InternationalTop News

ਵੱਡੀ ਖ਼ਬਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਰੈਲੀ ਦੌਰਾਨ ਗੋਲੀਬਾਰੀ ‘ਚ ਹੋਏ ਜ਼ਖਮੀ

ਪਾਕਿਸਤਾਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਵਜ਼ੀਰਾਬਾਦ ‘ਚ ਆਪਣੀ ‘ਅਸਲ ਆਜ਼ਾਦੀ’ ਰੈਲੀ ਦੌਰਾਨ ਗੋਲੀਬਾਰੀ ‘ਚ ਜ਼ਖਮੀ ਹੋ ਗਏ।  ਸੂਤਰਾਂ ਮੁਤਾਬਕ, ਇਹ ਘਟਨਾ ਜ਼ਫਰਅਲੀ ਖਾਨ ਚੌਕ ਵਿਖੇ ਵਾਪਰੀ। ਪੁਲਿਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਉਨ੍ਹਾਂ ਤੋਂ ਇਲਾਵਾ ਸਾਬਕਾ ਗਵਰਨਰ ਇਮਰਾਨ ਇਸਮਾਇਲ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲ਼ੀਬਾਰੀ ’ਚ ਇਮਰਾਨ ਖਾਨ ਦੇ ਪੈਰ ’ਚ ਗੋਲ਼ੀ ਲੱਗੀ ਹੈ।

Tarn Taran News : ‘AAP’ ਦਾ MLA ਟੰਗਿਆ, ਅਦਾਲਤ ਨੇ ਸੁਣਾਤਾ ਫੈਸਲਾ, ਬਾਕੀ ਮੰਤਰੀਆਂ ਨੂੰ ਪਈਆਂ ਭਾਜੜਾਂ?

ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਈ ਹੋਰ ਆਗੂ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋਏ ਹਨ। ਘਟਨਾ ਦੇ ਤੁਰੰਤ ਬਾਅਦ, ਇਮਰਾਨ ਖਾਨ ਨੂੰ ਕੰਟੇਨਰ ਤੋਂ ਬੁਲੇਟਪਰੂਫ ਗੱਡੀ ਵਿੱਚ ਤਬਦੀਲ ਕਰ ਦਿੱਤਾ ਗਿਆ। ਪਾਕਿਸਤਾਨੀ ਮੀਡੀਆ ਮੁਤਾਬਕ ਗੁਜਰਾਂਵਾਲਾ ਡਿਵੀਜ਼ਨ ਦੇ ਵਜ਼ੀਰਾਬਾਦ ਸ਼ਹਿਰ ‘ਚ ਜ਼ਫਰ ਅਲੀ ਖਾਨ ਚੌਕ ਨੇੜੇ ਸਾਬਕਾ ਪ੍ਰਧਾਨ ਮੰਤਰੀ ਦੇ ਕੰਟੇਨਰ ਨੇੜੇ ਗੋਲੀਬਾਰੀ ਦੀ ਸੂਚਨਾ ਮਿਲੀ ਹੈ।  ਖਾਨ ਵਰਤਮਾਨ ਵਿੱਚ ਇਸਲਾਮਾਬਾਦ ਵਿੱਚ ਫੈਡਰਲ ਸਰਕਾਰ ਦੇ ਖਿਲਾਫ ਇੱਕ ਰੋਸ ਮਾਰਚ ਦੀ ਅਗਵਾਈ ਕਰ ਰਹੇ ਹਨ ਅਤੇ ਤਤਕਾਲ ਚੋਣਾਂ ਦੀ ਮੰਗ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button