EntertainmentBreaking NewsD5 specialNewsTop News

ਸਾਇਰਾ ਬਾਨੋ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਮੁੰਬਈ : ਬੀਤੇ ਦਿਨ ਦਿੱਗਜ਼ ਅਦਾਕਾਰਾ ਸਾਇਰਾ ਬਾਨੋ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਪਰਤ ਆਈ ਹੈ। ਪਰਿਵਾਰ ਦੇ ਨਜ਼ਦੀਕੀ ਮਿੱਤਰ ਫੈਜ਼ਲ ਫਾਰੂਕੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਇਰਾ ਬਾਨੋ ਦੇ ਪਤੀ ਦਿਲੀਪ ਕੁਮਾਰ ਦਾ ਹਾਲ ਹੀ ‘ਚ ਦਿਹਾਂਤ ਹੋਇਆ ਸੀ। ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਕਿਸਾਨਾਂ ਤੋਂ ਡਰੀ ਸਰਕਾਰ, ਲਿਆ ਵੱਡਾ ਫੈਸਲਾ, ਲੱਗੀ ਧਾਰਾ 144, ਬਦਲੇ ਰੂਟ D5 Channel Punjabi

ਫ਼ੈਜ਼ਲ ਫਾਰੂਕੀ ਨੇ ਇਹ ਜਾਣਕਾਰੀ ਦਿੰਦਿਆਂ ਮੀਡੀਆ ਏਜੰਸੀ. ਨੂੰ ਕਿਹਾ, ”ਸਾਇਰਾ ਜੀ, ਹੁਣ ਠੀਕ ਹਨ। ਉਨ੍ਹਾਂ ਨੂੰ ਹਸਪਤਾਲ ‘ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਹ ਆਰਾਮ ਕਰ ਰਹੀ ਹੈ। ਤੁਹਾਡੀਆਂ ਪ੍ਰਾਰਥਾਨਾਵਾਂ ਲਈ ਧੰਨਵਾਦ।” ਇਸ ਤੋਂ ਪਹਿਲਾਂ ਹਪਸਤਾਲ ਦੇ ਡਾਕਟਰਾਂ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਸਾਇਰਾ ਬਾਨੋ ਨੂੰ ਦਿਲ ਦੀ ਬਿਮਾਰੀ ਹੈ, ਜਿਸ ਨੂੰ ਕੋਰੋਨਰੀ ਸਿੰਡਰੋਮ ਕਹਿੰਦੇ ਹਨ। ਸਾਇਰਾ ਬਾਨੋ ਦੇ ਪਤੀ ਦਿਲੀਪ ਕੁਮਾਰ ਦਾ 7 ਜੁਲਾਈ ਨੂੰ 98 ਸਾਲ ਦੀ ਉਮਰ ‘ਚ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button