PunjabTop News

”ਵਿਹਲੜ ਜੀਵਨਸ਼ੈਲੀ ਨੇ ਵਧਾਈ ਦਿਲ ਦੇ ਮਰੀਜ਼ਾਂ ਦੀ ਗਿਣਤੀ”

3 ਮੰਤਰਾਂ ਦਾ ਪਾਲਣ ਕਰਨ ਨਾਲ ਦਿਲ ਰਹੇਗਾ ਤੰਦਰੁਸਤ: ਸਿਹਤਮੰਦ ਖਾਣਾ, ਨਿਯਮਤ ਕਸਰਤ ਅਤੇ ਤਣਾਅ ਘਟਾਓ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਨੌਜਵਾਨਾਂ ਅਤੇ ਬੱਚਿਆਂ ਵਿੱਚ ਸੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਜੀਵਨਸੈਲੀ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ, ਜਿਸ ਨਾਲ ਕਾਰਡੀਓਵੈਸਕੁਲਰ ਬਿਮਾਰੀਆਂ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਜੀਵਨ ਸ਼ੈਲੀ ਦੀਆਂ ਬਿਮਾਰੀਆਂ ’ਤੇ ਕਾਬੂ ਪਾ ਕੇ ਅਤੇ ‘ਸਿਹਤਮੰਦ ਖੁਰਾਕ, ਨਿਯਮਿਤ ਤੌਰ ‘ਤੇ ਕਸਰਤ ਕਰੋ ਅਤੇ ਤਣਾਅ ਘਟਾਓ’ ਦੇ ਤਿੰਨ ਮੰਤਰਾਂ ਦੀ ਪਾਲਣਾ ਕਰ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਇਹ ਗੱਲ ਮੰਨੇ ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਡਾ. ਐਚ.ਕੇ. ਬਾਲੀ ਨੇ ਵਰਲਡ ਹਾਰਟ ਡੇਅ ਮੌਕੇ ਕਹੀ।

Kuldeep Dhaliwal ਨੇ Ravneet Bittu ਦੀ ਬਣਾਈ ਰੇਲ! ਦੱਸਿਆ ਵਿਹਲਾ ਬੰਦਾ | D5 Channel Punjabi

ਪਾਰਸ ਹਸਪਤਾਲ ਪੰਚਕੂਲਾ ਦੇ ਕਾਰਡਿਅਕ ਸਾਇੰਸਿਜ ਦੇ ਚੇਅਰਮੈਨ ਡਾ. ਐਚ.ਕੇ ਬਾਲੀ ਨੇ ਕਿਹਾ ਕਿ ਚੰਡੀਗੜ ਵਿੱਚ 40 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਹਾਈਪਰਟੈਨਸਨ ਤੋਂ ਪੀੜਤ ਹਨ, ਜਦੋਂ ਕਿ ਇੱਕ ਤਾਜਾ ਰਾਸ਼ਟਰੀ ਸਰਵੇਖਣ ਵਿੱਚ ਇਹ ਦਰਸਾਇਆ ਗਿਆ ਹੈ ਕਿ 12 ਫੀਸਦੀ ਔਰਤਾਂ ਅਤੇ 7.1 ਫੀਸਦੀ ਪੁਰਸ਼ (15 ਸਾਲ ਤੋਂ ਵੱਧ) ਦਾ ਬਲੱਡ ਸੂਗਰ ਦਾ ਪੱਧਰ ਬਹੁਤ ਜ਼ਿਆਦਾ ਹੈ। ਡਾ: ਬਾਲੀ ਨੇ ਕਿਹਾ ਕਿ ਸੁਸਤ ਜੀਵਨ ਸੈਲੀ ਕਾਰਨ ਭਾਰਤ ਵਿੱਚ ਦਿਲ ਦੀਆਂ ਬਿਮਾਰੀਆਂ ਤੇਜੀ ਨਾਲ ਵੱਧ ਰਹੀਆਂ ਹਨ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਹਨ। ਕਿਉਂਕਿ ਨੌਜਵਾਨ ਆਬਾਦੀ ਵਿੱਚ ਦਿਲ ਦੀਆਂ ਬਿਮਾਰੀਆਂ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ, ਭਾਰਤ ਜਲਦੀ ਹੀ ਕੋਰੋਨਰੀ ਆਰਟਰੀ ਬਿਮਾਰੀਆਂ ਦੀ ਵਿਸ਼ਵ ਰਾਜਧਾਨੀ ਬਣ ਸਕਦਾ ਹੈ।

Fauja Singh Sarari ’ਤੇ ਵੱਡਾ ਐਕਸ਼ਨ, ਪਾਰਟੀ ’ਚੋਂ ਬਾਹਰ? ਵਾੲਰਿਲ ਆਡੀਓ ਨੇ ਫਸਾਇਆ ਕਸੂਤਾ | D5 Channel Punjabi

