ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ
ਪਟਿਆਲਾ : ਕੁਝ ਦਿਨ ਪਹਿਲਾਂ ਗਣਪਤੀ ਉਤਸਵ ਮੌਕੇ ਗੀਤ ਗਾਉਣ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਪੰਜਾਬੀ ਗਾਇਕ ਜੀ ਖ਼ਾਨ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗ ਲਈ ਹੈ। ਜੀ ਖ਼ਾਨ ਨੇ ਇਸ ਸਬੰਧੀ ਇਕ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਜੀ ਖ਼ਾਨ ਕਹਿੰਦੇ ਹਨ ਕਿ ਉਨ੍ਹਾਂ ਕੋਲੋਂ ਅਣਜਾਣੇ ’ਚ ਗਣਪਤੀ ਉਤਸਵ ਮੌਕੇ ਗੀਤ ਗਾ ਹੋ ਗਿਆ। ਸਰੋਤਿਆਂ ਨੇ ਉਸ ਨੂੰ ਗੀਤ ਗਾਉਣ ਦੀ ਬੇਨਤੀ ਕੀਤੀ ਸੀ ਤੇ ਉਸ ਨੂੰ ਲੱਗਾ ਕਿ ਸਰੋਤਿਆਂ ’ਚ ਰੱਬ ਵੱਸਦਾ ਹੈ ਤੇ ਉਨ੍ਹਾਂ ਦਾ ਕਹਿਣਾ ਨਹੀਂ ਮੋੜਨਾ ਚਾਹੀਦਾ।
Machhiwara ’ਚ Teacher ਨੇ ਟੱਪੀਆਂ ਸਾਰੀਆਂ ਹੱਦਾਂ, 8 ਸਾਲ ਦੀ ਬੱਚੀ ਨੂੰ ਨਹੀਂ ਬਖ਼ਸ਼ਿਆ | D5 Channel Punjabi
ਜੀ ਖ਼ਾਨ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਉਹ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ। ਦੱਸ ਦਈਏ ਕਿ ਜੀ ਖ਼ਾਨ ਦੇ ਸਮਰਥਨ ’ਚ ਗਾਇਕ ਨਿੰਜਾ ਤੇ ਗੈਰੀ ਸੰਧੂ ਵੀ ਉਤਰੇ ਹਨ। ਦੋਵਾਂ ਗਾਇਕਾਂ ਨੇ ਵੀਡੀਓਜ਼ ਸਾਂਝੀਆਂ ਕਰਕੇ ਜੀ ਖ਼ਾਨ ਦਾ ਸਮਰਥਨ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.