Breaking NewsD5 specialInternationalNewsSportsTop News

ਵਿਚੈਂਸਾ ਦੀ ਟੀਮ ਨੇ ਕੀਤਾ ਨੋਵਾਲਾਰਾ ਕਬੱਡੀ ਕੱਪ ਤੇ ਕਬਜ਼ਾ

ਇਟਲੀ : (ਦਲਜੀਤ ਮੱਕੜ) :  ਗੁਰਦੁਆਰਾ ਸਿੰਘ ਸਭਾ ਨੋਵਾਲਾਰਾ ਵੱਲੋਂ ਨੋਵਾਲਾਰਾ ਦੇ ਖੇਡ ਗਰਾਊਂਡ ਵਿਖੇ ਕਬੱਡੀ ਕੱਪ ਕਰਵਇਆ ਗਿਆ। ਜਿੱਥੇ ਇਟਲੀ ਦੇ ਵੱਖ ਵੱਖ ਹਿੱਸਿਆ ਤੋਂ ਖੇਡ ਕਲੱਬਾਂ ਦੁਆਰਾ ਹਿੱਸਾ ਲਿਆ ਗਿਆ। ਅੱਤ ਦੀ ਗਰਮੀ ਵਿੱਚ ਵੀ ਖਿਡਾਰੀਆ ਵਿੱਚ ਭਾਰੀ ਜੋਸ਼ ਸੀ ਅਤੇ ਵੱਡੀ ਤਾਦਾਦ ਵਿੱਚ ਦਰਸ਼ਕ ਮੈਚ ਦੇਖਣ ਪਹੁੰਚੇ ਸਨ। ਜਿਨ੍ਹਾਂ ਵਿੱਚ ਕਾਫੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ। ਕਬੱਡੀ ਕੱਪ ਦੌਰਾਨ ਫਾਇਨਲ ਮੁਕਾਬਲੇ ਵਿੱਚ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਰੋਮ ਦੀ ਟੀਮ ਨੂੰ ਮਾਤ ਦੇ ਕੇ ਕਬੱਡੀ ਕੱਪ ਜਿੱਤ ਲਿਆ। ਇਸ ਤਰ੍ਹਾਂ ਵਿਚੈਂਸਾ ਪਹਿਲੇ ਅਤੇ ਰੋਮ ਦੂਸਰੇ ਸਥਾਨ ਤੇ ਰਹੇ।

ਪਹਿਲੇ ਸਥਾਨ ਤੇ ਰਹੀ ਟੀਮ ਨੂੰ ਲੱਖੀ ਨਾਗਰਾ ਅਤੇ ਬਲਜੀਤ ਨਾਗਰਾ ਵੱਲੋਂ 2100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ ਮੋਹਨ ਸਿੰਘ ਹੇਲਰਾਂ ਅਤੇ ਭੁਪਿੰਦਰ ਸਿੰਘ ਕੰਗ ਵੱਲੋਂ 1800 ਯੂਰੋ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਟਰਾਫੀ ਨਾਲ ਸਨਮਾਨਤ ਕੀਤਾ ਗਿਆ। ਖਿਡਾਰੀ ਪਿੰਦਰੀ ਕੋਟ ਗੰਗੂਰਾਏ ਅਤੇ ਰੋਕ ਬਾਠ ਬੈਸਟ ਰੇਡਰ ਐਲਾਨੇ ਗਏ ਅਤੇ ਜੈਪਾਲ ਲਸਾੜਾ, ਇੰਦਰ ਨਾਗਰਾ ਅਤੇ ਕੀਪਾ ਭੰਡਾਲ ਬੈਸਟ ਜਾਫੀ ਚੁਣੇ ਗਏ।

ਜਦੋਂ ਕਿ ਨੈਸ਼ਨਲ ਕਬੱਡੀ ਦੇ ਮੈਚ ਵਿੱਚ ਕੋਰਤੇਨੋਵਾ ਬੈਰਗਾਮੋਂ ਅਤੇ ਫਿਰੈੰਸੇ ਵਿੱਚਕਾਰ ਦਿਲਚੱਸਪ ਮੁਕਾਬਲਾ ਦੇਖਣ ਨੂੰ ਮਿਲਿਆ। ਜਿਸ ਵਿੱਚ ਪਹਿਲੇ ਸਥਾਨ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਮੋ ਅਤੇ ਸੰਦੀਪ ਨੰਗਲ ਅੰਬੀਆਂ ਸਪੋਰਟਸ ਕਲੱਬ ਫਿਰੈਂਸੇ ਦੀ ਟੀਮ ਦੂਜੇ ਸਥਾਨ ਉੱਪਰ ਰਹੀ। ਵਾਲੀਬਾਲ ਦੇ ਹੋਏ ਮੈਚਾਂ ਵਿੱਚ ਬੈਰਗਮੋ ਅਰੈਸੋ ਫਸਟ ਅਤੇ ਨੋਵਾਲਾਰਾ ਗੇਦੀ ਦੂਸਰੇ ਸਥਾਨ ਤੇ ਰਹੀ। ਖੇਡ ਮੇਲੇ ਦੌਰਾਨ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਦੀਆਂ ਡੰਡ ਬੈਠਕਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦਾ ਮੈਂਡਲਾ ਨਾਲ ਸਨਮਾਨ ਕੀਤਾ ਗਿਆ।

ਪ੍ਰਸਿੱਧ ਕੁਮੈਟੇਟਰ ਬੱਬੂ ਜਲੰਧਰੀਆ ਤੋਂ ਇਲਾਵਾ ਅਮਨਜੋਤ ਸਿੰਘ ਅਤੇ ਹੋਰਨਾਂ ਦੁਆਰਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੁਮੈਟਰੀ ਕਰਕੇ ਦਰਸ਼ਕਾਂ ਨੂੰ ਖੇਡ ਮੈਦਾਨ ਨਾਲ ਜੋੜੀ ਰੱਖਿਆ। ਇਸ ਕਬੱਡੀ ਕੱਪ ਦੌਰਾਨ ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਨਾਮਵਰ ਸਖਸ਼ੀਅਤਾਂ, ਪ੍ਰਮੋਟਰ ਪਹੁੰਚੇ ਹੋਏ ਸਨ। ਇਸ ਮੌਕੇ ਕਮੂਨੇ ਦੀ ਨੋਵੇਲਾਰਾ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਪੁੱਜੇ ਸਨ। ਅੰਤ ਵਿੱਚ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਮੂਨੇ ਨੋਵੇਲਾਰਾ ਦੇ ਅਧਿਕਾਰੀਆਂ, ਕਬੱਡੀ ਪ੍ਰਮੋਟਰ ਅਤੇ ਕਬੱਡੀ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button