ਵਾਤਾਵਰਣ ਪ੍ਰੇਮੀ ਪ੍ਰਸਤਾਵਿਤ ਮੱਤੇਵਾੜਾ ਟੈਕਸਟਾਈਲ ਪਾਰਕ ਖਿਲਾਫ ਡਟਣ ਲੱਗੇ

ਚੰਡੀਗੜ੍ਹ: ਲੁਧਿਆਣਾ ਨੇੜੇ ਪਬਲਿਕ ਐਕਸ਼ਨ ਕਮੇਟੀ ਸਤਲੁਜ, ਮੱਤੇਵਾੜਾ ਅਤੇ ਬੁੱਢਾ ਦਰਿਆ ਜੋ ਕਿ 50 ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ ਦਾ ਸਾਂਝਾ ਫਰੰਟ ਹੈ ਨੇ ਐਲਾਨ ਕੀਤਾ ਹੈ ਕਿ ਉਹ ਮੱਤੇਵਾੜਾ ਜੰਗਲ ਨੇੜੇ, ਸਤਲੁੱਜ ਦੇ ਕੰਢੇ ਮੈਗਾ ਟੈਕਸਟਾਈਲ ਪਾਰਕ ਦੀ ਪ੍ਰਸਤਾਵਿਤ ਜਗ੍ਹਾ ਦੀ ਚੋਣ ਦੇ ਖਿਲਾਫ ਸਮਰਥਨ ਜਥੇਬੰਦ ਕਰ ਰਹੇ ਹਨ। ਕਈ ਕਿਸਾਨ ਜੱਥੇਬੰਦੀਆਂ ਨੇ ਵੀ ਥਾਂ ਦੀ ਚੋਣ ਦਾ ਵਿਰੋਧ ਕਰਦੇ ਹੋਏ ਜਨਤਕ ਬਿਆਨ ਦਿੱਤੇ ਹਨ ਕਿ ਉਹ ਵਾਤਾਵਰਣ ਕਾਰਕੁਨਾਂ ਨਾਲ ਸਹਿਮਤ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਦੇ ਵਿਧਾਨ ਸਭਾ ਸੈਸ਼ਨ ਵਿੱਚ ਮੈਗਾ ਟੈਕਸਟਾਈਲ ਪਾਰਕ ਕੂਮਕਲਾਂ ਉਦਯੋਗਿਕ ਪਾਰਕ ਦਾ ਪੱਖ ਰੱਖਿਆ ਸੀ।
Punjab Bulletin : (01-07-2022) ਅੱਜ ਦੀਆਂ ਮੁੱਖ ਖ਼ਬਰਾਂ | D5 Channel Punjabi
ਟੈਕਸਟਾਈਲ ਪਾਰਕ ਦੀ ਤਜਵੀਜ਼ਤ ਥਾਂ ਦੀ ਕਾਂਗਰਸੀ ਆਗੂ ਸੁਖਪਾਲ ਖਹਿਰਾ, ਪ੍ਰਗਟ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਦਨ ਵਿੱਚ ਸਖ਼ਤ ਆਲੋਚਨਾ ਕੀਤੀ ਗਈ ਸੀ, ਜਿਨ੍ਹਾਂ ਨੇ ਇਸ ਨੂੰ ਦਰਿਆ ਤੋਂ ਦੂਰ ਤਬਦੀਲ ਕਰਨ ਲਈ ਜ਼ੋਰਦਾਰ ਅਪੀਲ ਕੀਤੀ ਸੀ। ਕਰੀਬ ਦੋ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਤਲੁਜ ਦਰਿਆ ਦੇ ਕੰਢੇ ਮੱਤੇਵਾੜਾ ਜੰਗਲ ਨੇੜੇ ਇਹ ਉਦਯੋਗਿਕ ਪਾਰਕ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਕਾਰਕੁਨਾਂ ਦਾ ਕਹਿਣਾ ਹੈ ਕਿ ਮੌਜੂਦਾ ਐਲਾਨ ਵਿੱਚ ਕੁਝ ਵੀ ਨਵਾਂ ਨਹੀਂ ਹੈ ਅਤੇ ਆਪ ਆਗੂਆਂ ਅਤੇ ਮੁੱਖ ਮੰਤਰੀ ਵੱਲੋਂ ਚੋਣ ਪ੍ਰਚਾਰ ਦੌਰਾਨ ਦਿੱਤੇ ਭਰੋਸੇ ਦੇ ਬਾਵਜੂਦ ਪੁਰਾਣੀ ਪਲਾਨ ਇੰਨਬਿੰਨ ਲਾਗੂ ਹੋ ਰਹੀ ਹੈ।
Simarjit Bains ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਦਿੱਤਾ ਵੱਡਾ ਝਟਕਾ || D5 Channel Punjabi
