Breaking NewsD5 specialNewsPoliticsPunjab

‘ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ’

ਚੰਡੀਗੜ੍ਹ : ਕੋਵਿਡ-19 ਸੰਕਟ ਦੇ ਕਾਰਨ ਸੂਬੇ ਭਰ ਵਿੱਚ ਲਗਾਏ ਗਏ ਕਰਫਿਊ/ਲੌਕਡਾਊਨ ਦੇ ਚੱਲਦਿਆਂ ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਕਿਲੋ ਖੰਡ ਮੁਹੱਈਆ ਕਰਵਾਏਗਾ। ਜਿਸ ਦੇ ਤਹਿਤ ਅੱਜ 50 ਕਿਲੋ ਖੰਡ ਭੇਜ ਦਿੱਤੀ ਗਈ ਹੈ। ਇਹ ਖੁਲਾਸਾ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਰੰਧਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਇਹਤਿਹਾਤ ਵਜੋਂ ਘਰਾਂ ਵਿੱਚ ਰੱਖਣ ਲਈ ਲਗਾਏ ਗਏ ਕਰਫਿਊ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਗਰੀਬਾਂ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ।

ਕਰਫਿਊ ‘ਚ ਲੋਕਾਂ ਨੂੰ ਲੁੱਟਦੇ ਰੇਹੜੀ ਵਾਲਿਆਂ ‘ਤੇ Live ਰੇਡ, ਵੱਡੇ ਸਾਬ੍ਹ ਨੇ ਸ਼ਰੇਆਮ ਫੇਰਿਆ ਡੰਡਾ

ਉਨ੍ਹਾਂ ਕਿਹਾ ਕਿ ਇਹ ਜ਼ਿੰਮਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਸਹਿਕਾਰੀ ਅਦਾਰੇ ਸ਼ੂਗਰਫੈਡ ਵੱਲੋਂ ਇਹ ਰਾਸ਼ਨ ਪਹੁੰਚਾਣ ਲਈ ਇਕ-ਇਕ ਕਿਲੋ ਦੇ 20 ਲੱਖ ਖੰਡ ਦੇ ਪੈਕੇਟ ਮੁਹੱਈਆ ਕਰਵਾਏ ਜਾਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ 50 ਹਜ਼ਾਰ ਪੈਕੇਟ ਭੇਜ ਦਿੱਤੇ ਗਏ ਹਨ ਅਤੇ ਬਾਕੀ ਸਪਲਾਈ ਆਉਂਦੇ ਦਿਨਾਂ ਵਿੱਚ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਜ਼ਰੂਰੀ ਖੁਰਾਕ ਦੀ ਲੋੜ ਪੂਰੀ ਕਰਨ ਅਤੇ ਕਿਸੇ ਕਿਸਮ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਖੰਡ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਵੇਗੀ।

ਰਾਸ਼ਨ ਦੇਣ ਗਏ ਕਾਂਗਰਸੀ ਮੰਤਰੀ ਨੂੰ ਲੋਕਾਂ ਨੇ ਪੱਥਰ ਮਾਰ-ਮਾਰ ਭਜਾਇਆ | Congress Minister | Punjab

ਇਸੇ ਦੌਰਾਨ ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਖੰਡ ਦੀ ਸਪਲਾਈ ਪੂਰੀ ਕਰਨ ਲਈ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਕਹਿ ਦਿੱਤਾ ਹੈ ਅਤੇ ਸ਼ੂਗਰਫੈਡ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਕੋਈ ਢਿੱਲ ਨਹੀਂ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸ਼ੂਗਰਫੈਡ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰਤ ਪ੍ਰਚੂਨ ਵਿਕਰੇਤਾ ਨੂੰ ਕੰਟਰੋਲਡ ਕੀਮਤਾਂ ‘ਤੇ ਖੰਡ ਵੇਚੀ ਜਾਵੇਗੀ। ਇਕੋ ਸਮੇਂ ਇਕ ਪ੍ਰਚੂਨ ਵਿਕਰੇਤਾ ਨੂੰ ਇਕ ਟਰੱਕ (150 ਕੁਇੰਟਲ ਖੰਡ) ਤੋਂ ਵੱਧ ਖੰਡ ਨਾ ਵੇਚੀ ਜਾਵੇ ਤਾਂ ਜੋ ਸਾਰੇ ਕਿਤੇ ਇਕਸਾਰ ਸਪਲਾਈ ਹੋ ਸਕੇ।

Breaking | ਪੰਜਾਬ ‘ਚ ਇਕ ਹੋਰ ਕਰੋਨਾ ਦਾ ਮਰੀਜ਼, ਹੁਣੇ ਹੁਣੇ ਆਈ ਰਿਪੋਰਟ | Punjab | Curfew

ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਨੇ ਆਖਿਆ ਕਿ ਕੋਵਿਡ-19 ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਸਲਾਹਕਾਰੀ ਦੀ ਪਾਲਣਾ ਕਰਦਿਆਂ ਹੋਇਆ ਸ਼ੂਗਰਫੈਡ ਵੱਲੋਂ ਖੰਡ ਦੀ ਸਪਲਾਈ ਵਿੱਚ ਸਾਰੇ ਜ਼ਰੂਰੀ ਇਹਤਿਆਤ ਦੇ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਸਮਾਜਿਕ ਵਿੱਥ ਦਾ ਖਿਆਲ ਰੱਖਿਆ ਜਾ ਰਿਹਾ ਹੈ ਉਥੇ ਸੈਨੀਟਾਈਜ਼ਰ, ਮਾਸਕ ਤੇ ਦਸਤਾਨਿਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਸਹਿਕਾਰੀ ਖੰਡ ਮਿਲਾਂ ਉਤੇ ਆਮ ਗ੍ਰਾਹਕਾਂ ਲਈ ਖੰਡ ਦੇ ਪ੍ਰਚੂਨ ਕੇਂਦਰ ਖੋਲੇ ਗਏ ਹਨ ਅਤੇ ਇਨ੍ਹਾਂ ਕੇਂਦਰਾਂ ਉਤੇ ਸਮਾਜਿਕ ਵਿੱਥ ਦਾ ਪੂਰਾ ਖਿਆਲ ਰੱਖਣ ਲਈ ਵੀ ਕਿਹਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button