SportsTop News

ਵੈਸਟਇੰਡੀਜ਼ ਨੇ ਭਾਰਤ ਨੂੰ 312 ਦੌੜਾਂ ਨਾਲ ਦਿੱਤੀ ਮਾਤ

ਨਵੀਂ ਦਿੱਲੀ : ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਬੀਤੇ ਦਿਨ ਤ੍ਰਿਨਿਦਾਦ ਦੇ ਪੋਰਟ ਆਫ ਸਪੇਨ ‘ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨੇ 50 ਓਵਰਾਂ ’ਚ 6 ਵਿਕਟਾਂ ਗੁਆ ਕੇ 311 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 312 ਦੌੜਾਂ ਦਾ ਟੀਚਾ ਦਿੱਤਾ।

ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਪਹਿਲੇ ਵਨ ਡੇ ਵਿਚ ਰੋਮਾਂਚਕ ਮੈਚ ਵਿਚ ਤਿੰਨ ਦੌੜਾਂ ਨਾਲ ਹਰਾ ਦਿੱਤਾ ਸੀ। ਹੁਣ ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਦੀਆਂ ਨਜ਼ਰਾਂ ਵਨ-ਡੇ ਸੀਰੀਜ਼ ਜਿੱਤਣ ‘ਤੇ ਲੱਗੀਆਂ ਹਨ। ਸ਼ਿਖਰ ਧਵਨ ਫਿਰ ਖਿਡਾਰੀਆਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰਨਗੇ ਤਾਂ ਜੋ ਸੀਰੀਜ਼ ਆਪਣੇ ਨਾਂ ਹੋ ਜਾਵੇ। ਇਕ ਹੋਰ ਜਿੱਤ ਨਾਲ ਭਾਰਤ ਕੈਰੇਬੀਆਈ ਜ਼ਮੀਨ ‘ਤੇ ਲਗਾਤਾਰ ਦੂਜੀ ਵਨ ਡੇ ਸੀਰੀਜ਼ ਜਿੱਤ ਲਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਪਹਿਲੇ ਵਨ ਡੇ ਵਿਚ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button