Punjab

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਸ਼ਾ ਵਿਰੋਧੀ ਪ੍ਰਣ ਸੈਮੀਨਾਰ ਕਰਵਾਇਆ

ਚੰਡੀਗੜ੍ਹ, (ਅਵਤਾਰ ਸਿੰਘ ਭੰਵਰਾ): ਸਾਂਝਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਵਲੋਂ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਸ਼ਾ ਵਿਰੋਧੀ ਪ੍ਰਣ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੇ ਅਖੀਰ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਪ੍ਰਣ ਲਿਆ ਗਿਆ। ਸੈਮੀਨਾਰ ਦੀ ਸੁਰੂਆਤ ਕਾਲਜ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਨੇ ਸਭ ਨੂੰ ਜੀ ਆਇਆ ਆਖ ਕੇ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ ਫਲਸਫੇ ‘ਤੇ ਵਿਸਤਰਿਤ ਚਰਚਾ ਕੀਤੀ। ਉਹਨਾਂ ਨੇ ਭਗਤ ਸਿੰਘ ਦੀ ਕੁਰਬਾਨੀ ਅਤੇ ਵਿਚਾਰਾਂ ਦਾ ਜਿਕਰ ਕਰਕੇ ਲੋਕਾਂ ਤੋਂ ਨਸ਼ਾ ਵਿਰੋਧੀ ਮਹਿਮ ਦਾ ਹਿੱਸਾ ਬਣ ਕੇ ਪ੍ਰਣ ਲੈਣ ਦੀ ਮੰਗ ਕੀਤੀ ਅਤੇ ਕਿਹਾ ਇਹ ਹੀ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸੱਚੀ ਸਰਧਾਂਜਲੀ ਹੋਵੇਗੀ।

ਰਾਜਾ ਵੜਿੰਗ ਦਾ ਚੜ੍ਹਿਆ ਪਾਰਾ, ਖਹਿਰਾ ਦੀ ਕੋਠੀ ਦੇ ਬਾਹਰ ਵੱਡਾ ਇਕੱਠ, ਬਾਜਵਾ ਦੀ ਕਾਂਗਰਸੀਆਂ ਨੂੰ ਹੱਲਾਸ਼ੇਰੀ |

ਇਸ ਮੌਕੇ ਬੁੱਧੀਜੀਵੀ ਤੇ ਸੀਨੀਅਰ ਪੱਤਰਕਾਰ ਅਵਤਾਰ ਭੰਵਰਾ ਨੇ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਤੇਜ਼ੀ ਨਾਲ ਫੈਲ ਰਹੇ ਨਸੇ ਦੀਆਂ ਰਿਪੋਰਟਾਂ ਬਹੁਤ ਹੀ ਚਿੰਤਾਜਨਕ ਹਨ। ਇਸ ਲਈ ਹਰ ਪੰਜਾਬ ਪ੍ਰੇਮੀ ਨੂੰ ਨਸ਼ਿਆਂ ਖਿਲਾਫ ਇੱਕ ਲਹਿਰ ਖੜ੍ਹੀ ਕਰਨੀ ਹੋਵੇਗੀ। ਉਹਨਾਂ ਨੇ ਵਧ ਰਹੇ ਨਸ਼ਿਆਂ ਦੇ ਪ੍ਰਕੋਪ ਅਤੇ ਕਾਰਨਾਂ ਉਤੇ ਵਿਸਥਾਰ ਨਾਲ ਸਰਕਾਰੀ ਤੰਤਰ ਬਾਰੇ ਨਜ਼ਰਸਾਨੀ ਕੀਤੀ। ਉਹਨਾਂ ਕਿਹਾ ਪੰਜਾਬ ਵਿੱਚ ਇਸ ਸਮੇਂ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਸਿਆਸੀ ਹਾਲਾਤ ਜੋ ਹਨ ਉਹ ਨਸ਼ਿਆਂ ਨੂੰ ਤੇਜ਼ੀ ਨਾਲ਼ ਵਧਾਉਂਦੇ ਹਨ। ਨਸ਼ਿਆਂ ਦੀ ਮੰਗ ਅਤੇ ਪੂਰਤੀ ਉੱਤੇ ਜ਼ੋਰਦਾਰ ਸੱਟ ਮਾਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਅਤੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਦੇ ਗੱਠਜੋੜ ਨੂੰ ਤੋੜਨਾ ਪਵੇਗਾ।