ਉਹਨਾਂ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਆਪ ਜ਼ਮੀਨੀ ਸਥਿਤੀ ਵੇਖਣ ਤੇ ਦੱਸਣ ਕਿ ਇਹ ਥਾਂ ਉਦਯੋਗਿਕ ਉਦੇਸ਼ਾਂ ਲਈ ਢੁੱਕਵੀਂ ਹੈ ਜਾਂ ਨਹੀਂ।ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਸਤਲੁਜ ਤਾਂ ਪਹਿਲਾਂ ਹੀ ਇੰਨਾ ਜ਼ਿਆਦਾ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਹੈ ਕਿ ਇਸ ਦਾ ਪਾਣੀ ਪੀਣ ਨਾਲ ਦੱਖਣੀ ਪੰਜਾਬ ਦੇ ਪਿੰਡਾਂ ਵਿਚ ਕੈਂਸਰ ਅਤੇ ਵੱਡੀ ਸੰਖਿਆ ਵਿੱਚ ਬੱਚਿਆਂ ਨੂੰ ਜਮਾਂਦਰੂ ਨੁਕਸ ਪੈ ਰਹੇ ਹਨ। ਸਰਕਾਰਾਂ ਨੂੰ ਬੁੱਢੇ ਦਰਿਆ, ਭੱਟੀਆਂ ਡਰੇਨ, ਕਾਲਾ ਸੰਘਿਆਂ ਡਰੇਨ ਅਤੇ ਚਿੱਟੀ ਵੇਈਂ ਦੇ ਜ਼ਹਿਰੀਲੇ ਗੰਦੇ ਪਾਣੀ ਦੇ ਵਹਾਅ ਨੂੰ ਰੋਕਣਾ ਚਾਹੀਦਾ ਹੈ ਅਤੇ ਸਾਰੇ ਉਦਯੋਗਿਕ ਖੇਤਰ ਦਰਿਆ ਦੇ ਕਿਨਾਰਿਆਂ ਤੋਂ ਦੂਰ ਹੋਣੇ ਚਾਹੀਦੇ ਹਨ।”
ਦੋ ਦੇਸ਼ਾਂ ਦੀ ਸਰਹੱਦ ‘ਤੇ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ Waterfall | Niagara Falls | Avtar Sherpuri
ਕਰਨਲ ਸੀ.ਐਮ ਲਖਨਪਾਲ ਨੇ ਕਿਹਾ, “ਸਾਡੇ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹੜ੍ਹਾਂ ਦੇ ਮੈਦਾਨਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਧਰਤੀ ਹੇਠਲੇ ਪਾਣੀ ਦਾ ਰੀਚਾਰਜ ਹੋਣਾ ਬੰਦ ਹੋ ਜਾਂਦਾ ਹੈ। ਅਸੀਂ ਆਪਣੇ ਕੁਦਰਤੀ ਜੰਗਲਾਂ ਦੇ ਗੁਆਂਢ ਹੜ੍ਹ ਵਾਲੇ ਮੈਦਾਨਾਂ ‘ਤੇ ਕੰਕਰੀਟ ਦੇ ਜੰਗਲ ਨਹੀਂ ਚਾਹੁੰਦੇ। ਚੋਣਾਂ ਤੋਂ ਪਹਿਲਾਂ ਉਹਨਾਂ ਨੇ ਬਹੁਤ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਗਲਤ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹੁਣ ਉਹ ਕੈਪਟਨ ਸਰਕਾਰ ਦੇ ਗਲਤ ਫੈਸਲੇ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਪੰਜਾਬ ਦੇ ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਕਿਸਾਨ ਆਗੂਆਂ ਨੂੰ ਮੱਤੇਵਾੜਾ ਦਾ ਦੌਰਾ ਕਰਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਕਿਉਂਕਿ ਇਸ ਫੈਸਲੇ ਦਾ ਅਸਰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ‘ਤੇ ਪਵੇਗਾ।
