Breaking NewsD5 specialNewsPress ReleasePunjabTop News

ਵੱਟਾਂ ‘ਤੇ ਝੋਨਾ ਲਾ ਕੇ ਪਾਣੀ ਬਚਾਓ ਤੇ ਖੇਤੀ ਲਾਗਤ ਘਟਾਓ

ਡਿਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਅਤੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿੱਚ ਕੀਤੀ ਸ਼ਿਰਕਤ

ਸੁਰਜੀਤ ਸਿੰਘ ਸਾਧੂਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਐਂਬੈਜ਼ਡਰ ਬਣੇ

ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਸਬੰਧੀ ਕਰਵਾਏ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਕਿਸਾਨਾਂ ਨੂੰ ਅਤਿ ਆਧੂਨਿਕ ਖੇਤੀ ਤਕਨੀਕਾਂ, ਕੁਦਰਤੀ ਖੇਤੀ ਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣ ਲਈ ਪ੍ਰਦਰਸ਼ਨੀਆਂ ਲਾਈਆਂ

ਫ਼ਤਹਿਗੜ੍ਹ ਸਾਹਿਬ : ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਮੱਦੇਨਜ਼ਰ ਇਹ ਲਾਜ਼ਮੀ ਹੈ ਕਿ ਖੇਤੀਬਾੜੀ ਸਬੰਧੀ ਉਹ ਹਰ ਤਕਨੀਕ ਅਪਣਾਈ ਜਾਵੇ, ਜਿਸ ਨਾਲ ਪਾਣੀ ਦੀ ਬੱਚਤ ਹੋਵੇ, ਖੇਤੀ ਲਾਗਤ ਘਟੇ ਅਤੇ ਵਾਤਾਵਰਨ ਪਲੀਤ ਹੋਣ ਤੋਂ ਬਚੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਲਖਵੀਰ ਸਿੰਘ ਰਾਏ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਲਾਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਵੱਡੇ ਪੱਧਰ ਉਤੇ ਵਰਤੋਂ ਝੋਨੇ ਦੀ ਫ਼ਸਲ ਉਤੇ ਹੁੰਦੀ ਹੈ ਤੇ ਕੱਦੂ ਕਰ ਕੇ ਖੇਤਾਂ ਵਿੱਚ ਖੜ੍ਹੇ ਕੀਤੇ ਪਾਣੀ ਨਾਲ ਮੀਥੇਨ ਗੈਸ ਪੈਦਾ ਹੁੰਦੀ ਹੈ, ਜੋ ਵਾਤਾਵਰਨ ਨੂੰ ਪਲੀਤ ਕਰਦੀ ਹੈ।

