Press ReleasePunjabTop News

ਵਿਜੀਲੈਂਸ ਵੱਲੋਂ ਗਮਾਡਾ ਵਿੱਚ ਫਰਜ਼ੀ ਢੰਗ ਨਾਲ ਮੁਆਵਜ਼ਾ ਹਾਸਲ ਕਰਨ ਵਾਲੇ ਵੱਡੇ ਘਪਲੇ ਦਾ ਪਰਦਾਫਾਸ਼

ਕਰੋੜਾਂ ਰੁਪਏ ਦਾ ਮੁਆਵਜਾ ਲੈਣ ਵਾਲੇ ਸੱਤ ਦੋਸ਼ੀ ਕੀਤੇ ਗ੍ਰਿਫ਼ਤਾਰ

ਬਾਗਬਾਨੀ ਵਿਭਾਗ ਦੇ ਸੱਤ ਹੋਰ ਦੋਸ਼ੀ ਵੀ ਨਿਸ਼ਾਨੇ ‘ਤੇ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਿੱਚ ਸਾਲ 2016 ਤੋਂ 2020 ਦਰਮਿਆਨ ਸੂਬੇ ਦੇ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ ‘ਤੇ ਜਮੀਨ ਐਕਵਾਇਰ ਕਰਨ ਦੌਰਾਨ ਕਰੋੜਾਂ ਰੁਪਏ ਦਾ ਮੁਆਵਜਾ ਲੈਣ ਵਾਲੇ ਮਾਲ ਕਰਮਚਾਰੀ ਸਮੇਤ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਰੋੜਾਂ ਰੁਪਏ ਦੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਬੇਅਦਬੀ ਕਰਨ ਵਾਲੇ ਦੇ ਸਸਕਾਰ ’ਤੇ ਵੀ ਪਾਬੰਦੀ, ਜਥੇਦਾਰ ਦਾ ਸੰਗਤ ਨੂੰ ਸੁਨੇਹਾ | D5 Channel Punjabi
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਐਫ.ਆਈ.ਆਰ. ਨੰ. 16 ਮਿਤੀ 02/05/23 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 466, 468, 471, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਤਹਿਤ ਪੁਲਿਸ ਥਾਣਾ, ਉਡਣ ਦਸਤਾ-1, ਪੰਜਾਬ ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਮੁੱਖ ਦੋਸ਼ੀ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਜ਼ਿਲਾ ਮੁਹਾਲੀ ਸਮੇਤ ਮੁਕੇਸ਼ ਜਿੰਦਲ, ਸ਼ਮਨ ਜਿੰਦਲ ਪਤਨੀ ਮੁਕੇਸ਼ ਜਿੰਦਲ, ਪ੍ਰਵੀਨ ਲਤਾ ਪਤਨੀ ਚੰਚਲ ਕੁਮਾਰ ਜਿੰਦਲ, ਦੋਵੇਂ ਵਾਸੀ ਮਾਡਲ ਟਾਊਨ ਬਠਿੰਡਾ, ਵਿਸ਼ਾਲ ਭੰਡਾਰੀ ਵਾਸੀ ਸੈਕਟਰ 40-ਡੀ, ਚੰਡੀਗੜ, ਸੁਖਦੇਵ ਸਿੰਘ ਵਾਸੀ ਬਾਕਰਪੁਰ, ਬਿੰਦਰ ਸਿੰਘ ਵਾਸੀ ਸੈਕਟਰ 79, ਮੁਹਾਲੀ ਅਤੇ ਬਚਿੱਤਰ ਸਿੰਘ ਪਟਵਾਰੀ, ਮਾਲ ਹਲਕਾ ਬਾਕਰਪੁਰ (ਮੌਜੂਦਾ ਕਾਨੂੰਗੋ) ਐਸ.ਏ.ਐਸ.ਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸ਼ਰਾਬ ਘੋਟਾਲੇ ’ਚ ‘ਆਪ’ ਦਾ ਇੱਕ ਹੋਰ ਲੀਡਰ! ਮੰਤਰੀ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ, ਬੇਅਦਬੀ ਦੇ ਦੋਸ਼ੀ ’ਤੇ ਜਥੇਦਾਰ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਕਰਮਚਾਰੀ ਜਸਪ੍ਰੀਤ ਸਿੰਘ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ, ਵਿਸ਼ਾਲ ਭੰਡਾਰੀ ਆਦਿ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜਿਸ ਤੋਂ ਕਈ ਹੋਰ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਪਾਇਆ ਹੈ ਕਿ ਸਾਲ 2016 ਵਿੱਚ ਗਮਾਡਾ ਨੇ ਐਸ.ਏ.ਐਸ. ਨਗਰ ਜਿਲੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਜਮੀਨ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਅਤੇ ਸਾਲ 2017 ਵਿੱਚ ਧਾਰਾ 4 ਅਤੇ 2020 ਵਿੱਚ ਧਾਰਾ 19 ਅਧੀਨ ਨੋਟੀਫਿਕੇਸ਼ਨ ਜਾਰੀ ਕੀਤੇ ਸਨ।

