UncategorizedBreaking NewsIndiaNews

ਸਕੂਲ ‘ਚ ਟਸ਼ਨ ਦਿਖਾਉਣ ਲਈ ਕਿਡਨੀ ਵੇਚ ਕੇ ਖ੍ਰੀਦਿਆ iPhone, ਹੁਣ ਮੰਗ ਰਿਹੈ ਮੌਤ ਦੀ ਭੀਖ

ਨਵੀਂ ਦਿੱਲੀ : ਹਰ ਸਾਲ ਜਦੋਂ ਨਵਾਂ ਆਈਫੋਨ ਲਾਂਚ ਹੁੰਦਾ ਹੈ ਤਾਂ ਇੱਕ ਕਹਾਵਤ ਸਾਹਮਣੇ ਆਉਦੀ ਹੈ ਕਿ ਇਸ ਵਾਰ ਵੀ ਆਈਫੋਨ ਖਰੀਦਣ ਲਈ ਕਿਡਨੀ ਵੇਚਣੀ ਪਵੇਗੀ, ਹਾਲਾਂਕਿ ਇਹ ਮਜਾਕ ਤੱਕ ਹੀ ਸੀਮਿਤ ਰਹਿੰਦਾ ਹੈ ਪਰ ਇੱਕ ਮੁੰਡੇ ਨੇ ਆਈਫੋਨ ਲਈ ਸੱਚ ‘ਚ ਹੀ ਆਪਣੀ ਕਿਡਨੀ ਵੇਚ ਦਿੱਤੀ। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਕੂਲ ਵਿੱਚ ਸਿਰਫ ਟਸ਼ਨ ਦਿਖਾਉਣ ਲਈ ਉਸਨੇ ਕਿਡਨੀ ਵੇਚਕੇ ਆਈਫੋਨ ਖਰੀਦਿਆ ਸੀ।

Read Also ਆਈਫੋਨ ਦੇ ਇਨ੍ਹਾਂ ਮਾਡਲਾਂ ‘ਚ ਹੁਣ ਨਹੀਂ ਚੱਲੇਗਾ WhatsApp

ਚੀਨ ‘ਚ ਰਹਿਣ ਵਾਲੇ ਤਾਕੇ ਸ਼ਾਓ ਵੈਂਗ ਨੇ 7 ਸਾਲ ਪਹਿਲਾਂ ਆਈਫੋਨ ਖਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ। ਉਸ ਨੇ 2011 ‘ਚ ਆਈਫੋਨ 4 ਖਰੀਦੀਆ ਸੀ। ਇਸ ਤੋਂ ਬਾਅਦ ਹੁਣ ਉਹ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਨਾਲ ਜੰਗ ਕਰ ਰਿਹਾ ਹੈ। ਵੈਂਗ ਹਸਪਤਾਲ ‘ਚ ਡਾਈਲਸੈਸ ‘ਤੇ ਹੈ ਤੇ ਉਸ ਦੇ ਇਲਾਜ ਲਈ ਉਸ ਦੇ ਮਾਂ-ਪਿਓ ਨੂੰ ਸਭ ਕੁਝ ਵੇਚਣਾ ਪਿਆ। 7 ਸਾਲ ਪਹਿਲਾ ਵੈਂਗ ਦੀ ਉਮਰ 17 ਸਾਲ ਦੀ ਸੀ ‘ਤੇ ਉਸਨੇ 699 ਡਾਲਰ ਦੇ ਆਈਫੋਨ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ।

ਮਾਂ ਦੇ ਪੁੱਛੇ ਜਾਣ ‘ਤੇ ਉਸ ਨੇ ਕਿਡਨੀ ਵੇਚਣ ਦੀ ਗੱਲ ਕਬੂਲ ਕੀਤੀ ਤੇ ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵੈਂਗ ਦੀ ਕਿਡਨੀ 10 ਗੁਣਾ ਕੀਮਤ ‘ਤੇ ਵੇਚੀ ਸੀ । ਵੈਂਗ ਨੂੰ ਆਈਫੋਨ ਨਾਲ ਪਿਆਰ ਇੰਨਾ ਮਹਿੰਗਾ ਪਿਆ ਕੀ ਹੁਣ ਉਹ ਹਸਪਤਾਲ ‘ਚ ਹੈ। ਉਸ ਦੀ ਦੂਜੀ ਕਿਡਨੀ ਫੇਲ੍ਹ ਹੋ ਚੁੱਕੀ ਹੈ ਜਿਸ ਕਰਕੇ ਉਸ ਨੂੰ ਡਾਈਲਸੈਸ ਮਸ਼ੀਨ ‘ਤੇ ਰੱਖਿਆ ਗਿਆ ਹੈ। ਚੀਨ ‘ਚ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ਆਈਫੋਨ ਲਈ ਡੁਆਨ ਨੇ 2016 ‘ਚ ਆਪਣੀ ਧੀ ਨੂੰ ਵੇਚ ਦਿੱਤਾ ਸੀ। ਇਸ ਤੋਂ ਬਾਅਦ ਡੁਆਨ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button