ਵਿਧਾਇਕ ਰਣਦੀਪ ਸਿੰਘ ਨਾਭਾ ਨੇ 10 ਆਕਸੀਜ਼ਨ ਕੰਸਨਟਰੇਟਰ ਗੋਬਿੰਦਗੜ੍ਹ ਹਸਪਤਾਲ ਨੂੰ ਸੌਂਪੇ
ਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
ਮੰਡੀ ਗੋਬਿੰਦਗੜ੍ਹ- 07 ਜੂਨ
ਗੁਰਦਰਸ਼ਨ ਸਿੰਘ ਨਾਭਾ ਫਾਉਂਡੇਸ਼ਨ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਨੂੰ ਕਰੀਬ 10 ਲੱਖ ਦੀ ਲਾਗਤ ਵਾਲੇ 10 ਆਕਸੀਜ਼ਨ ਕੰਸਨਟਰੇਟਰ ਸੌਂਪਣ ਉਪਰੰਤਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਹਲਕਾ ਅਮਲੋਹ ਵਿੱਚ ਆਕਸੀਜ਼ਨ ਸਬੰਧੀ ਕਿਸੇ ਨੂੰਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਕੰਸਨਟਰੇਟਰ ਹਵਾ ਵਿੱਚੋਂ ਆਕਸੀਜ਼ਨਬਨਾਉਣ ਦਾ ਕੰਮ ਕਰਦੇ ਹਨ, ਜੋ ਕਿ ਸਿੱਧੀ ਮਰੀਜ਼ ਨੂੰ ਦਿੱਤੀ ਜਾਸਕਦੀ ਹੈ।
ਵਿਧਾਇਕ ਨਾਭਾਨੇ ਕਿਹਾ ਕਿ ਕੋਰੋਨਾ ਬਿਮਾਰੀ ਤੇ ਕਾਬੂ ਪਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਿਅਕਤੀ ਨੂੰਕਰੋਨਾ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ, ਜੋ ਕਿ ਬਿਲਕੁੱਲ ਸੁਰੱਖਿਅਤ ਹੈ।
ਹਲਕਾ ਵਿਧਾਇਕਨੇ ਲੋਕਾਂ ਨੂੰ ਅਪੀਲ ਕਿ ਕੋਰੋਨਾ ਤੋਂ ਬਚਾਅ ਲਈ ਹਰ ਵਿਅਕਤੀ ਨੂੰ ਜਲਦੀ ਤੋਂ ਜਲਦੀ ਆਪਣਾਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਟੀਕਾਕਰਨ ਹੋਣ ਤੋਂ ਬਾਅਦ ਵੀ ਕੋਵਿਡ ਤੋਂ ਬਚਾਅ ਸਬੰਧੀਸਾਰੀਆਂ ਹਦਾਇਤਾਂ ਦਾ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਇਸੇ ਵਿੱਚ ਹੀ ਸਾਰੀ ਮਨੁੱਖਤਾ ਦੀ ਭਲਾਈਹੈ।
ਜੇਕਰ ਕੋਈਵਿਅਕਤੀ ਆਪਣੇ ਪਿੰਡ ਜਾਂ ਵਾਰਡ ਵਿੱਚ ਕੋਵਿਡ ਵੈਕਸੀਨੇਸ਼ਨ ਸਬੰਧੀ ਕੈਂਪ ਲਗਵਾਉਣਾ ਚਾਹੁੰਦਾ ਹੈਜਾਂ ਮੋਬਾਇਲ ਟੀਮ ਬੁਲਾਉਣਾ ਚਾਹੁੰਦਾ ਹੈ ਤਾਂ ਸਿਹਤ ਸੰਸਥਾਵਾ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਸਕਦਾ ਹੈ।
