Breaking NewsD5 specialNewsPress ReleasePunjabTop News

ਵਾਤਾਵਰਨ ਦੀ ਸੁਰੱਖਿਆ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਹੋਣਾ ਜਰੂਰੀ: ਮੇਅਰ

ਫਲਾਂ ਅਤੇ ਸਬਜ਼ੀਆਂ ਦੀ ਖਰੀਦਾਰੀ ਲਈ ਘਰਾਂ ਚੋਂ ਕਪੜੇ ਦਾ ਥੈਲਾ ਲੈ ਕੇ ਜਾਣ ਸ਼ਹਿਰ ਵਾਸੀ : ਕਮਿਸ਼ਨਰ

ਹੁਣ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਆਦਤ ਬਣਾਉਣਾ ਜਰੂਰੀ

ਪਟਿਆਲਾ:ਕੇਂਦਰ ਸਰਕਾਰ ਨੇ 1 ਜੁਲਾਈ, 2022 ਤੋਂ ਦੇਸ਼ ਭਰ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਲਈ ਹਰ ਰਾਜ ਨੇ ਆਪਣੇ ਪੱਧਰ ‘ਤੇ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮੰਗਲਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ.) ਨੇ ਸਾਂਝੇ ਤੌਰ ‘ਤੇ ਕੌਂਸਲਰਾਂ ਅਤੇ ਸੈਨੇਟਰੀ ਇੰਸਪੈਕਟਰਾਂ ਨਾਲ ਮੀਟਿੰਗ ਕੀਤੀ ਤੇ ਪੰਜਾਬ ਸਰਕਾਰ ਦੀ ਇਸ ਤਿਆਰੀ ਨੂੰ ਖੁਸ਼ਹਾਲ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਬਾਰੇ ਵਿਸਥਾਰ ‘ਚ ਚਰਚਾ ਕੀਤੀ।

ਜ਼ਿਮਨੀ ਚੋਣ ਤੋਂ ਪਹਿਲਾਂ ਕਮਿਸ਼ਨ ਦਾ ਫ਼ੈਸਲਾ, ਪਈਆਂ ਭਾਜੜਾਂ, CM ਮਾਨ ਦਾ ਐਕਸ਼ਨ D5 Channel Punjabi

ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਮਿਸ਼ਨਰ ਅਦਿੱਤਿਆ ਉੱਪਲ ਵੱਲੋਂ ਸ਼ਹਿਰ ਦੀ ਸਫ਼ਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦਿਨ-ਰਾਤ ਮਿਹਨਤ ਕਰ ਰਹੇ ਸੈਨੇਟਰੀ ਇੰਸਪੈਕਟਰਾਂ ਦੀ ਪਿੱਠ ਥਪਥਪਾਈ। ਮੇਅਰ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਸ ਪਲਾਸਟਿਕ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਫ਼ਾਈ ਦੌਰਾਨ ਜ਼ਮੀਨ ਤੋਂ ਚੁੱਕਣਾ ਵੀ ਮੁਸ਼ਕਲ ਹੈ, ਅਜਿਹੇ ਪਲਾਸਟਿਕ ਦੀ ਮਨੁੱਖੀ ਜੀਵਨ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਹੋ ਕੇ ਆਪਣਾ ਭਵਿੱਖ ਸੁਖਾਲਾ ਬਣਾਉਣ।

