‘ਸਰਕਾਰ ਨੇ ਨਾ ਦਿੱਤੀ ਰਾਹਤ ਤਾਂ ਬੰਦ ਹੋ ਜਾਣਗੇ Vodafone-Idea’
ਨਵੀਂ ਦਿੱਲੀ : ਵੋਡਾਫੋਨ-ਆਇਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿੜਲਾ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਰਾਹਤ ਨਾ ਮਿਲੀ ਤਾਂ ਕੰਪਨੀ ਬੰਦ ਕਰਨੀ ਪਵੇਗੀ। ਬਿੜਲਾ ਨੇ ਸ਼ੁੱਕਰਵਾਰ ਨੂੰ ਇੱਕ ਸਮਿਟ ਵਿੱਚ ਕੰਪਨੀ ਦੇ ਭਵਿੱਖ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਜਿਹਾ ਬਿਆਨ ਦਿੱਤਾ। ਉਨ੍ਹਾਂ ਨੇ ਸੰਕੇਤ ਦਿੱਤੇ ਕਿ ਵੋਡਾਫੋਨ – ਆਇਡੀਆ ਵਿੱਚ ਹੁਣ ਹੋਰ ਨਿਵੇਸ਼ ਨਹੀਂ ਕਰਨਗੇ।
Read Also ਪੰਜਾਬ ‘ਚ ਬ੍ਰਾਂਡਿਡ ਕੰਪਨੀਆਂ ਵੇਚ ਰਹੀਆਂ ਨੇ ਘਟੀਆ ਸ਼ਰਾਬ : ਐਫਡੀਏ
ਬਿੜਲਾ ਨੇ ਕਿਹਾ ਕਿ ਰਾਹਤ ਨਾ ਮਿਲਣ ‘ਤੇ ਦਿਵਾਲਿਆ ਦਾ ਵਿਕਲਪ ਚੁਣਨਾ ਪਵੇਗਾ। ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਬਾਕੀ ਕੰਪਨੀਆਂ ਨੂੰ ਟੈਰਿਫ ਵਾਰ ਵਿੱਚ ਘਾਟਾ ਚੁੱਕਣਾ ਪੈ ਰਿਹਾ ਹੈ। ਐੇਡਜਸਟਿਡ ਗ੍ਰਾਸ ਰੈਵੇਨਿਊ ਵਿਵਾਦ ਵਿੱਚ ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟੈਲੀਕਾਮ ਕੰਪਨੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ।
ਜੁਲਾਈ – ਸਤੰਬਰ ਤਿਮਾਹੀ ਵਿੱਚ ਵੋਡਾਫੋਨ – ਆਇਡੀਆ ਨੂੰ 50,921 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਕਿਸੇ ਭਾਰਤੀ ਕੰਪਨੀ ਦਾ ਇੱਕ ਤਿਮਾਹੀ ਵਿੱਚ ਸਭ ਤੋਂ ਵੱਡਾ ਨੁਕਸਾਨ ਹੈ। ਵੋਡਾਫੋਨ-ਆਇਡੀਆ ਨੇ ਪਿਛਲੇ ਦਿਨਾਂ ਵਿੱਚ ਟੈਰਿਫ ਵਧਾਉਣ ਦਾ ਫੈਸਲਾ ਵੀ ਲਿਆ, ਪਰ ਇਸ ਨਾਲ ਜੋ ਫਾਇਦਾ ਹੋਣ ਦੀ ਉਂਮੀਦ ਹੈ ਉਹ ਜਰੂਰਤਾਂ ਦੇ ਹਿਸਾਬ ਤੋਂ ਸਮਰਥ ਨਹੀਂ ਹੋਵੇਗਾ।
ਵੋਡਾਫੋਨ – ਆਇਡੀਆ ਦੇ ਸ਼ੇਅਰ ‘ਚ ਲਗਾਤਾਰ ਦੂਜੇ ਦਿਨ ਤੇਜ਼ ਗਿਰਾਵਟ
ਬਿੜਲਾ ਦੇ ਬਿਆਨ ਤੋਂ ਬਾਅਦ ਸ਼ੁੱਕਰਵਾਰ ਨੂੰ ਬੀਐਸਈ ‘ਤੇ ਸ਼ੇਅਰ 8.89% ਡਿੱਗ ਕੇ 6.66 ਰੁਪਏ ‘ਤੇ ਆ ਗਿਆ।ਬਰਿਕਵਰਕ ਰੇਟਿੰਗਸ ਦੇ ਡਾਊਨਗਰੇਡ ਕਰਨ ਦੀ ਵਜ੍ਹਾ ਨਾਲ ਵੀਰਵਾਰ ਨੂੰ ਵੀ 5% ਗਿਰਾਵਟ ਆਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.