ਇਸ ਮੌਕੇ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸਬ ਡਵੀਜਨ ਹਸਪਤਾਲਵਿਖੇ ਸਭ ਤੋਂ ਉਪਰੀ ਮੰਜਿਲ ਤੇ ਆਕਸੀਜ਼ਨ ਕੰਸਨਟਰੇਟਰ ਵਾਲਾ ਵਾਰਡ ਬਣਾਇਆ ਜਾਵੇ ਅਤੇ ਉਸਤੋਂ ਥੱਲੇ ਵਾਲੀਆਂ ਮੰਜਿਲਾਂ ਤੇ ਕੋਰੋਨਾ ਸਬੰਧੀ ਮਰਦਾਂਅਤੇ ਔਰਤਾਂ ਲਈ ਵੱਖੋ ਵੱਖ ਵਾਰਡ ਬਣਾਏ ਜਾਣ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਿੱਚ ਚੱਲ ਰਹੇ ਸੀਵਰੇਜਦੇ ਕੰਮ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਵਾਉਣ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂਦਿੱਤੀਆਂ। ਉਨ੍ਹਾਂ ਨੇ ਇਸ ਮੌਕੇ ਗੁਰਦਰਸ਼ਨ ਸਿੰਘ ਨਾਭਾ ਫਾਊਡੇਸ਼ਨ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਕਿੱਟਾਂਵੀ ਵੰਡੀਆਂ।
ਇਸ ਮੌਕੇ ਪ੍ਰਧਾਨਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਸ੍ਰੀ ਹਰਪ੍ਰੀਤ ਸਿੰਘ ਪ੍ਰਿੰਸ, ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸਕਮੇਟੀ ਨੀਲਮ ਰਾਣੀ, ਚੈਅਰਮੈਨ ਮਾਰਕਿਟ ਕਮੇਟੀ ਅਮਲੋਹ ਜਸਮੀਤ ਰਾਜਾ, ਵਾਈਸ ਚੇਅਰਮੈਨ ਮਾਰਕਿਟਕਮੇਟੀ ਰਜਿੰਦਰ ਸਿੰਘ ਬਿੱਟੂ, ਸੰਜੀਵ ਦੱਤਾ, ਵਾਈਸ ਪ੍ਰਧਾਨ ਨਗਰ ਕੌਸਲ, ਅਸ਼ੋਕ ਕੁਮਾਰ, ਰਾਮਕ੍ਰਿਸ਼ਨ ਭੱਲਾ, ਡਾ ਜੋਗਿੰਦਰ ਸਿੰਘ ਮੈਨੀ,ਐਮ ਸੀ ਅਮਿਤ ਜੈ ਚੰਦ ਸ਼ਰਮਾਂ, ਵਨੀਤ ਕੁਮਾਰ ਬਿੱਟੂ,ਪਰਮਜੀਤ ਵਾਲੀਆ, ਚਰਨਜੀਤ ਬਾਜਵਾ, ਅਮਿਤ ਠਾਕੁਰ, ਰੋਹਿਤ ਸ਼ਰਮਾਂ , ਮਨਜੀਤ ਸਿੰਘ ਬਿੱਟੂ, ਮੋਹਨਗੁਪਤਾ,ਮਾਸਟਰ ਜਰਨੈਲ ਸਿੰਘ, ਮਨਦੀਪ ਸਿੰਘ ਮੰਨਾ, ਖੁਸ਼ਵਿੰਦਰ ਸਿੰਘ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂਐਸ ਡੀ ਸ਼੍ਰੀ ਆਨੰਦ ਸਾਗਰ ਸਰਮਾਂ, ਡੀ ਐਸ ਪੀ ਸੁਖਵਿੰਦਰ ਸਿੰਘ, ਜਿਲ੍ਹਾ ਮੈਡੀਕਲ ਕਮਿਸ਼ਨਰ ਡਾਜਗਦੀਸ ਸਿੰਘ, ਐਸ ਐਮ ਓ ਮੰਡੀ ਗੋਬਿੰਦਗੜ੍ਹ ਡਾ ਭੁਪਿੰਦਰ ਸਿੰਘ ਵੀ ਹਾਜਰ ਸਨ। ਕੈਪਸ਼ਨ-ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਕਸੀਜ਼ਨ ਕੰਸਨਟਰੇਟਰਸੌਂਪਦੇ ਹੋਏ। 2. ਵਿਧਾਇਕਕਾਕਾ ਰਣਦੀਪ ਸਿੰਘ ਨਾਭਾ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡਦੇ ਹੋਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.