Breaking NewsD5 specialEntertainmentNewsSports

ਵਿਰਾਟ ਕੋਹਲੀ ਦੇ T – 20 ਕਪਤਾਨੀ ਛੱਡਣ ਦੇ ਫੈਸਲੇ ਦਾ ਪਤਨੀ ਅਨੁਸ਼ਕਾ ਨੇ ਇੰਝ ਕੀਤਾ ਸਵਾਗਤ

ਮੁੰਬਈ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਅਚਾਨਕ ਟੀ – 20 ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ। ਵਿਰਾਟ ਨੇ ਕਿਹਾ ਕਿ ਉਹ T-20 ਫਾਰਮੇਟ ਦੀ ਕਪਤਾਨੀ ਛੱਡ ਦੇਣਗੇ ਤੇ ਬਤੌਰ ਬੱਲੇਬਾਜ਼ ਭਾਰਤੀ ਟੀਮ ’ਚ ਖੇਡਦੇ ਰਹਿਣਗੇ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਤਿੰਨੇ ਫਾਰਮੇਟਸ ’ਚ ਭਾਰਤੀ ਟੀਮ ਦੀ ਕਪਤਾਨੀ ਕਰਨ ਨਾਲ ਵਿਰਾਟ ਦੀ ਖੇਡ ’ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ।

ਵੱਡੀ ਖ਼ਬਰ, ਨਵੇਂ CM ‘ਤੇ ਫਸਿਆ ਪੇਚ, ਵਿਧਾਇਕ ਦਲ ਦੀ ਮੀਟਿੰਗ ਟਲੀ D5 Channel Punjabi

ਅਨੁਸ਼ਕਾ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਨਾਖ਼ੁਸ਼ ਹਨ ਪਰ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਇਸ ਫ਼ੈਸਲੇ ’ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਅਨੁਸ਼ਕਾ ਨੇ ਕੋਹਲੀ ਦੇ ਕਪਤਾਨੀ ਛੱਡਣ ਦੇ ਫ਼ੈਸਲੇ ਵਾਲੀ ਪੋਸਟ ਸਾਂਝੀ ਕਰਦਿਆਂ ਦਿਲ ਵਾਲਾ ਇਮੋਜੀ ਬਣਾਇਆ ਹੈ। ਇਸ ਰਾਹੀਂ ਉਨ੍ਹਾਂ ਨੇ ਵਿਰਾਟ ਨੂੰ ਸਪੋਰਟ ਕੀਤੀ ਹੈ। ਅਨੁਸ਼ਕਾ ਵੀ ਕੋਹਲੀ ਦੇ ਇਸ ਫ਼ੈਸਲੇ ਤੋਂ ਖ਼ੁਸ਼ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਵਿਰਾਟ ਦੀ ਫਾਰਮ ਬਹਿਤਰ ਹੋਵੇਗੀ ਤੇ ਫਿਰ ਤੋਂ ਉਨ੍ਹਾਂ ਦੇ ਬੱਲੇ ਨਾਲ ਸੈਂਕੜਿਆਂ ਦਾ ਮੀਂਹ ਪਵੇਗਾ।

Punjab Congress Crisis :ਨਵਜੋਤ ਸਿੱਧੂ ਬਣੇਗਾ ਮੁੱਖ ਮੰਤਰੀ ? ਹਾਈਕਮਾਨ ਕਰੇਗੀ ਫੈਸਲਾ

ਵਿਰਾਟ ਕੋਹਲੀ ਨੇ ਭਾਵੇਂ ਹੀ ਭਾਰਤੀ T-20 ਟੀਮ ਦੀ ਕਪਤਾਨੀ ਛੱਡਣ ਦਾ ਫ਼ੈਸਲਾ ਕਰ ਲਿਆ ਹੋਵੇ ਪਰ ਉਹ ਟੈਸਟ ਤੇ ਵਨਡੇ ਟੀਮ ਦੇ ਕਪਤਾਨ ਬਣੇ ਰਹਿਣਗੇ। ਪਿਛਲੇ ਦੋ ਸਾਲਾਂ ਤੋਂ ਵਿਰਾਟ ਨੇ ਕਿਸੇ ਵੀ ਫਾਰਮੇਟ ’ਚ ਸੈਂਕੜਾ ਨਹੀਂ ਲਗਾਇਆ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਤਿੰਨੇ ਫਾਰਮੇਟਸ ’ਚ ਕਪਤਾਨੀ ਦੇ ਦਬਾਅ ਦੇ ਚੱਲਦਿਆਂ ਉਨ੍ਹਾਂ ਦੀ ਫਾਰਮ ਖਰਾਬ ਹੋਈ ਹੈ। ਇਸ ਕਾਰਨ ਕੋਹਲੀ ਨੇ ਸਭ ਤੋਂ ਛੋਟੇ ਫਾਰਮੇਟ ’ਚ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button