Breaking NewsD5 specialNewsPress ReleasePunjabTop News

ਸਰੇਆਮ ਅੰਧੇਰ-ਗਰਦੀ ਹੈ ਨਸਾ ਤਸਕਰੀ ਮਾਮਲੇ ਵਿੱਚ ਇੱਕ ਹੋਰ ਜਾਂਚ ਪੈਨਲ ਬਣਾਉਣਾ- ਭਗਵੰਤ ਮਾਨ

ਕੈਪਟਨ ਦੀ ‘ ਮਾਮਲਾ ਲਟਕਾਓ, ਦੋਸ਼ੀ ਬਚਾਓ‘ ਨੀਤੀ ਉੱਤੇ ਤੁਰੇ ਗ੍ਰਹਿ ਮੰਤਰੀ ਰੰਧਾਵਾ ਅਤੇ ਮੁੱਖ ਮੰਤਰੀ ਚੰਨੀ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗਠਿਤ ਕੀਤੇ ਇਕ ਹੋਰ ਜਾਂਚ ਪੈਨਲ (ਕਮੇਟੀ) ਨੂੰ ਸਿਰੇ ਦੀ ਅੰਧੇਰ-ਗਰਦੀ ਕਰਾਰ ਦਿੰਦਿਆਂ ਕਿਹਾ ਕਿ ਨਸ਼ਾ ਤਸਕਰੀ ਵਿਚ ਬਦਨਾਮ ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਕਸ਼ੇ ਕਦਮ ਉਤੇ ਤੁਰ ਪਏ ਹਨ ਤਾਂ ਕਿ ਇਹ ਮਾਮਲਾ ਹੋਰ ਲਟਕਾਇਆ ਜਾਵੇ ਅਤੇ 2022 ਦੀਆਂ ਚੋਣਾਂ ਲੰਘ ਜਾਣ।ਐਤਵਾਰ ਨੂੰ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਪੁੱਛਿਆ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਹੱਥ ਪਾਉਣ ਅਤੇ ਸਲਾਖਾਂ ਪਿੱਛੇ ਸੁੱਟਣ ਲਈ ਹੋਰ ਕਿੰਨੀਆਂ ਜਾਂਚ ਟੀਮਾਂ ਬਣਾਉਣੀਆਂ ਪੈਣਗੀਆਂ? ਅਜਿਹੀਆਂ ਹੋਛੀਆਂ ਚਾਲਾਂ ਅਤੇ ਚੁਸਤ ਚਲਾਕੀਆਂ ਨੂੰ ਪੰਜਾਬ ਦੀ ਜਨਤਾ ਪੈਣੀ ਨਜ਼ਰ ਨਾਲ ਦੇਖ ਰਹੀ ਹੈ ਅਤੇ ਚੰਗੀ ਤਰਾਂ ਸਮਝ ਰਹੀ ਹੈ। ਇੱਕ ਤੋਂ ਬਾਅਦ ਇੱਕ ਜਾਂਚ ਪੈਨਲ ਜਾਂ ਟੀਮਾਂ ਗਠਿਤ ਕਰਕੇ ਕਾਂਗਰਸ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ।

Kisan Bill 2020 : ਕਿਸਾਨਾਂ ਲਈ ਵੱਡੀ ਖੁਸ਼ਖਬਰੀ! BJP ਨੇ ਮੰਨੀਆਂ ਸਾਰੀਆਂ ਮੰਗਾਂ || D5 Channel Punjabi

