ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨਾਲ PM ਮੋਦੀ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਨਵੀਂ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਨਾਲ ਮੁਲਾਕਾਤ ਕੀਤੀ । ਇਸ ਮੌਕੇ ਨਿਖਤ ਨਾਲ ਸਾਥੀ ਖਿਡਾਰਣਾਂ ਮਨੀਸ਼ਾ ਮੌਨ ਅਤੇ ਪਰਵੀਨ ਹੁੱਡਾ ਵੀ ਹਾਜ਼ਰ ਸਨ, ਨੇ ਵੀ ਇਸਤਾਂਬੁਲ ਵਿੱਚ ਹਾਲ ਹੀ ਵਿੱਚ ਹੋਏ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿੱਤੇ ਸਨ। ਨਿਖਤ ਨੇ ਫਲਾਈਵੇਟ (52 ਕਿਲੋ) ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ ਜਦੋਂ ਕਿ ਮਨੀਸ਼ਾ ਅਤੇ ਡੈਬਿਊ ਕਰਨ ਵਾਲੀ ਪਰਵੀਨ ਨੇ ਕ੍ਰਮਵਾਰ 57 ਕਿਲੋ ਅਤੇ 63 ਕਿਲੋ ਵਰਗ ਵਿੱਚ ਪੋਡੀਅਮ ਸਥਾਨ ਹਾਸਲ ਕੀਤਾ ਸੀ।
Sidhu Moose Wala ਦੀ Post-Mortem Report ’ਚ ਖੁਲਾਸੇ | D5 Channel Punjabi
ਨਿਖਤ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਨਾਲ ਲਈ ਗਈ ਫੋਟੋ ਨੂੰ ਸਾਂਝਾ ਕਰਦਿਆਂ ਇੱਕ ਟਵੀਟ ਕੀਤਾ। ਉਨ੍ਹਾਂ ਲਿਖਿਆ, ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰ ਨੂੰ ਮਿਲਣਾ ਸਨਮਾਨ ਦੀ ਗੱਲ ਹੈ। ਧੰਨਵਾਦ ਸਰ।’ ਮਨੀਸ਼ਾ ਨੇ ਵੀ ਟਵੀਟ ਕੀਤਾ , ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਸਾਡੇ ਲਈ ਸਨਮਾਨ ਦੀ ਗੱਲ ਹੈ। ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਸਮਰਥਨ ਲਈ ਧੰਨਵਾਦ।
An honour to meet our Hon’ble PM @narendramodi sir.
Thank you sir😊🙏🏻 pic.twitter.com/8V6avxBG9O— Nikhat Zareen (@nikhat_zareen) June 1, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.