Sand Mining Case : ਸਾਬਕਾ CM Channi ਲਈ ਖੁਸ਼ਖ਼ਬਰੀ, High Court ਤੋਂ ਮਿਲੀ ਵੱਡੀ ਰਾਹਤ | D5 Channel Punjabi
ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਕਿਹਾ, “ਪ੍ਰਧਾਨ ਮੰਤਰੀ ਮਿੱਤਰ ਸਕੀਮ ਦਾ ਨੋਟੀਫਿਕੇਸ਼ਨ ਜਿਸ ਤਹਿਤ ਸੂਬਾ ਸਰਕਾਰ ਨਾਲ ਮਿਲ ਕੇ ਇਹ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ, ਆਪਣੇ ਆਪ ਵਿੱਚ ਸਪੱਸ਼ਟ ਤੌਰ ‘ਤੇ ਦੱਸਦਾ ਹੈ ਕਿ ਸਕੀਮ ਦਾ ਉਦੇਸ਼ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ (ਸਸਟੈਨਬਲ ਡਿਵੈਲਪਮੈਂਟ ਗੋਲ) ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੀ ਮਦਦ ਕਰਨਾ ਹੈ। ਇੱਕ ਪਾਸੇ ਟਿਕਾਊ ਵਿਕਾਸ ਦੇ ਟੀਚੇ ਹਾਸਲ ਕਰਨ ਦੀ ਗੱਲ ਅਤੇ ਉਸੇ ਯੋਜਨਾ ਤਹਿਤ ਨਦੀਆਂ, ਹੜ੍ਹ ਦੇ ਮੈਦਾਨਾਂ ਅਤੇ ਜੰਗਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਸੱਭ ਤੋਂ ਵੱਧ ਸੰਵੇਦਨਸ਼ੀਲ ਇਲਾਕੇ ਦੀ ਚੋਣ ਬਹੁਤ ਅਜੀਬ ਅਤੇ ਹਾਸੋਹੀਣਾ ਜਾਪਦਾ ਹੈ।”
Sidhu Moosewala Murder Case ’ਚ ਵੱਡੀ ਸਫਲਤਾ, Fortuner ਗੱਡੀ ਸਮੇਤ ਦੋਸ਼ੀ Arrest | D5 Channel Punjabi
ਇੰਜ ਕਪਿਲ ਦੇਵ ਜੋ ਉਕਤ ਪ੍ਰੋਜੈਕਟ ਦੇ ਖਿਲਾਫ ਐਨਜੀਟੀ ਕੇਸ ਵਿੱਚ ਪਟੀਸ਼ਨਰ ਹਨ, ਨੇ ਕਿਹਾ, “ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਬਣਾਏ ਨਕਸ਼ਿਆਂ, ਰਿਪੋਰਟਾਂ ਅਤੇ ਹੋਰ ਦਸਤਾਵੇਜ਼ਾਂ ਤੋਂ ਇਹ ਸਪੱਸ਼ਟ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਇਸ ਖੇਤਰ ਵਿੱਚ ਹੜ੍ਹ ਅਤੇ ਧੁੱਸੀ ਬੰਨ੍ਹ ਵਿਚ ਦਰਾਰਾਂ ਕਈ ਵਾਰ ਆਈਆਂ ਹਨ । ਇਹ ਇੱਕ ਵਾਤਾਵਰਣ-ਸੰਵੇਦਨਸ਼ੀਲ ਇਲਾਕਾ ਹੈ ਅਤੇ ਇੱਕ ਸਰਗਰਮ ਹੜ੍ਹ ਦਾ ਮੈਦਾਨ ਹੈ। ਐਨਜੀਟੀ ਅਤੇ ਭਾਰਤੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹੜ੍ਹ ਦੇ ਮੈਦਾਨਾਂ ਵਿੱਚ ਸਥਾਈ ਢਾਂਚੇ ਬਣਾਉਣ ਦੀ ਆਗਿਆ ਨਹੀਂ ਹੈ। ਐਨਜੀਟੀ ਦੇ ਨਿਰਦੇਸ਼ਾਂ ਦੇ ਬਾਵਜੂਦ, ਪੰਜਾਬ ਦੇ ਮੁੱਖ ਸਕੱਤਰ ਦਰਿਆ ਦੇ ਹੜ੍ਹ ਮੈਦਾਨਾਂ ਦੀ ਜ਼ੋਨਿੰਗ ਦੇ ਨਕਸ਼ੇ ਤਿਆਰ ਕਰਨ ਵਿੱਚ ਅਸਫਲ ਰਹੇ ਹਨ।
Political Battle : Kunwar Vijay Pratap ਨੇ ਚੁੱਕਿਆ ਵੱਡਾ ਮਸਲਾ, Akali, Congress ਵੀ ਮਾਰਨ ਲੱਗੇ ਤਾੜੀਆਂ
ਪੰਜਾਬੀ ਪਾਸਰ ਭਾਈਚਾਰਾ ਦੇ ਮਹਿੰਦਰ ਸਿੰਘ ਸੇਖੋਂ ਨੇ ਕਿਹਾ, “ਸਤਲੁਜ ਮਾਨਸਰੋਵਰ ਅਤੇ ਕੈਲਾਸ਼ ਪਰਬਤ ਝੀਲ ਦੇ ਨੇੜੇ ਰਕਸ਼ਾਸਤਲ ਝੀਲ ਤੋਂ ਨਿਕਲਦਾ ਹੈ ਅਤੇ ਤਿੱਬਤ ਦੇ ਗਲੇਸ਼ੀਅਰਾਂ ਤੋਂ ਸ਼ੁੱਧ ਪਾਣੀ ਲੈ ਕੇ ਆਨੰਦਪੁਰ ਸਾਹਿਬ ਨੂੰ ਪਾਰ ਕਰਦਾ ਹੈ। ਇੰਨੀ ਧਾਰਮਿਕ ਮਹੱਤਤਾ ਦੇ ਬਾਵਜੂਦ ਇਹ ਲੁਧਿਆਣਾ ਤੋਂ ਬਾਅਦ ਇੰਨਾ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦਾ ਹੈ ਕਿ ਇਸ ਵਿੱਚ ਕੋਈ ਵੀ ਜਲਚਰ ਜੀਵ ਨਹੀਂ ਬਚਦਾ।”ਆਰਬੀਐਸ ਰੂਟਸ ਦੇ ਡਾ: ਅਮਨਦੀਪ ਬੈਂਸ ਨੇ ਕਿਹਾ, “ਮੱਤੇਵਾੜਾ ਖੇਤਰ ਪੰਜਾਬ ਲਈ ਜਿਮ ਕਾਰਬੇਟ ਜਾਂ ਡਲ ਝੀਲ ਵਰਗਾ ਹੈ। ਇਹ ਪੰਜਾਬ ਦੀ ਵਿਰਾਸਤ ਹੈ ਅਤੇ ਇਸ ਨੂੰ ਸੰਭਾਲਣ ਦੀ ਲੋੜ ਹੈ।”
Sukhbir Badal ਨੂੰ ਆਇਆ ਫੋਨ, ਤੁਰੰਤ ਬੁਲਾ ਲਈ ਮੀਟਿੰਗ, ਹੁਣ Akali Dal ਲਊ ਵੱਡਾ ਫੈਸਲਾ | D5 Channel Punjabi
ਉਸ ਇਲਾਕੇ ਦੇ ਕਿਸਾਨ ਮਨਿੰਦਰਜੀਤ ਸਿੰਘ ਬਾਵਾ ਨੇ ਕਿਹਾ, “ਜੋ ਜ਼ਮੀਨਾਂ ਇੰਨੀਆਂ ਉਪਜਾਊ ਹਨ ਕਿ ਉਥੇ ਆਲੂ ਦੇ ਬੀਜ ਬਾਰੇ ਖੋਜ ਅਤੇ ਉਤਪਾਦਨ ਦਾ ਸਮਰਥਨ ਕਰ ਰਹੀਆਂ ਹਨ, ਉਹਨਾਂ ਨੂੰ ਖੇਤੀਬਾੜੀ ਅਤੇ ਖੋਜ ਲਈ ਰਾਖਵਾਂ ਕਰਨ ਦੀ ਲੋੜ ਹੈ ਨਾ ਕਿ ਉਹ ਉਦਯੋਗਾਂ ਨੂੰ ਦਿੱਤੀ ਜਾਵੇ, ਜੋ ਸਿਰਫ਼ ਬੰਜਰ ਜ਼ਮੀਨਾਂ ਤੇ ਹੀ ਲਾਏ ਜਾਣੇ ਚਾਹੀਦੇ ਹਨ।”ਰਾਮਗੜ੍ਹੀਆ ਐਜੂਕੇਸ਼ਨ ਟਰੱਸਟ ਦੇ ਰਣਜੋਧ ਸਿੰਘ ਨੇ ਕਿਹਾ, “ਪੰਜਾਬ ਵਿੱਚ ਸਿਰਫ਼ 3.67% ਜੰਗਲ ਬਚੇ ਹਨ। ਲੁਧਿਆਣਾ ਵਿੱਚ 1.47% ਜੰਗਲ ਹਨ। ਸਾਨੂੰ ਇਨ੍ਹਾਂ ਨੂੰ ਵਧਾਉਣ ਦੀ ਲੋੜ ਹੈ ਨਾ ਕਿ ਜੋ ਬਚਿਆ ਹੈ, ਉਸ ਨੂੰ ਉਜਾੜਨ ਦੀ।”
