NewsPress ReleasePunjabTop News
ਸਬ-ਇੰਸਪੈਕਟਰ ਵੱਲੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਸ ਬਿਉਰੋ ਵੱਲੋਂ ਕੇਸ ਦਰਜ
ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਐਸ.ਆਈ. ਵੱਲੋਂ ਰਿਸ਼ਵਤ ਲੈਂਦੇ ਦੀ ਵੀਡਿਓ

ਚੰਡੀਗੜ੍ਹ: ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਬਾਘਾਪੁਰਾਣਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ (ਐਸ.ਆਈ.) ਜਗਨਦੀਪ ਸਿੰਘ ਖਿਲਾਫ਼ 20,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਉਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਤੀ ਮਿਤੀ 02.09.2021 ਨੂੰ ਉਕਤ ਐਸ.ਆਈ. ਜਗਨਦੀਪ ਸਿੰਘ ਦੀ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਈ ਵੀਡਿਓ ਕਲਿੱਪ ਸਬੰਧੀ ਬਿਓਰੋ ਵੱਲੋਂ ਤਿਆਰ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਇਹ ਮੁਕੱਦਮਾ ਦਰਜ ਹੋਇਆ ਹੈ। ਕੇਸ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਉਰਫ ਹੀਪਾ ਵਾਸੀ ਪਿੰਡ ਕੋਟਲਾ ਮੇਹਰ ਸਿੰਘ ਵਾਲਾ, ਜਿਲਾ ਮੋਗਾ ਪਾਸੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਬਾਘਾਪੁਰਾਣਾ ਵਿਖੇ ਮੁਕੱਦਮਾ ਦਰਜ ਹੋਇਆ ਸੀ।
ਇਸ ਮੁਕੱਦਮੇ ਵਿੱਚ ਸ਼ਾਮਲ ਦੋਸ਼ੀ ਮਨਦੀਪ ਸਿੰਘ ਦੀ ਮੱਦਦ ਕਰਨ ਬਦਲੇ ਐਸ.ਆਈ. ਜਗਨਦੀਪ ਸਿੰਘ ਵੱਲੋਂ ਦੋਸ਼ੀ ਦੇ ਭਰਾ ਅਮਨਦੀਪ ਸਿੰਘ ਪਾਸੋਂ 20,000 ਰੁਪਏ ਰਿਸ਼ਵਤ ਹਾਸਲ ਕੀਤੀ ਗਈ। ਇਸ ਉਪਰੰਤ ਅਮਨਦੀਪ ਸਿੰਘ ਵਗੈਰਾ ਵੱਲੋਂ ਉਕਤ ਹਾਸਲ ਕੀਤੀ ਰਿਸ਼ਵਤ ਬਾਰੇ ਸਟਿੰਗ ਆਪਰੇਸ਼ਨ ਕਰਕੇ ਵੀਡਿਓ ਵਾਇਰਲ ਕੀਤੀ ਗਈ ਜਿਸ ਵਿੱਚ ਜਗਨਦੀਪ ਸਿੰਘ ਦੀ ਪਹਿਨੀ ਹੋਈ ਪੈਂਟ ਦੀ ਪਿਛਲੀ ਜੇਬ ਵਿੱਚੋਂ 20,000 ਰੁਪਏ ਰਿਸ਼ਵਤੀ ਕਰੰਸੀ ਨੋਟ ਕਢਵਾ ਕੇ ਪਹਿਲਾਂ ਤੋਂ ਫੋਟੋਸਟੇਟ ਕੀਤੇ ਨੋਟਾਂ ਦੇ ਨੰਬਰਾਂ ਨਾਲ ਮਿਲਾਨ ਕਰਵਾਇਆ ਗਿਆ ਅਤੇ ਵੀਡਿਓ ਵਿੱਚ ਉਕਤ ਐਸ.ਆਈ. ਵੱਲੋਂ ਆਪਣੀ ਗਲਤੀ ਮੰਨੀ ਗਈ ਹੈ।
Sidhu Moosewala ਕਤਲ ਕਾਂਡ ਨੂੰ ਲੈਕੇ Punjab DGP ਦੇ ਵੱਡੇ ਖੁਲਾਸੇ, ਪੰਜਾਬ ਲਿਆਦਾਂ ਜਾਊ Mastermind |D5 Channel
ਬੁਲਾਰੇ ਨੇ ਦੱਸਿਆ ਕਿ ਬਤੌਰ ਜਨਸੇਵਕ ਹੁੰਦੇ ਹੋਏ ਅਜਿਹਾ ਕਰਕੇ ਦੋਸ਼ੀ ਐਸ.ਆਈ. ਜਗਨਦੀਪ ਸਿੰਘ ਵੱਲੋਂ ਭਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਜੁਰਮ ਅ/ਧ 7 ਕੀਤਾ ਗਿਆ ਹੈ ਜਿਸ ਕਰਕੇ ਉਸ ਖਿਲਾਫ਼ ਵਿਜੀਲੈਸ ਬਿਉਰੋ ਦੇ ਥਾਣਾ ਫ਼ਿਰੋਜ਼ਪੁਰ ਵਿਖੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.