ਚਰਚਾ ‘ਚ ਪੰਜਾਬ ਦੀ ਕੁੜੀ, ਮਾਪਿਆਂ ਨੂੰ ਆਇਆ SSP ਦਾ ਫੋਨ, ਮੁੱਖ ਮੰਤਰੀ ਨੇ ਕੀਤੀ ਸਿਫ਼ਤ D5 Channel Punjabi

ਡਾ. ਪਰਮਜੀਤ ਮਹਿਲ ਕਲਾਂ (ਬਰਨਾਲਾ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ੇ ਨਾਲ ਪੀੜਤ ਮੁੰਡੇ-ਕੁੜੀਆਂ ਨਾਲ ਸਾਨੂੰ ਹਮਦਰਦੀ ਨਾਲ ਪੇਸ਼ ਆਉਣਾ ਪਵੇਗਾ। ਉਹਨਾਂ ਨੇ ਪੀੜਤ ਮਰੀਜਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਨੁਕਤੇ ਵੀ ਸਾਂਝੇ ਕੀਤੇ। ਡਾ. ਸੁਨੀਤਾ ਸ਼ਰਮਾ ਨੇ ਕੀਤੇ ਜਾ ਰਹੇ ਯਤਨਾਂ ‘ਤੇ ਚਾਨਣਾ ਪਾਉਂਦੇ ਹੋਏ ਭਵਿੱਖ ਦੀ ਯੋਜਨਾਬੰਦੀ ਕਰਦਿਆਂ ਸਭ ਨੂੰ ਨਸ਼ਿਆਂ ਖਿਲਾਫ ਪ੍ਰਣ ਦਵਾਇਆ ਅਤੇ ਸਾਂਝੇ ਯਤਨਾਂ ਲਈ ਯਤਨਸੀਲ ਰਹਿਣ ਦਾ ਵਾਧਾ ਕੀਤਾ। ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਅੰਜਲੀ, ਮਨਪ੍ਰੀਤ ਕੌਰ, ਨੀਤੂ, ਮਨੀਸਾ ਅਤੇ ਗਾਇਕ ਸੁਰਜੀਤ ਮੱਲਪੁਰੀ ਨੇ ਨਸ਼ਿਆਂ ਖਿਲਾਫ ਗੀਤ ਪੇਸ਼ ਕਰਕੇ ਆਪਣੀ ਹਾਜਰੀ ਦਰਜ ਕਰਵਾਈ। ਸਟੇਜ ਦੀ ਸਮੁੱਚੀ ਕਾਰਵਾਈ ਹਰਦੀਪ ਸਿੰਘ ਗਹੂੰਣ ਨੇ ਬਾਖੂਬੀ ਨਿਭਾਈ ਅਤੇ ਅਖੀਰ ਵਿੱਚ ਮੋਰਚਾ ਕਨਵੀਨਰ ਕਾਮਰੇਡ ਕਰਨ ਸਿੰਘ ਰਾਣਾ ਨੇ ਸਭ ਦਾ ਧੰਨਵਾਦ ਕਰਦਿਆਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਨਸ਼ਾ ਮੁਕਤੀ ਲਹਿਰ ਨੂੰ ਸਾਂਝੇ ਰੂਪ ਵਿੱਚ ਚਲਾਉਣ ਦਾ ਐਲਾਨ ਕੀਤਾ। ਸਮਾਗਮ ਵਿਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਲੋਕਾਂ ਨੇ ਸ਼ਿਰਕਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button