ਵੈਸਟਇੰਡੀਜ਼ ਦੀ ਟੀਮ ‘ਤੇ ICC ਨੇ ਠੋਕਿਆ ਜੁਰਮਾਨਾ, ਟੀਮ ਇੰਡੀਆ ਖਿਲਾਫ ਕੀਤੀ ਸੀ ਇਹ ਵੱਡੀ ਗਲਤੀ
ਨਵੀਂ ਦਿੱਲੀ : ਸ਼ਨੀਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਦੀ ਮਹਿਲਾ ਕ੍ਰਿਕੇਟ ਵਿਸ਼ਵ ਕੱਪ 2022 ਮੈਚ ‘ਚ ਭਾਰਤ ਦੇ ਖ਼ਿਲਾਫ਼ ਹੌਲੀ ਓਵਰ ਰਫ਼ਤਾਰ ਲਈ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਐਮੀਰੇਟਸ ਆਈ.ਸੀ.ਸੀ. ਇੰਟਰਨੈਸ਼ਨਲ ਪੈਨਲ ਆਫ ਮੈਚ ਰੈਫਰੀ ਸ਼ਾਡ੍ਰੇ ਫ੍ਰਿਟਜ਼ ਵਲੋਂ ਸਟੈਫਨੀ ਟੇਲਰ ਤੇ ਤੈਅ ਸਮੇਂ ਤੋਂ ਦੋ ਓਵਰ ਘੱਟ ਕਰਾਉਣ ਤੇ ਜੁਰਮਾਨਾ ਲਾਇਆ ਗਿਆ ਹੈ।
AAP Roadshow : ਪੰਜਾਬ ਦੇ 92 ਵਿਧਾਇਕ ਸ੍ਰੀ ਦਰਬਾਰ ਸਾਹਿਬ ਨਤਮਸਤਕ | D5 Channel Punjabi
ਖਿਡਾਰੀਆਂ ਤੇ ਖਿਡਾਰੀ ਸਮਰਥਨ ਕਰਮਚਾਰੀਆਂ ਲਈ ਆਈ . ਸੀ . ਸੀ . ਦੇ ਜ਼ਾਬਤੇ ਮੁਤਾਬਕ ਨਿਯਮ ਤੋੜਨ ਵਾਲੇ ਖਿਡਾਰੀਆਂ ਤੇ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ, ਜਦੋਂ ਟੀਮ ਦਿੱਤੇ ਗਏ ਸਮੇਂ ‘ਚ ਗੇਂਦਬਾਜ਼ੀ ਕਰਨ ‘ਚ ਅਸਫਲ ਰਹਿੰਦੀ ਹੈ। ਟੇਲਰ ਨੇ ਆਪਣੀ ਗ਼ਲਤੀ ਮੰਨੀ ਤੇ ਜੁਰਮਾਨਾ ਸਵੀਕਾਰ ਕਰ ਲਿਆ ਜਿਸ ਕਾਰਨ ਰਸਮੀ ਸੁਣਵਾਈ ਦੀ ਕੋਈ ਜ਼ਰੂਰਤ ਨਹੀਂ ਸੀ। ਮੈਦਾਨੀ ਅੰਪਾਇਰ ਐਲੋਇਸ ਸ਼ੇਰੀਡਿਨ ਤੇ ਪਾਲ ਵਿਲਸਨ, ਤੀਜੇ ਅੰਪਾਇਰ ਅਹਿਮਦ ਸ਼ਾਹ ਪਕਤੀਨ ਤੇ ਚੌਥੇ ਅੰਪਾਇਰ ਰੂਚਿਰਾ ਪੱਲੀਯਾਗੁਰੂਗੇ ਨੇ ਦੋਸ਼ ਲਾਏ। ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਦੇ ਸੈਕੜੀਆਂ ਨੇ ਭਾਰਤ ਨੂੰ ਹੈਮਿਲਟਨ ਚ ਵੈਸਟਇੰਡੀਜ਼ ਤੇ 155 ਦੌੜਾ ਨਾਲ ਜਿੱਤ ਦਿਵਾਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.