Breaking NewsD5 specialNewsPress ReleasePunjab

ਵਾਟਰ ਟਰੀਟਮੈਂਟ ਪਲਾਂਟ ਮੋਗਾ ਦਾ ਦੌਰਾ ਕਰ ਗਦ ਗਦ ਹੋਏ ਘਨੌਰ ਵਾਸੀ

ਘਨੌਰ ਤੋਂ 150 ਜਣਿਆਂ ਦੇ ਵਫ਼ਦ ਨੇ ਕੀਤਾ ਮੋਗਾ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ
ਹਲਕਾ ਘਨੌਰ ਦੇ ਪਿੰਡਾਂ ਨੂੰ ਜਲਦ ਮਿਲੇਗਾ ਪੀਣ ਵਾਲਾ ਸ਼ੁਧ ਨਹਿਰੀ ਪਾਣੀ- ਜਲਾਲਪੁਰ
ਘਨੌਰ,ਪਟਿਆਲਾ:ਨਹਿਰੀ ਪਾਣੀ ‘ਤੇ ਅਧਾਰਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਹਲਕਾ ਘਨੌਰ ਦੇ ਪਿੰਡ ਮੰਡੌਲੀ, ਪੱਬਰਾ ਵਿਖੇ ਉਸਾਰੀ ਅਧੀਨ ਨਹਿਰੀ ਪਾਣੀ ਵਾਲੇ ਜਲ ਸਪਲਾਈ ਪ੍ਰਾਜੈਕਟ ਤਹਿਤ ਜਲ ਸੋਧਕ ਪਲਾਂਟਾਂ ਅਤੇ ਜਲ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਪ੍ਰਾਜੈਕਟ ਤਹਿਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਗ਼ੈਰ ਸਰਕਾਰੀ ਸੰਸਥਾ ਇੰਪੈਕਟ ਵੱਲੋਂ ਵਾਟਰ ਟ੍ਰੀਟਮੈਂਟ ਪਲਾਂਟ ਮੋਗਾ ਵਿਖੇ ਐਕਸਪੋਜ਼ਰ ਵਿਜ਼ਿਟ ਕਰਵਾਇਆ ਗਿਆ, ਜਿਸ ਵਿੱਚ ਹਲਕਾ ਘਨੌਰ ਦੇ 40 ਪਿੰਡਾਂ ਤੋਂ 150 ਦੇ ਜਲ ਸਪਲਾਈ ਕਮੇਟੀਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਾਗ ਲਿਆ।ਜਿਨ੍ਹਾਂ ਨੂੰ ਸਾਰੀ ਕਾਰਜਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਦੌਰਾ ਕਰਨ ਵਾਲਿਆਂ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਅਤੇ ਉਨ੍ਹਾਂ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਲਗਵਾਏ ਜਾ ਰਹੇ ਇਸ ਪ੍ਰੋਜੈਕਟ ਦੀ ਰੱਜ ਕੇ ਸ਼ਲਾਘਾ ਕੀਤੀ।

Kisan Bill 2020 : ਅਕਾਲੀ ਲੀਡਰ ਦੇ ਮਗਰ ਪਏ Kisan ਗੱਡੀ ਦਾ ਪਵਾਤਾ ਬੈਕ ਗੇਅਰ ! || D5 Channel Punjabi

