Breaking NewsD5 specialIndiaNewsTop News

ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਧੋਖੇਬਾਜ਼ਾਂ ਦੇ ਖਿਲਾਫ਼ ਦਿੱਤੀ ਚਿਤਾਵਨੀ

ਕੱਟੜਾ : ਜਿਹੜੇ ਸ਼ਰਧਾਲੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਹੈਲੀਕਾਪਟਰ ਰਾਹੀਂ ਜਾਣਾ ਚਾਹੁੰਦੇ ਹਨ, ਉਹ ਸਾਵਧਾਨ ਰਹਿਣ। ਕੁਝ ਅਣਅਧਿਕਾਰਤ ਵੈੱਬਸਾਈਟਾਂ ‘ਤੇ ਪੋਸਟ ਕੀਤੇ ਇਸ਼ਤਿਹਾਰਾਂ ‘ਤੇ ਹੈਲੀਕਾਪਟਰ ਦੀਆਂ ਟਿਕਟਾਂ ਵੇਚ ਕੇ ਜਾਂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ, ਸ਼ਰਾਈਨ ਬੋਰਡ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਆਨਲਾਈਨ ਸੇਵਾਵਾਂ ਕੇਵਲ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ਤੋਂ ਪ੍ਰਾਪਤ ਕਰੋ।

Ukraine ’ਚ ਵਿਗੜੇ ਹਾਲਾਤ, ਕਾਂਗਰਸ ’ਚ ਵੱਡੀ ਬਗਾਵਤ! ਬਿੱਟੂ ਨੇ ਪਾਇਆ ਨਵਾਂ ਪੰਗਾ | D5 Channel Punjabi

ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਵੱਲੋਂ ਆਨਲਾਈਨ ਧੋਖਾਧੜੀ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਸ਼ਰਧਾਲੂਆਂ ਨੂੰ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸਿਰਫ਼ ਟਿਕਟਾਂ ਦੀ ਬੁਕਿੰਗ ਲਈ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ www.maa vaishno devi.org ਅਤੇ ਮਾਤਾ ਵੈਸ਼ਨੋ ਦੇਵੀ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

Breaking News : ਰੇਲ ਗੱਡੀ ਨੂੰ ਲੱਗੀ ਅੱਗ | Saharanpur Delhi Train | D5 Channel Punjabi

ਰਮੇਸ਼ ਕੁਮਾਰ ਨੇ ਦੱਸਿਆ ਕਿ ਧੋਖੇਬਾਜ਼ਾਂ ਵੱਲੋਂ ਸ਼ਰਧਾਲੂਆਂ ਨਾਲ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਸਾਈਬਰ ਬ੍ਰਾਂਚ ਕੋਲ ਪਹਿਲਾਂ ਹੀ ਦਰਜ ਕਰਵਾਈਆਂ ਜਾ ਚੁੱਕੀਆਂ ਹਨ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੱਟੜਾ ਤੋਂ ਸਾਂਝੀਛੱਤ ਅਤੇ ਵਾਪਸ ਜਾਣ ਵਾਲੇ ਸ਼ਰਧਾਲੂਆਂ ਲਈ ਹੈਲੀਕਾਪਟਰ ਟਿਕਟਾਂ ਦੀ ਵਿਕਰੀ ਸ਼ਰਾਈਨ ਬੋਰਡ ਦਾ ਇਕਮਾਤਰ ਅਧਿਕਾਰ ਹੈ।

Agenda Sarkar 2022 : ਲੀਡਰਾਂ ਦੀ ਭੇਟ ਚੜ੍ਹਿਆ Punjab, ਬੇਰੁਜ਼ਗਾਰੀ ਦੇ ਟੁੱਟੇ ਰਿਕਾਰਡ, ਕਿਸ ਦੀ ਬਣੂ ਸਰਕਾਰ ?

ਬੋਰਡ ਨੇ ਸਾਡੀ ਵੈੱਬਸਾਈਟ ਦੀ ਵਰਤੋਂ ਕਰਨ ਲਈ ਕਿਸੇ ਏਜੰਟ, ਏਜੰਸੀ ਜਾਂ ਵਿਅਕਤੀ ਨੂੰ ਅਧਿਕਾਰਤ ਨਹੀਂ ਕੀਤਾ ਹੈ। ਸਾਰੀਆਂ ਆਨਲਾਈਨ ਸੇਵਾਵਾਂ ਸ਼ਰਾਈਨ ਬੋਰਡ ਵੱਲੋਂ ਅਧਿਕਾਰਤ ਵੈੱਬਸਾਈਟ ਤੇ ਐਪ ਰਾਹੀਂ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਸੁਚੇਤ ਕਰਨ ਲਈ ਬੋਰਡ ਨੇ ਸਾਰੀਆਂ ਪ੍ਰਮੁੱਖ ਥਾਵਾਂ ‘ਤੇ ਹੋਰਡਿੰਗ ਵੀ ਲਗਾਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button