਕ ਜੋਤੀ (ਬੱਸੀ ਪਠਾਣਾ), ਜਗਮੋਹਨ ਸ਼ਰਮਾ (ਲੁਧਿਆਣਾ ਪੂਰਬੀ), ਸਤਿੰਦਰਪਾਲ ਸਿੰਘ (ਲੁਧਿਆਣਾ ਦੱਖਣੀ), ਦਮਨਜੀਤ ਸਿੰਘ ਮੋਹੀ (ਦਾਖਾ), ਮੁਖਤਿਆਰ ਸਿੰਘ ( ਨਿਹਾਲ ਸਿੰਘ ਵਾਲਾ), ਰਵਿੰਦਰ ਸਿੰਘ ਗਰੇਵਾਲ (ਧਰਮਕੋਟ), ਜਸਵਿੰਦਰ ਸਿੰਘ (ਫ਼ਿਰੋਜ਼ਪੁਰ ਦਿਹਾਤੀ), ਓਮ ਪ੍ਰਕਾਸ਼ ਬੱਬਰ (ਗਿੱਦੜਬਾਹਾ), ਕਰਨਵੀਰ ਸਿੰਘ ਇੰਦੌਰਾ (ਮਲੋਟ), ਦਰਗੇਸ਼ ਕੁਮਾਰ ਸ਼ਰਮਾ (ਕੋਟਕਪੂਰਾ), ਡਾ: ਅਮਰਜੀਤ ਸਿੰਘ ਸ਼ਰਮਾ (ਰਾਮਪੁਰ ਫੂਲ), ਪ੍ਰੋਫੈਸਰ ਜੀਵਨ ਦਾਸ ਬਾਵਾ (ਮਾਨਸਾ), ਸੂਬੇਦਾਰ ਭੋਲਾ ਸਿੰਘ (ਬੁਢਲਾਡਾ), ਧਰਮ ਸਿੰਘ ਫੌਜੀ (ਭਦੌੜ), ਸੰਜੀਵ ਸ਼ਰਮਾ (ਪਟਿਆਲਾ ਦਿਹਾਤੀ), ਬਿਕਰਮਜੀਤ ਇੰਦਰ ਸਿੰਘ (ਸਨੌਰ), ਨਰਾਇਣ ਸਿੰਘ (ਸ਼ੁਤਰਾਣਾ) ਆਪਣੇ ਹਜਾਰਾਂ ਵਰਕਰਾਂ ਨਾਲ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ।
ਇਨ੍ਹਾਂ ਤੋਂ ਇਲਾਵਾ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਅਤੇ ਉਨ੍ਹਾਂ ਦੇ ਨਾਲ 27 ਮੌਜੂਦਾ ਕੌਂਸਲਰ, ਬਠਿੰਡਾ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ, ਫ਼ਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਕੈਪਟਨ ਐਮ.ਐਸ. ਬੇਦੀ, ਲੁਧਿਆਣਾ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਜਗਮੋਹਨ ਸ਼ਰਮਾ, ਲੁਧਿਆਣਾ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਸਤਿੰਦਰਪਾਲ ਸਿੰਘ ਗਿੱਲ, ਮਾਨਸਾ ਤੋਂ ਜ਼ਿਲ੍ਹਾ ਪ੍ਰਧਾਨ ਜੀਵਨ ਦਾਸ ਬਾਵਾ, ਪਟਿਆਲਾ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ, ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਬਰਨਾਲਾ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਬਰਾੜ, ਹੁਸ਼ਿਆਰਪੁਰ ‘ਤੋਂ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਰਾਏ ਪਾਸੀ, ਅੰਮਿ੍ਤਸਰ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਭਗਤ, ਗੁਰਦਾਸਪੁਰ 1 ਤੋਂ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ, ਗੁਰਦਾਸਪੁਰ 2 ਤੋਂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਰੰਧਾਵਾ ਆਪਣੇ ਸੈਕੜੇ ਸਾਥੀਆਂ ਸਮੇਤ ਭਾਜਪਾ ਪਰਿਵਾਰ ਸ਼ਾਮਲ ਹੋਏ ਹਨ। ਸ਼ਰਮਾ ਨੇ ਸਾਰਿਆਂ ਨੂੰ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਣ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਪਾਰਟੀ ‘ਚ ਉਨ੍ਹਾਂ ਨੂੰ ਬਣਦਾ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾI ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਬੀਬਾ ਜੈਇੰਦਰ ਕੌਰ, ਕਮਲਦੀਪ ਸੈਣੀ, ਸੰਜੀਵ ਸ਼ਰਮਾ ਬਿੱਟੂ, ਸਚਿਨ ਸ਼ਰਮਾ, ਵਿਸ਼ਵਾਸ ਸ਼ਰਮਾ, ਕੇ.ਕੇ. ਮਲਹੋਤਰਾ, ਹਰਮੇਸ਼ ਡਕਾਲਾ, ਅਨੁਜ ਖੋਸਲਾ, ਸੁਰਿੰਦਰ ਘੁੰਮਣ ਅਤੇ ਕੇ.ਕੇ. ਸ਼ਰਮਾ ਆਦਿ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button