Breaking NewsD5 specialIndiaNewsTop News

ਲੋਨ ਦੀ EMI ‘ਤੇ ਹੋਰ ਰਾਹਤ ਨਹੀਂ, ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ ਨਹੀਂ ਕੀਤਾ ਬਦਲਾਅ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ (MPC) ਦੀ ਤਿੰਨ ਦਿਨ ਦੀ ਬੈਠਕ ਅੱਜ ਯਾਨੀ ਬੁੱਧਵਾਰ ਨੂੰ ਖਤਮ ਹੋ ਗਈ। ਭਾਰਤੀ ਰਿਜ਼ਰਵ ਬੈਂਕ ਨੇ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ। ਇਸਦੀ ਵਜ੍ਹਾ ਨਾਲ ਲੋਨ ਦੀ ਈਐਮਆਈ ‘ਤੇ ਹੋਰ ਰਾਹਤ ਨਹੀਂ ਮਿਲੇਗੀ। ਰਿਜ਼ਰਵ ਬੈਂਕ ਨੇ ਰੇਪੋ ਰੇਟ ਨੂੰ 4 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਅੱਜ ਸਵੇਰੇ 10 ਵਜੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ  ਨੇ ਇਸ ਬੈਠਕ ਦੇ ਨਤੀਜ਼ਿਆਂ ਦੀ ਘੋਸ਼ਣਾ ਕੀਤੀ।

ਚੋਣਾਂ ਤੋਂ ਪਹਿਲਾਂ ਜਥੇਦਾਰ ਦਾ ਵੱਡਾ ਐਲਾਨ! ਅਕਾਲੀ ਦਲ ਬਾਦਲ ਨੂੰ ਝਟਕਾ!

ਜ਼ਿਕਰਯੋਗ ਹੈ ਕਿ  MPC ਦੀ ਤਿੰਨ ਦਿਨ ਦੀ ਬੈਠਕ 5 ਅਪ੍ਰੈਲ ਨੂੰ ਸ਼ੁਰੂ ਹੋਈ ਸੀ। ਰਿਜ਼ਰਵ ਬੈਂਕ ਨੇ ਇਸ ਵਿੱਤੀ ਸਾਲ ਯਾਨੀ 2021 – 22 ਲਈ ਜੀਡੀਪੀ ਗਰੋਥ ਦੇ ਅਨੁਮਾਨ ਨੂੰ ਵੀ 10.5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਸ਼ਕਤੀਕਾਂਤ ਦਾਸ  ਨੇ ਕਿਹਾ ਕਿ ਕੋਰੋਨਾ ਦਾ ਪ੍ਰਸਾਰ ਵਧਣ ਦੇ ਬਾਵਜੂਦ ਇਕੋਨਮੀ ‘ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਹਾਲ ‘ਚ ਜਿਸ ਤਰ੍ਹਾਂ ਨਾਲ ਮਾਮਲੇ ਵਧੇ ਹਨ, ਉਸ ਨਾਲ ਥੋੜ੍ਹੀ ਪ੍ਰੇਸ਼ਾਨੀ ਵਧੀ ਹੈ ਪਰ ਭਾਰਤ ਚੁਣੌਤੀਆਂ ਨਾਲ ਨਿਬੜਣ ਲਈ ਤਿਆਰ ਹੈ।

🔴LIVE| ਕਿਸਾਨ ਅੰਦੋਲਨ ਹੋਇਆ ਤੇਜ਼ ! ਟਰਾਲੀਆਂ ਭਰ-ਭਰ ਪਹੁੰਚੇ ਕਿਸਾਨ ! ਘਬਰਾਈ ਮੋਦੀ ਸਰਕਾਰ !

ਉਨ੍ਹਾਂ ਨੇ ਕਿਹਾ ਕਿ ਫਰਵਰੀ ‘ਚ ਛੋਟ ਮਹਿੰਗਾਈ 5 ਫੀਸਦੀ ਦੀ ਉਚਾਈ ‘ਤੇ ਰਹਿਣ ਦੇ ਬਾਵਜੂਦ ਇਹ ਰਿਜ਼ਰਵ ਬੈਂਕ ਦੇ ਸੁਵਿਧਾਜਨਕ ਸੀਮਾ ਦੇ ਦਾਇਰੇ ‘ਚ ਹੈ। ਰਿਜ਼ਰਵ ਬੈਂਕ ਨੇ ਰਿਵਰਸ ਰੈਪੋ ਰੇਟ ਨੂੰ ਵੀ 3 . 35 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਬੈਂਕ ਰੇਟ ਵੀ 4.25 ਫੀਸਦੀ ‘ਤੇ ਨਹੀਂ ਬਦਲਿਆ ਹੈ। ਰੇਪੋ ਰੇਟ ਉਹ ਦਰ ਹੁੰਦੀ ਹੈ ਜਿਸ ‘ਤੇ ਬੈਂਕਾਂ ਨੂੰ ਰਿਜ਼ਰਵ ਬੈਂਕ ਤੋਂ ਉਧਾਰ ਮਿਲਦਾ ਹੈ, ਜਦੋਂ ਕਿ ਰਿਵਰਸ ਰੇਪੋ ਦਰ ਉਹ ਰੇਟ ਹੁੰਦੀ ਹੈ, ਜਿਸ ‘ਤੇ ਰਿਜਰਵ ਬੈਂਕ ਆਪਣੇ ਕੋਲ ਬੈਂਕਾਂ ਦੁਆਰਾ ਪੈਸਾ ਜਮ੍ਹਾਂ ਕਰਣ ‘ਤੇ ਬੈਂਕਾਂ ਨੂੰ ਵਿਆਜ ਦਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button