PunjabTop News

ਵਿਗਿਆਨ ਤੇ ਤਕਨਾਲੋਜੀ ਰਾਹੀਂ ਮਾਣ ਸਤਿਕਾਰ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ ਵਿਗਿਆਨ ਪ੍ਰਸਾਰ ਨਾਲ ਮਿਲ ਕੇ “ਵਿਸ਼ਵ ਮਾਣ ਦਿਵਸ” ‘ਤੇ “ਵਿਗਿਆਨ ਤੇ ਤਕਨਾਲੋਜੀ ਰਾਹੀਂ ਮਾਣ” ਦੇ ਵਿਸ਼ੇ ‘ਤੇ ਇਕ ਸੈਮਨੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ 250 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਵਿਸ਼ਵ ਮਾਣ ਦਿਵਸ ਨੂੰ ਮਨਾਉਣ ਦਾ ਇਸ ਵਾਰ ਦਾ ਥੀਮ “ਸਵੈਮਾਣ ਉਤਸ਼ਾਹ ਸਖਤ ਮਿਹਨਤ ਅਤੇ ਪ੍ਰਾਪਤੀ ਦੀ ਭਾਵਨਾ” ਹੈ।

SGPC ਪ੍ਰਧਾਨ ਦੀ ਚੋਣ ਟਲੀ! Bibi Jagir Kaur ਦਾ ਬਿਆਨ, ਭਖਿਆ ਮਾਮਲਾ, HSGPC ਖੁਸ਼ | D5 Channel Punjabi

ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਮਾਣ ਸਤਿਕਾਰ ਇਸ ਵਿਸ਼ਵਾਸ਼ ਨੂੰ ਦਰਸਾਉਂਦਾ ਹੈ ਕਿ ਹਰ ਕੋਈ ਬਰਾਬਰ ਦੀ ਕੀਮਤ ਰੱਖਦਾ ਹੈ ਅਤੇ ਸਨਮਾਨ ਨਾਲ ਪੇਸ਼ ਆਉਣ ਦਾ ਹੱਕਦਾਰ ਹੈ। ਉਨ੍ਹਾ ਕਿਹਾ ਕਿ ਵਿਸ਼ਵ ਮਾਣ ਦਿਵਸ ਨੌਜਵਾਨਾਂ ਨੂੰ ਸਿੱਖਿਅਤ ਅਤੇ ਉਤਸ਼ਾਹਿਤ ਕਰਨ ਵੱਲ ਇਕ ਪਹਿਲਕਦਮੀ ਹੈ, ਜਿਸ ਵਿਚ ਲਿੰਗ, ਨਸਲ ਕੰਮ ਦੀ ਪ੍ਰਰਕ੍ਰਿਤੀ ਸਣੇ ਸਮਾਜਿਕ ਵਿਸਲੇਸ਼ਣ ਵਿਚ ਮਾਣ ਸਨਮਾਨ ਲਿਆਉਣ ਦੀ ਅਗਵਾਈ ਕੀਤੀ ਜਾਂਦੀ ਹੈ। ਵਿਗਿਆਨ ਤੇ ਤਕਨਾਲੋਜੀ ਸਦਕਾ ਸੇਵਾਵਾਂ ਤੇ ਵਸਤੂਆਂ ਦੀ ਬਰਾਬਰ ਪਹੰਚ ਹੋਣ ਦੇ ਨਾਲ ਜੀਵਨ ਨੂੰ ਆਰਾਮਦਾਇਕ ਅਤੇ ਅਮੀਰ ਬਣਨ ਦੇ ਮੌਕਿਆਂ ਨਾਲ ਬਰਾਬਰਤਾ ਲਿਆਂਦੀ ਜਾ ਸਕਦੀ ਹੈ। ਵਿਗਿਆਨ ਤੇ ਤਕਨਾਲੋਜੀ ਸਮਾਜ ਵਿਚ ਕਿਵੇਂ ਯੋਗਦਾਨ ਪਾੳਂਦੇ ਹਨ ਇਸ ਦਾ ਸਾਰ ਹੀ ਨਵੇਂ ਗਿਆਨ ਦੀ ਸਿਰਜਣਾ ਹੈ। ਇਸ ਗਿਆਨ ਦੀ ਵਰਤੋਂ ਮਨੁੱਖੀ ਜੀਵਨ ਦੀ ਖੁਸ਼ਹਾਲੀ ਨੂੰ ਵਧਾਉਣ ਅਤੇ ਸਮਾਜ ਨੂੰ ਦਰਪੇਸ਼ ਵੱਖ ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ ।

ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਮੋਬਾਇਲ ਫੋਨ ਦੀ ਦੁਕਾਨ ‘ਤੇ ਕਰਤਾ ਕਾਂਡ! D5 Channel Punjabi

ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁਲ ਪਰਾਸ਼ਰ ਇਸ ਮੌਕੇ ਮੁਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਧਰਤੀ *ਤੇ ਰਹਿਣ ਵਾਲੇ ਹਰ ਮਨੁੱਖ ਅਤੇ ਹੋਰ ਜੀਵਾਂ ਨੂੰ ਆਜ਼ਾਦੀ, ਸਨਮਾਨ ਨਾਲ ਰਹਿਣ ਦੇ ਬਰਾਬਰ ਅਧਿਕਾਰ ਹੋਣ। ਉਨ੍ਹਾਂ ਸਭ ਲਈ ਸਨਮਾਨਜਨ ਜੀਵਨ ਮਨੁੱਖ ਦੀ ਮੁੱਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਵਿਗਿਆਨ ਅਤੇ ਇਸ ਦੀਆਂ ਅਪਲੀਕੇਸ਼ਨਾਂ ਵਰਤੋਂ ਸਮਾਜ ਦੇ ਲਾਭਾਂ ਲਈ ਕੀਤੀ ਜਾਵੇ। ਅੱਜ ਦੇ ਨੌਜਵਾਨ ਅੱਗੇ ਵੱਧਣ ਲਈ ਬਦਲਾਅ ਦੇ ਏਜੰਟ ਅਤੇ ਰੋਲ ਮਾਡਲ ਬਣ ਸਕਦੇ ਹਨ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਦਾਇਆ, ਸਮਝ ਅਤ ਸਹਿਣਸ਼ੀਲਤਾ ਨਾਲ ਮਨੁੱਖ ਦੀ ਭੂਮਿਕਾ ਨਿਭਾਉਣ ਵਿਚ ਉਹਨਾਂ ਦੀ ਮਦਦ ਕਰੀਏ।

ਅੱਧੀ ਰਾਤ ਨੂੰ DSP ਨਾਲ ਵਾਪਰਿਆ ਭਾਣਾ, ਤੜਕਸਾਰ ਮਚਿਆ ਹੜਕੰਪ! D5 Channel Punjabi

ਇਸ ਮੌਕੇ ਵਿਗਿਆਨ ਪ੍ਰਸਾਰ ਦੇ ਸਾਬਕਾ ਵਿਗਿਆਨੀ ਐਫ਼ ਡਾ. ਬੀ.ਕੇ ਤਿਆਗੀ ਨੇ ਕਿਹਾ ਕਿ ਆਧੁਨਿਕ ਵਿਗਿਆਨ ਤੇ ਤਕਨਾਲੌਜੀ ਮਨੁੱਖੀ ਸਨਮਾਨ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ, ਜਿਸ ਨਾਲ ਬਿਮਾਰੀਆਂ ਅਤੇ ਅਪਾਹਜਤਾ ਨੂੰ ਘਟਾ ਕੇ ਅਸੀਂ ਸਿਹਤਮੰਦ ਤੇ ਖੁਸ਼ਹਾਲ ਜੀਵਨ ਬਸਰ ਕਰ ਸਕਦੇ ਹਾਂ । ਇਸ ਨਾਲ ਸੋਚ ਤੇ ਵਿਚਾਰਾਂ ਦੇ ਨਵੇਂ ਮੌਕੇ ਅਤੇ ਰਾਹ ਖੁੱਲ੍ਹਦੇ ਹਨ। ਉਨ੍ਹਾਂ ਕਿਹਾ ਬਹੁਤ ਸਾਰੀਆਂ ਤਕਨੀਕਾਂ ਮੁਨੱਖੀ ਮਾਣ ਸਤਿਕਾਰ ਦੀ ਰੱਖਿਆ ਅਤੇ ਸੁਰੱਖਿਆ ਲਈ ਵਿਕਸਿਤ ਹੋਈਆਂ ਹਨ। ਜਿਵੇਂ ਕਿ ਬਾਇਓਟੈਕਨਾਲੋਜੀ ਦੀਆਂ ਖੋਜਾਂ ਵਿਰਾਸਤੀ ਨੁਕਸਾਂ ਨੂੰ ਠੀਕ ਕਰਨ ਲਈ ਜੀਨ ਥ੍ਰੈਪੀ ਤੇ ਕੇਂਦਿਰਤ ਹਨ। ਇਸੇ ਤਰ੍ਹਾਂ ਹੀ ਛੋਟੀਆਂ ਮਸ਼ੀਨਾਂ ਦਾ ਦਾਅਵਾ ਕਰਨ ਵਾਲੀ ਨੈਨੋ-ਟੈਕਨਾਲੌਜੀ ਨਾਲ ਸਿਹਤ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ, ਇਹਨਾਂ ਨਾਲ ਸਾਡੇ ਸਰੀਰ ਦੇ ਛੋਟੇ ਤੋਂ ਛੋਟੇ ਸੈੱਲਾਂ ਦੀ ਮੁਰੰਮਤ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਵੀ ਅੱਗੇ ਆਰਟੀਫ਼ਿਸ਼ੀਅਲ ਇੱਟੈਲੀਜੈਂਸੀ ਅਤੇ ਰੌਬਿਟ ਨਾਲ ਗਾਇਬ ਜਾਂ ਗੈਰਕਾਰਜਸ਼ੀਲ ਅੰਗਾਂ ਵਾਲੇ ਲੋਕਾਂ ਦੀ ਗਤੀਸ਼ੀਲਤਾਂ ਨੂੰ ਵਧਾਇਆ ਜਾ ਸਕਦਾ ਹੈ।

