ਵਿਰਾਟ-ਅਨੁਸ਼ਕਾ ਇਸ ਕਾਰਨ ਛੱਡ ਰਹੇ ਨੇ ਮਾਸਾਹਾਰੀ ਖਾਣਾ

ਮੁੰਬਈ : ਸਟਾਰ ਕਪਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਹਾਲ ਹੀ ‘ਚ ਵੀਡੀਓ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਮਾਸਹਾਰੀ ਖਾਣਾ ਛੱਡ ਦਿੱਤਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਕਿਸੇ ਵੀ ਡਾਈਟ ‘ਚ ਮਾਸਾਹਾਰੀ ਖਾਣੇ ਨੂੰ ਸ਼ਾਮਿਲ ਨਹੀਂ ਕਰ ਰਹੇ। ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਕਿ ਇਹ ਫੈਸਲਾ ਸਿਰਫ ਇਸ ਲਈ ਨਹੀਂ ਲਿਆ ਕਿਉਂਕਿ ਉਹ ਐਨੀਮਲ ਲਵਰਸ ਹਨ, ਸਗੋਂ ਇਸ ਲਈ ਵੀ ਤਾਂ ਕਿ ਇਸ ਨਾਲ ਕੁਦਰਤ ਨੂੰ ਘੱਟ ਨੁਕਸਾਨ ਪੁੱਜੇ।
ਅਨੁਸ਼ਕਾ ਨੇ ਕਿਹਾ, “ਵਿਰਾਟ ਅਤੇ ਮੈਂ ਇਸ ਬਾਰੇ ‘ਚ ਗੱਲ ਕਰਦੇ ਰਹਿੰਦੇ ਹਾਂ ਕਿ ਕਿਵੇਂ ਅਸੀਂ ਵਧੀਆਂ ਪ੍ਰਭਾਵ ਪਾ ਸਕਦੇ ਹਾਂ ਅਤੇ ਇਸਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਜਗ੍ਹਾ ਬਣਾ ਸਕਦੇ ਹਾਂ।” ਉਨ੍ਹਾਂ ਨੇ ਕਿਹਾ, “ਅਸੀ Plant Forward Diet ਆਪਣਾ ਰਹੇ ਹਾਂ, ਇਸਦਾ ਮਲਤਬ ਹੈ ਕਿ ਕਿਸੇ ਵੀ ਮਾਸ ਦਾ ਸੇਵਨ ਬਿਲਕੁਲ ਨਹੀਂ ਕਰਾਂਗੇ ਅਤੇ ਇਹ ਕੇਵਲ ਇਸ ਲਈ ਨਹੀਂ ਹੈ ਕਿਉਂਕਿ ਉਹ ਐਨੀਮਲ ਲਵਰਸ ਹਨ, ਸਗੋਂ ਇਸ ਲਈ ਵੀ ਤਾਂ ਕਿ ਇਸ ਨਾਲ ਕੁਦਰਤ ਨੂੰ ਘੱਟ ਨੁਕਸਾਨ ਪੁੱਜੇ।
Punjab Election 2022 : Sukhbir Badal ਦੀ ਪੁਲਿਸ ਅਫ਼ਸਰਾਂ ਨੂੰ ਧਮਕੀ ! | D5 Channel Punjabi
ਕਪਲ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਪਲਾਂਟ – ਬੇਸਡ ਮੀਟ ਪਾਈਨੀਅਰ ਬਰਾਂਡ ਬਲੂ ਟਰਾਈਬ ਫੂਡ ‘ਚ ਨਿਵੇਸ਼ ਕਰਕੇ ਅਤੇ Brand Ambassadors ਬਣ ਕੇ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਵਿਰਾਟ ਕੋਹਲੀ ਨੇ ਕਿਹਾ, “ਇਹ ਧਰਤੀ ‘ਤੇ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਪਾਏ ਬਿਨ੍ਹਾਂ ਸਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਹੈ ”।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.