IndiaTop News

ਸ਼੍ਰੀਨਗਰ ਜੇਲ ਤੋਂ ਭੱਜੇ ਦੋ ਅੰਡਰ ਟਰਾਇਲ ਕੈਦੀ ਰਾਜਸਥਾਨ ਪੁਲਸ ਵਲੋਂ ਗ੍ਰਿਫ਼ਤਾਰ

ਭਾਰਤ ਦੇਸ਼ ਦੇ ਸੂਬੇ ਸ੍ਰੀਨਗਰ ਦੀ ਕੇਂਦਰੀ ਜੇਲ ਤੋਂ ਫਰਾਰ ਹੋਏ ਦੋ ਅੰਡਰ ਟਰਾਇਲ ਕੈਦੀਆਂ ਨੂੰ ਰਾਜਸਥਾਨ ਪੁਲਸ ਵਲੋਂ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਸ਼੍ਰੀਨਗਰ ਦੀ ਕੇਂਦਰੀ ਜੇਲ ਤੋਂ ਫਰਾਰ ਹੋਏ ਜਿਨ੍ਹਾਂ ਦੋ ਅੰਡਰ ਟਰਾਇਲ ਕੈਦੀਆਂ ਨੂੰ ਰਾਜਸਥਾਨ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੀ ਪਛਾਣ ਮੁਖਤਾਰ ਅਹਿਮਦ ਗੁੱਜਰ ਅਤੇ ਫਰਮਾਨ ਖਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸ਼੍ਰੀਨਗਰ ਪੁਲਸ ਵਲੋਂ ਗਠਤ ਕੀਤੀ ਗਈ ਇੱਕ ਟੀਮ ਦੁਆਰਾ ਲਗਾਤਾਰ ਖੂਫੀਆ ਜਾਣਕਾਰੀ-ਅਧਾਰਤ ਜਾਂਚ ਅਤੇ ਉੱਨਤ ਜਾਂਚ ਅਤੇ ਤਕਨੀਕੀ ਤਕਨੀਕਾਂ ਦੀ ਤਾਇਨਾਤੀ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਭੱਜਣ ਦੇ ਤਿੰਨ ਦਿਨਾਂ ਦੇ ਅੰਦਰ ਪ੍ਰਾਪਤ ਕੀਤੀਆਂ ਗਈਆਂ ਹਨ ।ਪ੍ਰਾਪਤ ਸੂਚਨਾ ਮੁਤਾਬਕ ਉਕਤ ਦੋਵੇਂ ਅੰਡਰ ਟਰਾਇਲ ਕੈਦੀ ਪੁਲਸ ਸਟੇਸ਼ਨ ਰੈਨਾਵਾੜੀ ਵਿੱਚ ਧਾਰਾ 262 ਬੀ. ਐਨ. ਐਸ. ਤਹਿਤ ਐਫ. ਆਈ. ਆਰ. ਨੰਬਰ 39/2026 ਤਹਿਤ ਜੇਲ ਵਿਚ ਬੰਦ ਸਨ । ਉਕਤ ਦੋਵੇਂ ਜਣੇ ਸੰਗਲਾਨ ਚਿਤਰ ਗੁਲ, ਜਿਲ੍ਹਾ ਅਨੰਤਨਾਗ ਅਤੇ ਸਦਾਨਪੁਰਾ ਦੇ ਵਸਨੀਕ ਸਨ ।
ਉਕਤ ਦੋਵੇਂ ਅੰਡਰ ਟਰਾਇਲ ਕੈਦੀ ਜਿਨ੍ਹਾਂ ਨੂੰ ਰਾਜਸਥਾਨ ਪੁਲਸ ਵਲੋਂ ਸ਼੍ਰੀਨਗਰ ਪੁਲਸ ਦੁਆਰਾ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਇਕ ਟੀਮ ਨੈਟਵਰਕ ਰਾਹੀਂ ਪ੍ਰਾਪਤ ਸੂਚਨਾਵਾਂ ਦੇ ਆਧਾਰ ‘ਤੇ ਆਖਰਕਾਰ ਗ੍ਰਿਫ਼ਤਾਰ ਕਰ ਹੀ ਲਿਆ ਗਿਆ ਦੇ ਭੱਜਣ ਤੋਂ ਬਾਅਦ ਕਿਸ ਕਿਸ ਵਿਅਕਤੀ ਵਲੋਂ ਕਿਸ ਕਿਸ ਤਰ੍ਹਾਂ ਦੀ ਮਦਦ ਕੀਤੀ ਗਈ ਸਬੰਧੀ ਵੀ ਸਮੁੱਚੇ ਪਹਿਲੂਆਂ ‘ਤੇ ਜਾਂਚ ਕਰਨ ਤੋਂ ਇਲਾਵਾ ਹੁਣ ਦੋਹਾਂ ਨੂੰ ਵਾਪਸ ਸ਼੍ਰੀਨਗਰ ਲਿਆਉਣ ਲਈ ਪ੍ਰਕਿਰਿਆਵਾਂ ਜਾਰੀ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button