ਦਿਖਾਤੀ ਕੇਂਦਰ ਨੇ ਤਾਕਤ, ਟੰਗਤੇ ’ਤੇ ਝਾੜੂ ਵਾਲੇ | D5 Channel Punjabi

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸਾਧੂਗੜ੍ਹ ਦੇ ਕਿਸਾਨ ਸੁਰਜੀਤ ਸਿੰਘ ਪਿਛਲੇ ਕਈ ਸਾਲ ਤੋਂ ਖੇਤਾਂ ਵਿੱਚ ਵੱਟਾਂ ਪਾ ਕੇ ਉਨ੍ਹਾਂ ਦੇ ਦੋਵੇਂ ਪਾਸੇ ਝੋਨਾ ਲਾ ਰਹੇ ਹਨ। ਇਸ ਤਕਨੀਕ ਤਹਿਤ ਖੇਤਾਂ ਨੂੰ ਸਿੱਲ੍ਹਾ ਰੱਖਣਾ ਹੀ ਜ਼ਰੂਰੀ ਹੁੰਦਾ ਹੈ ਤੇ ਕੱਦੂ ਕਰ ਕੇ ਪਾਣੀ ਖੜ੍ਹਾ ਨਹੀਂ ਕਰਨਾ ਪੈਂਦਾ ਤੇ ਵਾਟਰ ਗਨ ਨਾਲ ਵੀ ਸਿੰਚਾਈ ਕੀਤੀ ਜਾ ਸਕਦੀ ਹੈ। ਖੇਤਾਂ ਦਾ ਅੱਧਾ ਖੇਤਰ ਵੱਟਾਂ ਦੇ ਅਧੀਨ ਆ ਜਾਂਦਾ ਹੈ ਤੇ ਪਨੀਰੀ ਦੇ ਬੂਟੇ ਵੀ 25 ਫੀਸਦ ਘੱਟ ਲਗਦੇ ਹਨ ਪਰ ਝੋਨੇ ਦਾ ਝਾੜ ਲਾਜ਼ਮੀ ਤੌਰ ਉਤੇ ਕੱਦੂ ਕਰ ਕੇ ਲਾਏ ਝੋਨੇ ਨਾਲੋਂ ਵੱਧ ਨਿਕਲਦਾ ਹੈ। ਇਸ ਦੇ ਨਾਲ-ਨਾਲ ਬੂਟੇ ਵਿੱਥ ਉਤੇ ਲੱਗੇ ਹੋਣ ਸਦਕਾ ਹਵਾ ਚੰਗੀ ਤਰ੍ਹਾਂ ਕਰਾਸ ਹੁੰਦੀ ਹੈ ਤੇ ਬੂਟੇ ਦੀ ਪੂਰੀ ਆਕਸੀਡੇਸ਼ਨ ਹੁੰਦੀ ਹੈ, ਜਿਸ ਸਕਦਾ ਫ਼ਸਲ ਬਿਮਾਰੀਆਂ ਤੋਂ ਬੱਚ ਜਾਂਦੀ ਹੈ ਤੇ ਖ਼ਾਦ ਵੀ ਬਹੁਤ ਘੱਟ ਪਾਉਣੀ ਪੈਂਦੀ ਹੈ। ਇਸ ਤਕਨੀਕ ਨਾਲ ਲਾਏ ਝੋਨੇ ਨੂੰ ਵੱਢਣ ਸਬੰਧੀ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਂਦੀ। ਇਸ ਢੰਗ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਬੂਟੇ ਘੱਟ ਲਾਉਣ ਅਤੇ ਸਪਰੇਅ ਤੇ ਖਾਦਾਂ ਦੀ ਘੱਟ ਲੋੜ ਨਾਲ ਲੇਬਰ ਦੇ ਖਰਚਿਆਂ ਸਮੇਤ ਸਮੁੱਚੀ ਖੇਤੀ ਲਾਗਤ ਵਿੱਚ ਕਮੀ ਆਉਂਦੀ ਹੈ। ਸਭ ਤੋਂ ਅਹਿਮ ਮੀਥੇਨ ਗੈਸ ਪੈਦਾ ਨਹੀਂ ਹੁੰਦੀ ਤੇ ਵਾਤਾਵਰਨ ਪਲੀਤ ਹੋਣ ਤੋਂ ਬਚ ਜਾਂਦਾ ਹੈ।

ਗੈਂਗਸਟਰਾਂ ਦੀ ਅੱਖ ’ਤੇ Majithia? ਘਬਰਾਏ Majithia ਦਾ ਬਿਆਨ, CM Bhagwant Mann | D5 Channel Punjabi

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸੁਰਜੀਤ ਸਿੰਘ ਵਰਗੇ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹਨ।ਇਸ ਲਈ ਉਨ੍ਹਾਂ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਖੇਤੀਬਾੜੀ ਐਂਬਜ਼ੈਡਰ ਲਾਇਆ ਗਿਆ ਹੈ। ਇਸ ਤਹਿਤ ਜਿੱਥੇ ਉਹ ਕਿਸਾਨਾਂ ਨੂੰ ਇਸ ਤਕਨੀਕ ਬਾਰੇ ਜਾਗਰੂਕ ਕਰਨਗੇ, ਉਥੇ ਕੋਈ ਵੀ ਕਿਸਾਨ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰ ਕੇ ਇਸ ਤਕਨੀਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਮੇਲੇ ਦੌਰਾਨ ਕਿਸਾਨਾਂ ਨੂੰ ਵੱਟਾਂ ਉਤੇ ਝੋਨਾ ਲਾਉਣ ਦੀ ਤਕਨੀਕ ਬਾਰੇ ਜਾਗਰੂਕ ਕਰਦੀ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ ਹੈ ਤੇ ਕਣਕ ਦੀ ਸੀਜ਼ਨ ਦੌਰਾਨ ਮੰਡੀਆਂ ਵਿੱਚ ਵੀ ਇਹ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ ਤਾਂ ਜੋ ਸਮੂਹਕ ਤੌਰ ਉਤੇ ਇਸ ਤਕਨੀਕ ਨੂੰ ਲਾਗੂ ਕੀਤਾ ਜਾ ਸਕੇ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਖੇਤੀ ਸਬੰਧੀ ਪਾਣੀ ਦੀ ਬੱਚਤ ਦੇ ਪੱਖੋਂ ਦੇਸ਼ ਵਿੱਚੋਂ ਅੱਵਲ ਬਣਾਇਆ ਜਾ ਸਕੇ।