ਭਗਵੰਤ ਮਾਨ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਂਦੇ ਹੋਏ ਕਿਹਾ,‘‘ਚੰਨੀ ਸਾਬ ਜੇਕਰ ਤੁਸੀਂ ਸੱਚਮੁੱਚ ਕਮਜੋਰ ਮੁੱਖ ਮੰਤਰੀ ਨਹੀਂ ਹੋ ਤਾਂ ਬਦਨਾਮ ਅਤੇ ਵੱਡੇ ਨਸਾ ਤਸਕਰਾਂ ਨੂੰ ਹੱਥ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਵਰਗੇ ਆਨੇ ਬਹਾਨੇ ਤੇ ਟਾਲ ਮਟੋਲਾ ਕਿਉਂ ਹੋ ਰਹੀਆਂ ਹਨ? ਨਾਲ ਕਿ ਗ੍ਰਹਿ ਮੰਤਰੀ ਸੁੱਖੀ ਰੰਧਾਵਾ ਵੀ ਸਪੱਸ਼ਟ ਕਰਨ ਕਿ ਕਿਹੜੀ ਮਜਬੂਰੀ ਹੈ ਕਿ ਉਨਾਂ ਨੇ (ਰੰਧਾਵਾ) ਵੀ ਕੈਪਟਨ ਵਾਲੇ ਰਾਹ ‘ਤੇ ਤੁਰਨਾ ਸ਼ੁਰੂ ਕਰ ਦਿੱਤਾ? ਕੀ ਕੋਈ ਸੈਟਿੰਗ ਹੋ ਗਈ ਹੈ ਜਾਂ ਫਿਰ ਲੱਤਾਂ ਭਾਰ ਨਹੀਂ ਝੱਲ ਰਹੀਆਂ? ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਵਜੋਂ ਸਿੱਧੂ ਸਾਹਿਬ (ਨਵਜੋਤ ਸਿੰਘ ਸਿੱਧੂ) ਵੀ ਦੱਸ ਦੇਣ ਕਿ ਉਨਾਂ ਨੂੰ ਮਰਨ ਵਰਤ ਰੱਖਣ ਤੱਕ ਦੀ ਨੌਬਤ ਪਿੱਛੇ ਅਸਲੀ ਕਾਰਨ ਕੀ ਹੈ? ਪੰਜਾਬ ਦੀ ਜਨਤਾ ਬੜੀ ਸ਼ਿੱਦਤ ਅਤੇ ਫਿਕਰਮੰਦੀ ਨਾਲ ਜਾਣਨਾ ਚਾਹੁੰਦੀ ਹੈ ਕਿਉਂਕਿ ਮਾਮਲਾ ਪੰਜਾਬ ਦੀ ਨੌਜਵਾਨ ਪੀੜੀਆਂ ਨਾਲ ਜੁੜਿਆ ਹੋਇਆ ਹੈ। ਨਸ਼ਿਆਂ ਦੇ ਜਾਲ ਨੇ ਹਜਾਰਾਂ ਗੱਭਰੂ ਜਵਾਨ, ਪੁੱਤਰਾਂ, ਭਰਾਵਾਂ ਅਤੇ ਪਤੀਆਂ ਨੂੰ ਮਾਵਾਂ, ਭੈਣਾਂ ਅਤੇ ਸੁਹਾਗਣਾਂ ਕੋਲੋਂ ਸਦਾ ਲਈ ਖੋਹ ਲਿਆ।“

Kisan Bill 2020 : ਮੋਦੀ ਨੂੰ ਵਿਦੇਸ਼ ਤੋਂ ਜਾਰੀ ਹੋਇਆ ਫਰਮਾਨ, ਮੰਨਣੀ ਪੈਣੀ ਗੱਲ || D5 Channel Punjabi

ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਘੇਰਦਿਆਂ ਪੁੱਛਿਆ, “ ਇਤਿਹਾਸਿਕ ਮੋਰਚਿਆਂ ਦਾ ਸੁਨਹਿਰਾ ਅਤੇ ਸਾਨਾਮੱਤਾ ਪਿਛੋਕੜ ਰੱਖਣ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਬੈਨਰ ਥੱਲੇ ਉਹ (ਬਾਦਲ ਪਰਿਵਾਰ) ਅੱਜ-ਕੱਲ ਕਿਹੜੇ ਖੇਖੇਣਾਂ ਉੱਤੇ ਉਤਰ ਆਇਆ ਹੈ ਬਦਨਾਮੀ ਦਾ ਦਾਗ ਲਗਵਾ ਚੁੱਕੇ ਆਪਣੇ ਰਿਸਤੇਦਾਰਾਂ ਨੂੰ ਬਚਾਉਣ ਲਈ ਹੁਣ ਉਹ (ਬਾਦਲ ਪਰਿਵਾਰ) ਸ੍ਰੋਮਣੀ ਅਕਾਲੀ ਦਲ ਦੇ ਨਾਮ ਥੱਲੇ ‘ਮੋਰਚੇ‘ ਲਗਵਾਏਗਾ? ਜੇਕਰ ਅਜਿਹਾ ਹੈ ਤਾਂ ਬਾਦਲ ਐਂਡ ਕੰਪਨੀ ਨੂੰ ਸ੍ਰੋਮਣੀ ਅਕਾਲੀ ਦਲ ਦਾ ਨਾਮ ਨਹੀ ਵਰਤਣਾ ਚਾਹੀਦਾ।“ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਹਕੀਕਤ ਦਾ ਸਾਹਮਣਾ ਕਰਨ ਤੋਂ ਭੱਜਣਾ ਨਹੀਂ ਚਾਹੀਦਾ। ਮਾਨ ਮੁਤਾਬਿਕ, “ਇਕ ਪਾਸੇ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਕਿ ਉਨਾਂ ਦੇ ਇੱਕ ਕਰੀਬੀ ਰਿਸਤੇਦਾਰ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਹੇ ਹੈ, ਦੂਜੇ ਪਾਸੇ ਕਹਿ ਰਹੇ ਹਨ ਕਿ ਉਹ ਡਰਦੇ ਨਹੀਂ। ਜੇਕਰ ਕੇਸ ਝੂਠਾ ਹੈ ਅਤੇ ਡਰ ਉਹਨਾਂ (ਬਾਦਲਾਂ) ਨੂੰ ਲਗਦਾ ਨਹੀਂ ਤਾਂ ਫਿਰ ਹੋ-ਹੱਲਾ ਕਰਨ ਦੀ ਥਾਂ ਹਕੀਕਤ ਦਾ ਸਾਹਮਣਾ ਕਿਉਂ ਨਹੀਂ ਕਰ ਰਹੇ।“

