Press ReleasePunjabTop News

ਵਿਧਾਇਕ ਮਾਲੇਰਕੋਟਲਾ ਨੇ ਪੰਜਾਬ ਸਰਕਾਰ ਦੀ ਵਾਤਾਵਰਣ ਪੱਖੀ ਪਹਿਲਕਦਮੀਂ ਤਹਿਤ  ਸੇਵਾ ਕੇਂਦਰਾਂ ਵਿੱਚ ਸਰਕਾਰੀ ਸੇਵਾਵਾਂ ਲਈ ਅਦਾ ਕੀਤੀ ਜਾਂਦੀ ਫੀਸ ਦੀਆਂ ਰਸੀਦਾਂ ਬਿਨੈਕਾਰਾਂ ਨੂੰ ਐਸ.ਐਮ.ਐਸ. ਰਾਹੀਂ ਭੇਜਣ ਦੇ ਫੈਸ਼ਲੇ ਦੀ ਕੀਤੀ ਸਲਾਘਾ

ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਾਗਜ਼ੀ ਰਸੀਦਾਂ ਦੀ ਮੰਗ ਨਾ ਕਰਕੇ ਵਾਤਾਵਰਨ ਪੱਖੀ ਇਸ ਉਪਰਾਲੇ ਦਾ ਹਿੱਸਾ ਬਣਨ

ਮਾਲੇਰਕੋਟਲਾ (ਅਤੁਲ ਵਰਮਾ) : ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇੱਕ ਹੋਰ ਵਾਤਾਵਰਣ ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਵੱਲੋਂ ਸੇਵਾ ਕੇਂਦਰਾਂ ਵਿੱਚ ਸਰਕਾਰੀ ਸੇਵਾਵਾਂ ਲਈ ਅਦਾ ਕੀਤੀ ਜਾਂਦੀ ਫੀਸ ਦੀਆਂ ਰਸੀਦਾਂ ਬਿਨੈਕਾਰਾਂ ਨੂੰ ਹੁਣ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਐਸ.ਐਮ.ਐਸ. ਰਾਹੀਂ ਭੇਜਣ ਦਾ  ਜੋ ਫ਼ੈਸਲਾ ਕੀਤਾ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ । ਇਸ ਫੈਸਲੇ ਨਾਲ ਜਿਥੇ ਰੁੱਖਾਂ ਦੀ ਕਟਾਈ ਘਟੇਗੀ, ਉਥੇ ਸਰਕਾਰੀ ਖਜਾਨਿਆਂ ਤੇ ਵਿੱਤੀ ਬੋਝ ਵੀ ਘਟੇਗਾ ।  ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਪੱਖੀ ਸੋਚ ਨੂੰ ਲੈ ਕੇ ਵਾਤਾਵਰਣ ਅਤੇ ਲੋਕਪੱਖੀ ਫੈਸ਼ਲੇ ਉਲੀਕ ਰਹੀ ਹੈ ਜਿਸ ਸਦਕਾ ਆਮ ਲੋਕਾਂ ਦੇ ਮਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਸਤਿਕਾਰ ਵੱਧ ਰਿਹਾ ਹੈ ਅਤੇ ਪਾਰਟੀ ਨੂੰ ਮਜਬੂਤੀ ਮਿਲ ਰਹੀ ਹੈ । ਜਲੰਧਰ ਜਿਮਨੀ ਚੋਣਾਂ ਵਿੱਚ ਪ੍ਰਾਪਤ ਜਿੱਤ ਇਸ ਗੱਲ ਦਾ ਸਬੂਤ ਹੈ ।

ਰਾਜਪਾਲ ਨੇ ਭੇਜੀ ਪੰਜਾਬ ਸਰਕਾਰ ਨੂੰ ਚਿੱਠੀ! 887 ਕਰੋੜ ਦੀ ਫਡਿੰਗ ਦਾ ਮਾਮਲਾ! ਬੇਅਦਬੀ ‘ਚ ਪਰਿਵਾਰ ਦਾ ਵੱਡਾ ਖੁਲਾਸਾ! |

ਉਹ ਦਿਨ ਦੂਰ ਨਹੀਂ ਜਦੋ ਪੰਜਾਬ ਸਿੱਖਿਆ ,ਸਿਹਤ ,ਬੁਨਿਆਦੀ ਸਹੂਲਤਾਵਾ,ਖੇਡ,ਉਦਯੋਗਿਕ ਵਿਕਾਸ਼, ਆਦਿ ਕਾਰਨ ਭਾਰਤ ਦੇ ਪਹਿਲੇ ਰਾਜਾਂ ਵਿੱਚੋਂ ਇੱਕ ਨਵੇਕਲਾ ਰਾਜ ਬਣ ਕੇ ਸਾਹਮਣੇ ਆਵੇਗਾ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 09 ਸੇਵਾ ਕੇਂਦਰਾਂ ’ਤੇ ਕਾਗਜ ਬਚਾਓ, ਰੁੱਖ ਬਚਾਓ ਪਹਿਲਕਦਮੀ ਤਹਿਤ ਬਿਨੈਕਾਰਾਂ ਨੂੰ ਹੁਣ ਕਾਗਜ਼ੀ ਰਸੀਦਾਂ ਨਹੀਂ ਦਿੱਤੀਆਂ ਜਾਣਗੀਆਂ ਕਿਉਂਕਿ ਉਹ ਹੁਣ ਐਸ.ਐਮ.ਐਸ. ਰਾਹੀਂ ਆਪਣੇ ਭੁਗਤਾਨਾਂ ਦੀਆਂ ਰਸੀਦਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਡਿਜੀਟਲ ਰਸੀਦਾਂ ’ਤੇ ਆਮ ਕਾਗਜ਼ੀ ਰਸੀਦਾਂ ਵਾਲੀ ਸਾਰੀ ਜਾਣਕਾਰੀ ਉਪਲਬੱਧ ਹੋਵੇਗੀ। ਉਨ੍ਹਾਂ ਦੱਸਿਆ  ਕਿ ਜੇਕਰ ਬਿਨੈਕਾਰ ਕਾਗਜ਼ੀ ਰਸੀਦ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਵਾਧੂ ਖਰਚੇ ਤੋਂ ਦਸਤਖਤ ਅਤੇ ਮੋਹਰ ਵਾਲੀ ਰਸੀਦ ਦਿੱਤੀ ਜਾਵੇਗੀ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਾਗਜ਼ੀ ਰਸੀਦਾਂ ਦੀ ਮੰਗ ਨਾ ਕਰਕੇ ਵਾਤਾਵਰਨ ਪੱਖੀ ਇਸ ਉਪਰਾਲੇ ਦਾ ਹਿੱਸਾ ਬਣਨ ,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button