Breaking NewsD5 specialIndiaNewsPunjabTop News

ਵੱਡੀ ਖ਼ਬਰ: Drugs Case ‘ਚ ਫਸੇ Bikram Majithia ਪੁੱਜੇ ਸੁਪ੍ਰੀਮ ਕੋਰਟ, ਨਹੀਂ ਮਿਲ ਰਹੀ ਜ਼ਮਾਨਤ

ਨਵੀਂ ਦਿੱਲੀ/ਪਟਿਆਲਾ : ਡਰੱਗਜ਼ ਮਾਮਲੇ ‘ਚ ਫਸੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ Bikram Majithia ਨੇ ਸੁਪ੍ਰੀਮ ਕੋਰਟ ਦਾ ਰੁਖ਼ ਕਰ ਲਿਆ ਹੈ। ਡਰੱਗਜ਼ ਕੇਸ ਰੱਦ ਕਰਵਾਉਣ ਲਈ ਬਿਕਰਮ ਮਜੀਠੀਆ ਸੁਪ੍ਰੀਮ ਕੋਰਟ ਪੁੱਜੇ ਹਨ। ਮਜੀਠੀਆ ਇਸ ਸਮੇਂ ਪਟਿਆਲਾ ਜੇਲ੍ਹ ‘ਚ ਬੰਦ ਹਨ ਅਤੇ ਉਨ੍ਹਾਂ ਨੇ ਆਪਣੇ ‘ਤੇ ਦਰਜ ਕੇਸ ਨੂੰ ਰੱਦ ਕਰਵਾਉਣ ਲਈ ਪਟੀਸ਼ਨ ਦਾਖ਼ਲ ਕੀਤੀ ਹੈ।

Kabran Da Sira : 39 MP ਹੋਏ ਬਾਗੀ, ਖ਼ਤਰੇ ‘ਚ ਸਰਕਾਰ ! ਕਿਸਾਨ ਆਗੂ ਨੂੰ ਧਮਕੀ, CM Bhagwant Mann ਦਾ ਐਕਸ਼ਨ,

ਦੱਸਣਯੋਗ ਹੈ ਕਿ ਡਰੱਗਜ਼ ਕੇਸ ‘ਚ ਬਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਬਿਕਰਮ ਮਜੀਠੀਆ ਖ਼ਿਲਾਫ਼ ਪਹਿਲਾਂ ਕੇਸ ਦਰਜ ਹੋਇਆ ਤਾਂ ਉਨ੍ਹਾਂ ਨੇ ਅੰਤਰਿਮ ਜ਼ਮਾਨਤ ਮੰਗੀ। ਮੋਹਾਲੀ ਅਦਾਲਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਖਾਰਜ ਕਰ ਦਿੱਤੀ।

ਅਮਿਤ ਸ਼ਾਹ ਦੇ ਐਲਾਨ ’ਤੇ ਸਿਆਸੀ ਘਮਾਸਾਣ, ਪੰਜਾਬ ਦੇ ਲੀਡਰਾਂ ਨੇ ਕੀਤਾ ਏਕਾ! CM ਮਾਨ ਕਰੂ ਕਾਰਵਾਈ!

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਚੋਣਾਂ ਲੜਨ ਤੱਕ ਜ਼ਰੂਰ ਉਨ੍ਹਾਂ ਨੂੰ ਰਾਹਤ ਦਿੱਤੀ। ਫਿਰ ਮਜੀਠੀਆ ਨੇ 24 ਫਰਵਰੀ ਨੂੰ ਮੋਹਾਲੀ ਅਦਾਲਤ ਚ ਆਤਮ – ਸਮਰਪਣ ਕਰ ਦਿੱਤਾ , ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰੈਗੁਲਰ ਜ਼ਮਾਨਤ ਮੰਗੀ ਪਰ ਕੇਸ ਚ ਲੱਗੀਆਂ ਧਾਰਾਵਾਂ ਦੇ ਕਾਰਨ ਜ਼ਮਾਨਤ ਨਹੀਂ ਮਿਲ ਸਕੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button