Punjab Bulletin : (21-06-2022) ਅੱਜ ਦੀਆਂ ਮੁੱਖ ਖ਼ਬਰਾਂ | D5 Channel Punjabi

ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਉਹ ਪਲਾਸਟਿਕ ਹੈ ਜਿਸ ਦੀ ਇੱਕ ਵਾਰ ਵਰਤੋਂ ਕਰਨ ਤੋਂ ਬਾਅਦ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਸਿੰਗਲ ਯੂਜ਼ ਪਲਾਸਟਿਕ ਵੇਸਟ ਦੇ ਸਹੀ ਨਿਪਟਾਰੇ ਵਿੱਚ ਇੱਕ ਵੱਡੀ ਰੁਕਾਵਟ ਬਣ ਰਿਹਾ ਹੈ। ਸ਼ਹਿਰ ਵਿੱਚੋਂ ਰੋਜ਼ਾਨਾ ਪੈਦਾ ਹੋਣ ਵਾਲੇ 140 ਟਨ ਕੂੜੇ ਵਿੱਚ ਟੌਫ਼ੀਆਂ ਦੇ ਰੈਪ, ਲਾਲੀਪਾਪ ਜਾਂ ਕੁਲਫੀ ਦੀਆਂ ਪਲਾਸਟਿਕ ਸਟਿਕਸ, ਪਾਨ ਮਸਾਲਾ ਅਤੇ ਸ਼ੈਂਪੂ ਦੇ ਪਾਊਚ, ਪਲਾਸਟਿਕ ਦੇ ਝੰਡੇ, ਝੰਡੇ ਵਿੱਚ ਪਾਈਆਂ ਗਈਆਂ ਪਲਾਸਟਿਕ ਦੀਆਂ ਸਟਿਕਸ, ਗੁਬਾਰੇ, ਗੁਬਾਰੇ ਵਿੱਚ ਲੱਗਣ ਵਾਲੀ ਪਲਾਸਟਿਕ ਦੀਆਂ ਡੰਡੀਆਂ, ਪਲਾਸਟਿਕ ਦੇ ਟੂਥ-ਪਿਕ, ਸਿਗਰਟ ਦੇ ਪੈਕੇਟ, ਬੈਨਰ, ਵਿਆਹ ਦੇ ਕਾਰਡ, ਇਅਰ-ਬ੍ਰਡ, ਥਰਮੋਕੋਲ ਜਾ ਪਲਾਸਟਿਕ ਨਾਲ ਬਣੀਆਂ ਸਜਾਵਟੀ ਵਸਤੂਆਂ, ਥਰਮੋਕੋਲ-ਪਲਾਸਟਿਕ ਦੇ ਕੱਪ, ਗਲਾਸ, ਪਲੇਟਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਲਾਸਟਿਕ ਦੇ ਲਿਫਾਫਿਆਂ ਦਾ ਸਥਾਈ ਪ੍ਰਬੰਧ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

Bandi Singh Rehai Morcha : ਨਹੀਂ ਮਿਲ ਰਿਹਾ Modi, ਕਮੇਟੀ ਮੈਂਬਰਾਂ ਨੇ ਲਾ ਦਿੱਤੀ ਵਾਹ | D5 Channel Punjabi

ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਸ਼ੁਰੂ ਵਿੱਚ ਇਸ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣਾ ਔਖਾ ਲੱਗ ਸਕਦਾ ਹੈ, ਪਰ ਫਲਾਂ ਅਤੇ ਸਬਜ਼ੀਆਂ ਦੀ ਖਰੀਦਦਾਰੀ ਲਈ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਕੇ ਸ਼ਹਿਰ ਵਾਸੀ ਆਪਣੀਆਂ ਆਦਤਾਂ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਨ। ਨਿਗਮ ਕਮਿਸ਼ਨਰ ਅਨੁਸਾਰ ਸਿੰਗਲ ਯੂਜ਼ ਪਲਾਸਟਿਕ ਸਬੰਧੀ ਜਾਰੀ ਕੀਤੇ ਗਏ ਨਵੇਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾਵੇਗੀ।

Agneepath Scheme : Brigadier ਨੇ ਖੋਲ੍ਹੇ Aghneepath ਦੇ ਰਾਜ਼, ਗਿਣਵਾ ਦਿੱਤੀਆਂ ਵੱਡੀਆਂ ਕਮੀਆਂ

ਇਸ ਮੌਕੇ ਕੌਂਸਲਰ ਵਿਜੇ ਕੂਕਾ, ਅਤੁਲ ਜੋਸ਼ੀ, ਗਿੰਨੀ ਨਾਗਪਾਲ, ਪ੍ਰੋਮਿਲਾ ਮਹਿਤਾ, ਜਰਨੈਲ ਸਿੰਘ, ਗੁਰਿੰਦਰ ਕੌਰ, ਹਰੀਸ਼ ਨਾਗਪਾਲ, ਸ਼ੰਮੀ ਕੁਮਾਰ, ਸੰਦੀਪ ਮਲਹੋਤਰਾ, ਸੰਜੇ ਸ਼ਰਮਾ, ਸੋਨੀਆ ਕਪੂਰ, ਵਰਸ਼ਾ ਕਪੂਰ, ਰਾਜੇਸ਼ ਮੰਡੋਰਾ, ਸੁਖਵਿੰਦਰ ਸਿੰਘ ਸੋਨੂੰ, ਚੀਫ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸਮੂਹ ਸੈਨੇਟਰੀ ਇੰਸਪੈਕਟਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਮੁੱਖ ਤੌਰ ‘ਤੇ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button