Breaking NewsD5 specialIndiaNewsPoliticsPunjab

ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕੈਬਨਿਟ ਵਿੱਚ ਵਾਪਸੀ ਦੀਆਂ ਚਰਚਾਵਾਂ ‘ਤੇ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਅਜਿਹੀ ਕੋਈ ਵੀ ਗੱਲ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਪਾਰਟੀ ਪੱਧਰ ‘ਤੇ ਵੀ ਅਜਿਹੀ ਕੋਈ ਚਰਚਾ ਨਹੀਂ ਹੈ। ਉਨ੍ਹਾਂ ਨੇ ਕੈਬਨਿਟ ‘ਚ ਸਿੱਧੂ ਦੀ ਵਾਪਸੀ ਦੀਆਂ ਚਰਚਾਵਾਂ ਨੂੰ ਚਰਚਾ ਹੀ ਦੱਸਿਆ ਹੈ।ਕੁਝ ਦਿਨਾਂ ਤੋਂ ਰਾਜਨੀਤਿਕ ਗਲਿਆਰਿਆਂ ‘ਚ ਇਹ ਚਰਚਾ ਹੈ ਕਿ ਸਿੱਧੂ ਪੰਜਾਬ ਕੈਬਨਿਟ ‘ਚ ਵਾਪਸੀ ਕਰ ਸਕਦੇ ਹਨ।

ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ

ਉਹ ਪਾਰਟੀ ਹਾਈਕਮਾਨ ਤੋਂ ਉਪ ਮੁੱਖਮੰਤਰੀ ਅਹੁਦੇ ਦੀ ਮੰਗ ਕਰ ਰਹੇ ਹੈ। ਇਸ ਤਰ੍ਹਾਂ ਦੀਆਂ ਚਰਚਾਵਾਂ ਉਸ ਸਮੇਂ ਆਮ ਹੋਈਆਂ ਜਦੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਨੇ ਪਿਛਲੇ ਦਿਨੀਂ ਕਿਹਾ ਕਿ ਸਿੱਧੂ ਨੂੰ ਕੈਬਨਿਟ ਵਿੱਚ ਹੋਣਾ ਚਾਹੀਦਾ ਹੈ। ਸਿੱਧੂ ਦੀ ਕਾਂਗਰਸ ਪਾਰਟੀ ‘ਚ ਐਂਟਰੀ ਪ੍ਰਿਅੰਕਾ ਦੇ ਰਾਹੀਂ ਹੀ ਹੋਈ ਹੈ।

ਲੋਭੀਆਂ ਨੇ ਲੰਗਰ ਵੀ ਨਹੀਂ ਬਕਸ਼ਿਆ, ਜਹਿਰ ਵਰਤਾ ਕੇ ਲੈ ਰਹੇ ਸੀ ਸੰਗਤ ਦੀ ਜਾਨ

ਇਸ ਲਈ ਇਹ ਕਿਆਸ ਲਗਾਏ ਜਾਣ ਲੱਗੇ ਕਿ ਉਨ੍ਹਾਂ ਦੀ ਪੰਜਾਬ ਕੈਬਨਿਟ ਵਿੱਚ ਵਾਪਸੀ ਦਾ ਰਸਤਾ ਬਨਣ ਲੱਗਿਆ ਹੈ। ਪ੍ਰਿਅੰਕਾ ਦੇ ਬਿਆਨ ਤੋਂ ਬਾਅਦ ਇਹ ਚਰਚਾ ਹੋਣ ਲੱਗੀ ਸੀ ਕਿ ਸਿੱਧੂ ਛੇਤੀ ਹੀ ਕੈਪਟਨ ਮੰਤਰੀ ਮੰਡਲ ਵਿੱਚ ਇੱਕ ਵਾਰ ਫਿਰ ਪਾਵਰਫੁਲ ਮੰਤਰੀ ਦੇ ਰੂਪ ਵਿੱਚ ਆ ਸਕਦੇ ਹਨ। ਉਨ੍ਹਾਂ ਦੇ ਉਪ ਮੁੱਖਮੰਤਰੀ ਬਨਣ ਦੀਆਂ ਚਰਚਾਵਾਂ ਸੀ ਪਰ ਫਿਲਹਾਲ ਇਸ ਚਰਚਾ ‘ਤੇ ਆਸ ਕੁਮਾਰੀ ਨੇ ਵਿਰਾਮ ਲਗਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button