ਡਾ: ਬਾਲੀ ਨੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਬਾਰੇ ਦੱਸਦਿਆਂ ਕਿਹਾ ਕਿ ਲੋਕਾਂ ਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ ਅਤੇ ਟਰਾਂਸ ਫੈਟ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨਾਂ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਸਭ ਨੂੰ ਫੋਨ ਦੀ ਘੱਟ ਵਰਤੋਂ, ਸਿਹਤਮੰਦ ਖੁਰਾਕ, ਕੰਮ ਦੌਰਾਨ ਛੋਟੀ-ਛੋਟੀ ਬੇ੍ਰਕ, ਸਵੇਰੇ-ਸ਼ਾਮ 30 ਮਿੰਟ ਦੀ ਕਸਰਤ ਬਾਰੇ ਦੱਸਿਆ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਆਪਣੇ ਆਲੇ-ਦੁਆਲੇ ਦੇ ਮਾਹੌਲ ਅਤੇ ਖਾਸਤੌਰ ’ਤੇ ਦੋਸਤਾਂ ਨਾਲ ਆਪਣੇ ਸੁਖ-ਦੁੱਖ ਦੀ ਗੱਲਾਂ ਨੂੰ ਸਾਂਝਾ ਕਰਨ ਦਾ ਸੁਝਾਅ ਦਿੱਤਾ।

Balwant Singh Rajoana ਦੀ Rehai ਨੂੰ ਲੈਕੇ SC ਦਾ ਵੱਡਾ ਫੈਸਲਾ? ਜੇਲ੍ਹ ਤੋਂ ਆਉਗਣਗੇ ਬਾਹਰ | D5 Channel Punjabi

ਡਾ. ਬਾਲੀ ਨੇ ਕਿਹਾ ਕਿ ਹੁਣ ਮਰੀਜਾਂ ਦੇ ਇਲਾਜ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਦਿਲ ਦੇ ਰੋਗੀਆਂ ਨੂੰ ਤੇਜੀ ਨਾਲ ਠੀਕ ਹੋਣ ਅਤੇ ਮੌਤ ਦਰ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ। ਉਨਾਂ ਕਿਹਾ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਜਿੱਥੇ ਸਰਜਰੀ ਸੰਭਵ ਨਹੀਂ ਹੈ ਅਤੇ ਮਰੀਜ ਨੂੰ ਬੇਹੋਸ਼ ਨਹੀਂ ਕੀਤਾ ਜਾ ਸਕਦਾ ਹੈ, ਇੱਕ ਸੁਰੱਖਿਅਤ ਐਂਜੀਓਪਲਾਸਟੀ ਦੀ ਲੋੜ ਹੁੰਦੀ ਹੈ ਅਤੇ ਕੋਈ ‘ਹੋਰ ਵਿਕਲਪ’ ਨਹੀਂ ਹੁੰਦਾ ਹੈ, ਅਜਿਹੇ ਮਰੀਜਾਂ ਲਈ ਹਾਰਟ ਪੰਪ ‘ਇੰਪੈਲਾ’ ਇਲਾਜ ਤਕਨੀਕ ਤੋਂ ਬਾਅਦ ਐਂਜੀਓਪਲਾਸਟੀ ਜੀਵਨ ਦੇਣ ਵਾਲੀ ਹੈ।

Labh Singh Ugoke ਦੇ ਪਿਤਾ ਦਾ Antim Sanskar, Meet Hayer ਨੇ ਸੰਭਾਲਿਆ ਉਗੋਕੇ ਨੂੰ | D5 Channel Punjabi

ਡਾ. ਬਾਲੀ ਨੇ ਅੱਗੇ ਕਿਹਾ ਕਿ ਓਪਨ ਹਾਰਟ ਸਰਜਰੀ ਬਜੁਰਗਾਂ ਅਤੇ ਹੋਰ ਲਾੱਗ ਵਾਲੇ ਮਰੀਜਾਂ ਲਈ ਵਾਲਵ ਬਦਲਣ ਲਈ ਢੁਕਵੀਂ ਨਹੀਂ ਹੈ, ਪਰ ਹੁਣ ‘ਏਓਰਟਿਕ ਵਾਲਵ ਬਦਲਣ ਦੀ ਨਵੀਨਤਮ ਗੈਰ-ਸਰਜੀਕਲ ਤਕਨੀਕ – (ਟ੍ਰਾਂਸ ਕੈਥੀਟਰ ਐਓਰਟਿਕ ਵਾਲਵ ਇਮਪਲਾਂਟੇਸਨ) ਇਲਾਜ ਉਪਲਬਧ ਹੈ, ਜਿਸ ਵਿੱਚ ਮਰੀਜ ਦੀ ਛਾਤੀ ਨੂੰ ਚੀਰਾ ਲਾਉਣ ਦੀ ਕੋਈ ਲੋੜ ਨਹੀਂ ਹੈ। ਨਤੀਜੇ ਵਜੋਂ ਮਰੀਜ ਨੂੰ ਘੱਟ ਸ਼ਰੀਰਕ ਨੁਕਸਾਨ ਹੁੰਦਾ ਹੈ ਅਤੇ ਮਰੀਜ ਨੂੰ 2-3 ਦਿਨਾਂ ਵਿੱਚ ਛੁੱਟੀ ਦਿੱਤੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button