300 Unit Free Punjab : CM Mann ਨੇ ਦਿੱਤੀ ਵੱਡੀ ਖੁਸ਼ਖ਼ਬਰੀ, Punjab ਵਾਸੀ ਕਰਤੇ ਖੁਸ਼ | D5 Channel Punjabi
ਕੁਲਦੀਪ ਸਿੰਘ ਖਹਿਰਾ ਆਰ.ਟੀ.ਆਈ. ਕਾਰਕੁਨ ਨੇ ਕਿਹਾ, “ਚੀਫ਼ ਟਾਊਨ ਪਲਾਨਰ ਪੰਜਾਬ ਦੁਆਰਾ ਤਿਆਰ ਕੀਤੇ ਗਏ ਲੁਧਿਆਣਾ ਮਾਸਟਰ ਪਲਾਨ ਅਨੁਸਾਰ ਇਸ ਖੇਤਰ ਨੂੰ ਸਪੱਸ਼ਟ ਤੌਰ ‘ਤੇ ਨੋ ਕੰਸਟਰੱਕਸ਼ਨ ਜ਼ੋਨ ਵਜੋਂ ਦਰਸਾਇਆ ਗਿਆ ਹੈ। ਲੋਕਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਮਾਸਟਰ ਪਲਾਨ ਵਿੱਚ ਵਿਸ਼ੇਸ਼ ਸੋਧ ਕਰਕੇ ਇਸ ਪ੍ਰੋਜੈਕਟ ਨੂੰ ਉਸ ਜ਼ਮੀਨ ‘ਤੇ ਮਨਜ਼ੂਰੀ ਦਿੱਤੀ ਗਈ ਸੀ।”
Kunwar Vijay Pratap ਦੇ ਬਾਗ਼ੀ ਸੁਰ, ‘AAP’ ਸਰਕਾਰ ’ਤੇ ਸਾਧੇ ਨਿਸ਼ਾਨੇ | D5 Channel Punjabi
ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਆਪਣੇ ਆਪ ਵਿੱਚ ਇੱਕ ਕਾਨੂੰਨੀ ਵਿਵਾਦ ਬਣ ਗਈ ਹੈ ਅਤੇ ਪਿੰਡ ਸੇਖੋਵਾਲ ਦੇ ਨਿਵਾਸੀਆਂ ਵੱਲੋਂ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਮੇਤ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਦੀ ਮੁੱਖ ਦਲੀਲ ਇਹ ਹੈ ਕਿ ਗ੍ਰਾਮ ਸਭਾ ਦੇ ਮਤੇ ਵਿੱਚ ਅਜਿਹੀ ਕਿਸੇ ਵੀ ਵਿਕਰੀ ਦਾ ਵਿਰੋਧ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਇਸ ਨੂੰ ਜ਼ਬਰਦਸਤੀ ਖਰੀਦਿਆ ਗਿਆ ਸੀ, ਜਿਸ ਕਾਰਨ 407 ਏਕੜ ਵਾਹੀਯੋਗ ਜ਼ਮੀਨ ਨੂੰ ਲੈ ਕੇ ਇਹ ਕਾਨੂੰਨੀ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ‘ਤੇ ਉਹ ਅਜੇ ਵੀ ਖੇਤੀ ਕਰ ਰਹੇ ਹਨ ਪਰ ਗਲਾਡਾ ਉਨ੍ਹਾਂ ਤੇ ਕਬਜਾ ਸੌਂਪਣ ਲਈ ਦਬਾਅ ਪਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.