Breaking NewsD5 specialNewsPunjabTop News

ਸ਼ਮਸ਼ਾਨਘਾਟ ਨਹੀਂ ਖੇਤਾਂ ’ਚ ਹੋਵੇਗਾ ਸਿੱਧੂ ਮੂਸੇਵਾਲਾ ਦਾ ਸਸਕਾਰ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਸਕਾਰ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਸਿੱਧੂ ਮੂਸੇਵਾਲਾ ਦਾ ਸਸਕਾਰ ਸ਼ਮਸ਼ਾਨਘਾਟ ’ਚ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਸਿੱਧੂ ਮੂਸੇਵਾਲਾ ਦਾ ਸਸਕਾਰ ਉਸ ਦੇ ਖੇਤਾਂ ’ਚ ਕੀਤਾ ਜਾਵੇਗਾ। ਦੱਸ ਦਈਏ ਕਿ ਸ਼ਮਸ਼ਾਨਘਾਟ ‘ਚ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਪਰਿਵਾਰ ਨੇ ਸਿੱਧੂ ਦਾ ਸਸਕਾਰ ਉਸ ਦੇ ਖੇਤਾਂ ’ਚ ਕਰਨ ਦਾ ਫ਼ੈਸਲਾ ਕੀਤਾ ਹੈ।

ਮਾਨਸਾ ਤੋਂ ਸਿੱਧਾ ਲਾਈਵ, ਸੁਣੋ ਮੂਸੇਵਾਲਾ ਦੀ ਮਾਂ ਦਾ ਭਾਵੂਕ ਬਿਆਨ, ਪਿੰਡ ਦਾ ਰੋ-ਰੋ ਬੁਰਾ ਹਾਲ! D5 Channel Punjabi

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦਾ ਸਟੈਚੂ ਵੀ ਬਣਾਇਆ ਜਾਵੇਗਾ। ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ। ਸਿੱਧੂ ਦੇ ਪਿਤਾ ਵਲੋਂ ਉਸ ਨੂੰ ਆਖਰੀ ਸਮੇਂ ਆਪਣੇ ਹੱਥਾਂ ਨਾਲ ਤਿਆਰ ਕੀਤਾ ਗਿਆ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿੱਧੂ ਨੇ ਵੀ ਬਦਲੇ ’ਚ ਫਾਇਰ ਕੀਤੇ ਸਨ ਤੇ ਬਿਨਾਂ ਡਰੇ ਹਮਲਾਵਰਾਂ ਦਾ ਮੁਕਾਬਲਾ ਕੀਤਾ ਸੀ ਪਰ ਹਮਲਾਵਰਾਂ ਕੋਲ ਆਟੋਮੈਟਿਕ ਹਥਿਆਰ ਹੋਣ ਦੇ ਚਲਦਿਆਂ ਸਿੱਧੂ ਨੂੰ ਆਪਣੀ ਜਾਨ ਗੁਆਣੀ ਪਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button