Kisan Bill 2020 : ਸੜਕਾਂ ‘ਤੇ ਆਈਆਂ ਜਥੇਬੰਦੀਆਂ, ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ, CM ਦਾ ਵੱਡਾ ਐਲਾਨ||

ਮਾਨ ਨੇ ਬਾਦਲਾਂ ਨੂੰ ਸੰਬੋਧਨ ਕਰਦੇ ਕਿਹਾ,“ ਕੇਸ ਦਾ ਝੂਠ-ਸੱਚ ਅਦਾਲਤਾਂ ਨੇ ਸਾਬਿਤ ਕਰਨਾ ਹੈ। ਬਾਦਲ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਅਦਾਲਤ ਵਿਚ ਕੇਸਾਂ ਦਾ ਸਾਹਮਣਾ ਕਰਨ ।ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਕਿਹਾ ਕਿ ਉਹ ਐਸ.ਟੀ.ਐਫ. ਦੀ ਬੰਦ ਲਿਫਾਫਾ ਜਾਂਚ ਰਿਪੋਰਟ ਦੀ ਆੜ ਵਿੱਚ ਹੋਰ ਸਮਾਂ ਬਰਬਾਦ ਨਾ ਕਰੇ, ਕਿਉਂਕਿ ਕਿਸੇ ਵੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਦੀ ਅਗਲੇਰੀ ਜਾਂਚ ਲਈ ਪੰਜਾਬ ਸਰਕਾਰ ਦੇ ਹੱਥ ਬੰਨੇ ਨਹੀਂ ਹਨ। ਦੂਸਰਾ ਐਸਟੀਐਫ ਵੱਲੋਂ ਅਦਾਲਤ ਨੂੰ ਸੌਂਪੀ ਬੰਦ ਲਿਫਾਫਾ ਰਿਪੋਰਟ ਦੀ ਇੱਕ ਦਫਤਰੀ ਨਕਲ ਗ੍ਰਹਿ ਵਿਭਾਗ ਕੋਲ ਮੌਜੂਦ ਹੈ ਜਿਸ ਨੂੰ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਜਦ ਮਰਜੀ ਦੇਖ ਸਕਦੇ ਹਨ, ਬੇਸ਼ੱਕ ਜਨਤਕ ਨਾ ਕਰ ਸਕਦੇ ਹੋਣ ਪਰੰਤੂ ਰਿਪੋਰਟ ਵਿੱਚ ਸਾਮਲ ਨਸਾ ਤਸਕਰਾਂ ਅਤੇ ਉਨਾਂ ਦੇ ਸਰਪ੍ਰਸਤਾਂ ਦੇ ਨਾਵਾਂ ਉੱਤੇ ਤੁਰੰਤ ਐਕਸ਼ਨ ਵੀ ਲੈ ਸਕਦੇ ਹਨ। ਪਰੰਤੂ ਚੰਨੀ ਸਰਕਾਰ ਜਾਂ ਗ੍ਰਹਿ ਮੰਤਰੀ ਰੰਧਾਵਾ ਇਸ ਪਾਸੇ ਚੱਲਣ ਦੀ ਥਾਂ ਕੈਪਟਨ ਦੀ ‘ਮਾਮਲਾ ਲਟਕਾਓ, ਦੋਸ਼ੀ ਬਚਾਓ‘ ਨੀਤੀ ਉੱਤੇ ਹੀ ਚੱਲ ਰਹੇ ਹਨ ਜਿਸ ਦਾ ਪਰਦਾਫਾਸ਼ ਵੀ ਹੋ ਚੁੱਕਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button