Breaking NewsD5 specialInternationalNewsTop News

ਸਕਾਟਲੈਂਡ ਦੇ ਤੀਜੇ ਸਭ ਤੋਂ ਬਜ਼ੁਰਗ ਵਿਅਕਤੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਸਕਾਟਲੈਂਡ : ਸਕਾਟਲੈਂਡ ਦੇ ਤੀਜੇ ਸਭ ਤੋਂ ਬਜ਼ੁਰਗ ਵਿਅਕਤੀ ਨੇ 104 ਸਾਲ ਦੀ ਉਮਰ ‘ਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇੱਕ ਸਦੀ ਤੋਂ ਉੱਪਰ ਆਪਣੀ ਉਮਰ ਭੋਗਣ ਵਾਲੇ ਸਾਬਕਾ ਪੁਲਿਸ ਅਧਿਕਾਰੀ ਪਰਸੀ ਮੈਨ ਨੂੰ ਦਿਹਾਂਤ ਤੋਂ ਬਾਅਦ ਸ਼ਰਧਾਂਜਲੀ ਦਿੱਤੀ ਗਈ। ਰਿਟਾਇਰਡ ਪੁਲਿਸ ਅਫਸਰ ਪਰਸੀ ਮੈਨ 2020 ਵਿੱਚ ਉਸ ਸਮੇਂ ਇੱਕ ਸੋਸ਼ਲ ਮੀਡੀਆ ਸਨਸਨੀ ਬਣ ਗਿਆ ਸੀ, ਜਦੋਂ ਉਸਦੇ ਜ਼ਿਮਰ ਨਾਲ ਡਾਂਸ ਕਰਨ ਦੀ ਉਸਦੀ ਫੁਟੇਜ ਆਨਲਾਈਨ ਵਾਇਰਲ ਹੋ ਗਈ।

Sunil Jakhar Today : Jakhar ਨੇ ਖੋਲ੍ਹੇ ਵੱਡੇ ਰਾਜ਼! Congress ਖ਼ਤਮ!,ਆਇਆ ਭੂਚਾਲ, Mann ਨੇ ਸੁਣਾਤਾ ਵੱਡਾ ਫੈਸਲਾ

ਉਸ ਦੇ ਨੱਚਣ ਦੀਆਂ ਕਲਿੱਪਾਂ ਨੇ ਸ਼ੁਰੂਆਤੀ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਹੌਂਸਲਾ ਦੇਣ ਵਿੱਚ ਮਦਦ ਕੀਤੀ। ਪਰਸੀ 1946 ਵਿੱਚ ਸਿਟੀ ਆਫ਼ ਗਲਾਸਗੋ ਪੁਲਸ ਵਿੱਚ ਸ਼ਾਮਲ ਹੋਇਆ ਸੀ ਅਤੇ 1976 ਵਿੱਚ ਇੱਕ ਸਾਰਜੈਂਟ ਵਜੋਂ ਫੋਰਸ ਤੋਂ ਸੇਵਾਮੁਕਤ ਹੋਇਆ। ਪੁਲਸ ਸਕਾਟਲੈਂਡ ਨੇ ਪਰਸੀ ਨੂੰ ਸ਼ਰਧਾਂਜਲੀ ਦਿੱਤੀ, ਜੋ ਕਿ ਆਪਣੇ ਪਿੱਛੇ 11 ਬੱਚੇ, 20 ਪੋਤੇ-ਪੋਤੀਆਂ ਅਤੇ 19 ਪੜਪੋਤੇ-ਪੋਤੀਆਂ ਛੱਡ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button