ਜੇਲ੍ਹ ‘ਚ Majithia ਦੇ ਮਗਰ ਪਏ ਗੈਂਗਸਟਰ? ਹੁਣੇ ਆਈ ਖ਼ਬਰ | D5 Channel Punjabi

ਇਸ ਮੌਕੇ ਕਿਸਾਨ ਸੁਰਜੀਤ ਸਿੰਘ ਨੇ ਉਨ੍ਹਾਂ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਖੇਤੀਬਾੜੀ ਐਂਬੈਜ਼ਡਰ ਲਾਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ, ਉਥੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਸਾਨਾਂ ਨੂੰ ਇਹ ਤਕਨੀਕ ਅਪਨਾਉਣ ਦੀ ਪੁਰਜ਼ੋਰ ਅਪੀਲ ਕੀਤੀ। ਕਿਸਾਨ ਮੇਲੇੇ ਤਹਿਤ ਕਿਸਾਨਾਂ ਨੂੰ ਅਤਿ ਆਧੂਨਿਕ ਖੇਤੀ ਤਕਨੀਕਾਂ ਦੀ ਜਾਣਕਾਰੀ ਦੇਣ, ਕੁਦਰਤੀ ਖੇਤੀ ਕਰਨ ਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣ ਲਈ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ, ਜਿਨ੍ਹਾਂ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

Chandigarh ਤੋਂ ਬਾਅਦ ਹੱਥੋਂ ਗਈ SYL? Khattar ਨੇ ਮਨਾ ਲਿਆ Modi! | D5 Channel Punjabi

ਸਮਾਗਮ ਦੌਰਾਨ ਪਰਾਲੀ ਨੂੰ ਨਾ ਸਾੜਨ ਸਬੰਧੀ ਸਕੂਲਾਂ ਵਿੱਚ ਕਰਵਾਏ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ, ਜਿਨ੍ਹਾਂ ਵਿੱਚ ਲੈਕਚਰਾਰ ਨੌਰੰਗ ਸਿੰਘ, ਰਜਨੀ ਵਾਲੀਆ, ਹਰਮਨ ਕੌਰ ਅਤੇ ਮਨਦੀਪ ਕੌਰ ਸ਼ਾਮਲ ਹਨ, ਦਾ ਸਨਮਾਨ ਕਰਨ ਦੇ ਨਾਲ-ਨਾਲ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ, ਵਿਧਾਇਕ ਸ. ਲਖਵੀਰ ਸਿੰਘ ਰਾਏ, ਡਿਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ, ਸੰਯੁਕਤ ਡਾਇਰੈਕਟਰ ਖੇਤੀਬਾੜੀ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਿਮਾਂਸ਼ੂ ਗੁਪਤਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਅਸ਼ੋਕ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਦਰਸ਼ਨ ਲਾਲ, ਕ੍ਰਿ਼ਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਜਸਵਿੰਦਰ ਸਿੰਘ, ਜਿ਼ਲ੍ਹਾ ਸਿਖਲਾਈ ਅਫਸਰ ਡਾ. ਦਿਲਬਾਗ ਸਿੰਘ, ਖੇਤੀਬਾੜੀ ਅਫਸਰ ਡਾ. ਕੁਲਦੀਪ ਸਿੰਘ ਸੇਖੋਂ, ਡਾ. ਜਸਵਿੰਦਰ ਸਿੰਘ, ਕ੍ਰਿਪਾਲ ਸਿੰਘ, ਮੇਵਾ ਸਿੰਘ, ਡਾ. ਗੁਰਪ੍ਰੇਮ ਸਿੰਘ ਬੇਦੀ, ਡਾ. ਹਰਮਨਜੀਤ ਸਿੰਘ, ਡਾ. ਜਤਿੰਦਰ ਸਿੰਘ, ਡਾ.ਦਮਨ ਝਾਂਜੀ, ਨਵਜੋਤ ਕੌਰ, ਜਤਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button