ਗੱਲਬਾਤ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਮੰਡੌਲੀ ਜਲ ਸੋਧਕ ਪਲਾਂਟ ਤੋਂ 204 ਪਿੰਡਾਂ ਨੂੰ ਰੋਜ਼ਾਨਾ 3.90 ਕਰੋੜ ਲੀਟਰ ਸੋਧਿਆ ਸਾਫ਼ ਪੀਣ ਵਾਲਾ ਪਾਣੀ ਮਿਲੇਗਾ। ਇਹ ਪਲਾਂਟ ਘਨੌਰ ਹਲਕੇ ਦੇ 146 ਪਿੰਡਾਂ, ਰਾਜਪੁਰਾ ਹਲਕੇ ਦੇ 12 ਅਤੇ ਸਨੌਰ ਹਲਕੇ ਦੇ 46 ਪਿੰਡਾਂ ਦੀ 3.65 ਲੱਖ ਵੱਸੋਂ ਨੂੰ ਲਾਭ ਪਹੁੰਚਾਏਗਾ ਜਦੋਂਕਿ ਪੱਬਰਾ ਜਲ ਸੋਧਕ ਪਲਾਂਟ ਤੋਂ ਰੋਜ਼ਾਨਾ 1.80 ਕਰੋੜ ਲੀਟਰ ਪੀਣ ਵਾਲਾ ਸਵੱਛ ਪਾਣੀ 112 ਪਿੰਡਾਂ ਦੀ 1.63 ਲੱਖ ਵੱਸੋਂ ਨੂੰ ਮਿਲੇਗਾ, ਜਿਨ੍ਹਾਂ ‘ਚ 25 ਪਿੰਡ ਘਨੌਰ, 62 ਪਿੰਡ ਰਾਜਪੁਰਾ ਅਤੇ 23 ਪਿੰਡ ਸਨੌਰ ਹਲਕੇ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵੀ 2 ਪਿੰਡ ਸ਼ਾਮਲ ਹਨ।ਇੰਜੀਨੀਅਰ ਹਿੰਮਾਂਸ਼ੂ ਨੇ ਦੱਸਿਆ ਕਿ ਮੋਗਾ ਦੌਰੇ ਦੌਰਾਨ ਵਫ਼ਦ ਨਾਲ ਨਹਿਰੀ ਪਾਣੀ ਨੂੰ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਲੈ ਜਾਣ, ਵੱਖ-ਵੱਖ ਪੜਾਅ ‘ਤੇ ਇਸ ਨੂੰ ਪੀਣਯੋਗ ਬਨਾਉਣ, ਵਾਟਰ ਟ੍ਰੀਟਮੈਂਟ ਪਲਾਂਟ ਤੋਂ ਪਿੰਡਾਂ ਦੀ ਟੈਂਕੀ ਤੱਕ ਲੈ ਜਾਣ ਦੀ ਸਾਰੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਆਈ.ਈ.ਸੀ ਕਰਮਜੀਤ ਕੌਰ, ਸੀ.ਡੀ.ਐੱਸ ਨਵਦੀਪ ਕੌਰ ਅਤੇ ਬੀ.ਆਰ.ਸੀਜ਼ ਨੇ ਵੀ ਹਿੱਸਾ ਲਿਆ।

Organic Kheti : ਪ੍ਧਾਨ ਮੰਤਰੀ ਨੂੰ ਮਿਲਿਆ ਸੀ ਆਹ Kisan ! || D5 Channel Punjabi

ਇੰਪੈਕਟ ਸੰਸਥਾ ਦੇ ਟੀਮ ਲੀਡਰ ਰਘੁਬੀਰ ਸਿੰਘ ਨੇ ਨਹਿਰੀ ਪਾਣੀ ਦੀ ਮਹੱਤਤਾ ਉੱਤੇ ਚਾਨਣਾ ਪਾਇਆ ਅਤੇ ਜੀ.ਪੀ.ਡਬਲਿਊ.ਐੱਸ.ਸੀ ਦੇ ਰੋਲਜ਼ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਿੰਡਾਂ ਦੇ ਲੋਕਾਂ ਨੂੰ ਐਕਸਪੋਜ਼ਰ ਵਿਜ਼ਿਟ ਕਰਵਾਏ ਜਾਣਗੇ ਤਾਂ ਜੋ ਨਹਿਰੀ ਪਾਣੀ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਸਕੇ। ਇਸ ਦੌਰੇ ਦੌਰਾਨ ਪਿੰਡ ਚਮਾਰੂ, ਲੋਹਸਿੰਬਲੀ, ਸੰਧਾਰਸੀ, ਜੰਡਮਗੋਲੀ, ਮਿਰਜਾਪੁਰ, ਖਲਾਸਪੁਰ,ਰਾਮਪੁਰ, ਰਾਜਗਡ਼੍ਹ, ਦੜਬਾ, ਊਂਟਸਰ, ਅਲੀਮਾਜਰਾ, ਮੋਗਾ ਆਦਿ ਪਿੰਡਾਂ ਦੇ ਪੰਚ ਸਰਪੰਚ ਅਤੇ ਜਲ ਸਪਲਾਈ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button