ਵੀਰੇਂਦਰ ਸਹਿਵਾਗ ਦੀ ਤਾਬੜਤੋੜ ਬੱਲੇਬਾਜ਼ੀ ਦੇਖਕੇ ਜਾਣੋ ਕੀ ਬੋਲੇ ਸਚਿਨ ਤੇਂਦੁਲਕਰ
ਨਵੀਂ ਦਿੱਲੀ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਵੀਰ ਨਰਾਇਣ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ‘ਚ ਖੇਡੇ ਜਾ ਰਹੇ ਰੋਡ ਸੇਫਟੀ ਵਰਲਡ ਸੀਰੀਜ਼ ਦੇ ਮੈਚ ਭਾਰਤ ਨੇ ਬੰਗਲਾਦੇਸ਼ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ। ਵੀਰੇਂਦਰ ਸਹਿਵਾਗ ਇੱਕ ਵਾਰ ਫਿਰ ਆਪਣੇ ਪੁਰਾਣੇ ਜੋਸ਼ ‘ਚ ਦਿਖੇ। ਉਨ੍ਹਾਂ ਨੇ ਤਾਬੜਤੋੜ ਇਨਿੰਗ ਖੇਡੀ। ਜਿਸਦੀ ਬਦੌਲਤ ਟੀਮ ਇੰਡੀਆ ਨੇ ਬੰਗਲਾਦੇਸ਼ ‘ਤੇ 10 ਵਿਕੇਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਸਹਿਵਾਗ ਦੀ ਸ਼ਾਨਦਾਰ ਪਾਰੀ ਦੇਖ ਕੇ ਸਚਿਨ ਤੇਂਦੁਲਕਰ ਨੇ ਵੀ ਉਨ੍ਹਾਂ ਦੀ ਜੰਮ ਕੇ ਤਾਰੀਫ ਕੀਤੀ ਹੈ।
ਲੱਖਾ ਸਿਧਾਣਾ ਦੇ ਹੱਕ ‘ਚ ਡੱਲੇਵਾਲ ਦਾ ਵੱਡਾ ਐਲਾਨ !ਦੇਖਦੀਆਂ ਰਹਿ ਗਈਆਂ ਜਥੇਬੰਦੀਆਂ ! ਹੁਣ ਨੀ ਹੱਥ ਲਾਉਂਦੀ ਪੁਲਿਸ !
ਰੋਡ ਸੇਫਟੀ ਵਰਲਡ ਸੀਰੀਜ ਦੇ ਮੈਚ ‘ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 109 ਰਨ ਬਣਾਏ, ਜਿੱਤ ਲਈ ਭਾਰਤ ਨੂੰ 110 ਰਨਾਂ ਦੀ ਲੋੜ ਸੀ ਪਰ ਸਹਿਵਾਗ ਨੇ 35 ਗੇਂਦਾਂ ‘ਤੇ 80 ਰਨ ਜੋੜ ਕੇ ਇਸ ਸਕੋਰ ਨੂੰ ਬਹੁਤ ਛੋਟਾ ਬਣਾ ਦਿੱਤਾ। ਸਹਿਵਾਗ ਦੀ ਇਸ ਸ਼ਾਨਦਾਰ ਬੱਲੇਬਾਜੀ ਨੂੰ ਦੇਖਕੇ ਸਚਿਨ ਤੇਂਦੁਲਕਰ ਨੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ਵੀਰੂ ਬੱਲੇਬਾਜ਼ੀ ਕਰਦੇ ਹਨ ਤਾਂ ਲੱਗਦਾ ਹੈ ਜਿਵੇਂ ਰੌਲਰ ਕੋਸਟਰ ਰਾਇਡ ਹੋਵੇ। ਭਾਰਤ ਲਈ ਇਸ ਮੈਚ ‘ਚ ਸਚਿਨ ਅਤੇ ਸਹਿਵਾਗ ਦੀ ਜੋੜੀ ਓਪਨਿੰਗ ਬੱਲੇਬਾਜੀ ਕਰਨ ਆਈ ਸੀ।
KMP ਰੋਡ ਬੰਦ ਹੋਣ ਤੋਂ ਪਹਿਲਾਂ ਹੀ ਬਲਦੇਵ ਸਿਰਸਾ ਨੇ ਕੀਤਾ ਵੱਡਾ ਖੁਲਾਸਾ !ਜੇ ਨਾ ਹੁੰਦੇ ਸੁਚੇਤ ਤਾਂ ਹੋਣਾ ਸੀ ਆਹ ਕੰਮ!
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੁਆਤ ਚੰਗੀ ਰਹੀ ਅਤੇ ਨਾਜ਼ੀਮੁੱਦੀਨ ਅਤੇ ਉਮਰ ਨੇ ਪਹਿਲੇ ਵਿਕੇਟ ਲਈ 59 ਰਨ ਜੋੜੇ। ਪ੍ਰਗਿਆਨ ਓਝਾ ਨੇ ਉਮਰ ਨੂੰ ਆਊਟ ਕਰਕੇ ਭਾਰਤੀ ਟੀਮ ਨੂੰ ਪਹਿਲੀ ਸਫਲਤਾ ਦਵਾਈ। ਇਸ ਤੋਂ ਬਾਅਦ ਯੁਵਰਾਜ ਸਿੰਘ ਨੇ ਨਾਜ਼ੀਮੁੱਦੀਨ ਨੂੰ 49 ਦੌੜਾਂ ਦੇ ਸਕੋਰ ‘ਤੇ ਬੋਲਡ ਕਰਕੇ ਭਾਰਤੀ ਕਾਮਯਾਬੀ ਦਵਾਈ। ਬੰਗਲਾਦੇਸ਼ ਦੀ ਟੀਮ ਇਸ ਤੋਂ ਬਾਅਦ ਲਗਾਤਾਰ ਅੰਤਰਾਲ ‘ਤੇ ਆਪਣੇ ਵਿਕੇਟ ਗਵਾਏ ਅਤੇ 19.4 ਓਵਰ ‘ਚ ਪੂਰੀ ਟੀਮ ਸਿਰਫ਼ 109 ਰਣ ਬਣਾ ਕੇ ਆਲਆਉਟ ਹੋ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.