ਰੇਡ ਮਾਰਨ ਤੋਂ ਬਾਅਦ ਮੁੱਖ ਮੰਤਰੀ ਦਾ ਵੱਡਾ ਬਿਆਨ, ਖੁਸ਼ ਕਰਤੇ ਆਮ ਲੋਕ

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਹਾਜ਼ਰ ਸਨ, ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ, ਤਕਨਾਲੌਜੀ ਅਤੇ ਨਵੀਆਂ ਨਵੀਆਂ ਕਾਢਾਂ ਸਾਡੀਆਂ ਰੋਜ਼ਮਰਾਹ ਦੀਆਂ ਸਮੱਸਿਆਵਾਂ ਹੱਲ ਕਰ ਸਕਦੀਆਂ ਹਨ। ਇਹਨਾਂ ਨਾਲ ਜਿੱਥੇ ਸਿੱਖਆ ਵਿਚ ਸੁਧਾਰ ਹੋ ਸਕਦਾ ਹੈ ਉੱਥੇ ਸਾਡੇ ਜੀਵਨ ਦੀ ਗੁਣਵੰਤਾਂ ਵੀ ਵੱਧ ਸਕਦੀ ਹੈ ਅਤੇ ਇਸ ਦੇ ਨਾਲ ਹੀ ਮਾਣ-ਸਨਮਾਨ ਬਰਕਰਾਰ ਰਹੇਗਾ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਵਿਗਿਆਨ ਪ੍ਰਾਸਾਰ ਵਿਚਕਾਰ ਇਕ ਇਕੱਠਿਆਂ ਵਿਗਿਆਨਕ ਪ੍ਰੋਗਰਾਮਾਂ ਦਾ ਆਯੋਜਨ ਕਰਨ ਇਸ ਐਮ.ਓ.ਯੂ ਵੀ ਸਾਇਨ ਕੀਤਾ ਗਿਆ। ਵਿਗਿਆਨ ਪ੍ਰਾਸਰ ਦੇ ਰਜਿਸਟਰਾਰ ਇੰਦਰਜੀਤ ਸਿੰਘ ਅਤੇ ਵਿਗਿਆਨੀ ਐਫ਼ ਡਾ. ਨਮਿਸ਼ ਕਪੂਰ ਵੀ ਇਸ ਮੌਕੇ ਹਾਜ਼ਰ ਸਨ।

ਕੰਧ ’ਤੇ ਲਿਖਿਆ ਖ਼ਾਲਿਸਤਾਨ ਦਾ ਨਾਅਰਾ, ਅੰਮ੍ਰਿਤਪਾਲ ਤੇ ਮਾਨ ਹੋਏ ਖੁਸ਼? ਪੁਲਿਸ ਨੇ ਲਿਆ ਸਖ਼ਤ ਐਕਸ਼ਨ

ਇਸ ਮੌਕੇ ਕਰਵਾਏ ਗਏ ਕੈਪਸ਼ਨ ਲਿਖਣ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਰਸ਼ਮੀ ਨੇ ਪਹਿਲਾ,ਐਸ.ਪੀ.ਪੀ ਐਸ ਸਕੂਲ ਬੇਗੋਵਾਲ ਦੀ ਸੁਪ੍ਰੀਤ ਕੌਰ ਨੇ ਦੂਜਾ ਅਤੇ ਜੈਮਿਜ਼ ਕੈਂਬਰਿਜ਼ ਸਕੂਲ ਬਟਾਲਾ ਦੇ ਮਨਉਤਸਵ ਸਿੰਘ ਬੇਦਾਸ਼ਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਸੈਮੀਨਾਰ ਦੇ ਦੌਰਾਨ ਸਾਇੰਸ ਸਿਟੀ ਵੱਲੋਂ ਵਿਗਿਆਨ ਕਲਾ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਇਨਾਮਾਂ ਦੀ ਵੰਡ ਵੀ ਕੀਤੀ ਗਈ ਜਿਸ ਪਹਿਲਾ ਇਨਾਮ ਐਚ.ਐਮ.ਵੀ ਕਾਲਜ ਜਲੰਧਰ ਦੀ ਜੰਗਚਨ ਡੋਲਰ, ਦੂਜਾ ਇਸੇ ਹੀ ਕਾਲਜ ਦੀ ਪ੍ਰੀਤੀ ਗੁਪਤਾ ਅਤੇ ਤੀਜਾ ਐਸ.ਪੀ.ਪੀ ਐਸ ਕਾਨਵੈਂਟ ਸਕੂਲ ਦੇ ਸਨਮਦੀਪ ਸਿੰਘ ਨੂੰ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button