Raghav Chadha ’ਤੇ ਕੇਂਦਰੀ ਏਂਜਸੀ ਦਾ ਸਿਕੰਜਾ | Manjinder Sirsa | D5 Channel Punjabi | Liquor Policy

ਉਨ੍ਹਾਂ ਅੱਗੇ ਕਿਹਾ ਕਿ ਬਾਕਰਪੁਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਗਮਾਡਾ, ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਆਪਣੇ ਹੋਰ ਸਾਥੀਆਂ ਅਨਿਲ ਜਿੰਦਲ, ਮੁਕੇਸ਼ ਜਿੰਦਲ, ਵਿਕਾਸ ਭੰਡਾਰੀ ਆਦਿ ਨਾਲ ਮਿਲ ਕੇ ਵਾਹੀਯੋਗ ਜ਼ਮੀਨ ਦੇ ਪਟੇਨਾਮੇ/ਮੁਖ਼ਤਿਆਰਨਾਮਾ ਲੈ ਕੇ ਅਮਰੂਦਾਂ ਦੇ ਬਾਗ ਲਗਾ ਦਿੱਤੇ। ਉਨ੍ਹਾਂ  ਦੱਸਿਆ ਕਿ ਉਕਤ ਦੋਸ਼ੀਆਂ ਨੇ ਹਲਕਾ ਪਟਵਾਰੀ ਬਚਿੱਤਰ ਸਿੰਘ ਦੀ ਮਿਲੀਭੁਗਤ ਨਾਲ ਸਾਲ 2019 ‘ਚ ਜਾਅਲੀ ਗਿਰਦਾਵਰੀ ਰਜਿਸਟਰ ਤਿਆਰ ਕਰਵਾਇਆ, ਜਿਸ ‘ਚ ਉਸਨੇ 2016 ਤੋਂ ਆਪਣੀ ਜਮੀਨ ‘ਤੇ ਅਮਰੂਦ ਦੇ ਬਾਗਾਂ ਦੇ ਮਾਲਕ ਦੱਸ ਕੇ ਨਾਜਾਇਜ ਤੌਰ ‘ਤੇ ਕਰੋੜਾਂ ਰੁਪਏ ਦਾ ਮੁਆਵਜਾ ਹਾਸਲ ਕੀਤਾ।

ਘਰ ਪਾਓਣ ਲਈ ਨਹੀਂ ਮਿਲਣਾ ਇਸਤੋਂ ਸਸਤਾ ਮਾਲ, ‘ਹੋਲਸੇਲ ਨਾਲੋਂ ਵੀ ਕਰਤਾ ਸਸਤਾ’ ਕੀਮਤ ’ਤੇ ਨਹੀਂ ਹੋਣਾ ਯਕੀਨ

ਉਨ੍ਹਾਂ ਅੱਗੇ ਦੱਸਿਆ ਕਿ ਡੂੰਘਾਈ ਨਾਲ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਇਸ ਕੇਸ ਦੇ ਮੁੱਖ ਦੋਸ਼ੀ ਭੁਪਿੰਦਰ ਸਿੰਘ ਨੇ ਖੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਇਸੇ ਅਮਰੂਦਾਂ ਦੇ ਬਾਗ ਲਈ ਲਗਭਗ 24 ਕਰੋੜ ਰੁਪਏ ਦਾ ਮੁਆਵਜਾ ਲਿਆ। ਇਸੇ ਤਰਾਂ ਹੀ ਬਠਿੰਡਾ ਦੇ ਵਸਨੀਕ ਮੁਕੇਸ਼ ਜਿੰਦਲ ਨੇ ਅਮਰੂਦਾਂ ਦੇ ਬਾਗ ਲਈ ਕਰੀਬ 20 ਕਰੋੜ ਰੁਪਏ ਦਾ ਮੁਆਵਜਾ ਲੈ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ।
ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀਆਂ ਨੇ ਵੀ ਆਪਣੀ ਜਮੀਨ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜਾ ਲਿਆ ਹੈ।

Governor ਕੋਲ ਪਹੁੰਚੀ Video ਦਾ ਸੱਚ, Sukhpal Khaira ਤੇ Raja Warring ਦਾ ਧਮਾਕਾ | D5 Channel Punjabi

ਇਸ ਤਰਾਂ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਇਸ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button