ਲੋਕਾਂ ਨੂੰ ਸਾਵਧਾਨੀ ਰੱਖਣ ਤੇ ਵੈਕਸੀਨ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ: ਮੋਦੀ

ਜਿਨ੍ਹਾਂ ਨੂੰ ਵੈਕਸੀਨ ਦੀ ਸਭ ਤੋਂ ਵੱਧ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਪਹਿਲਾਂ ਮਿਲੇਗੀ: ਪ੍ਰਧਾਨ ਮੰਤਰੀ
ਭਾਰਤ ਆਪਣੀ ਟੀਕਾਕਰਣ ਮੁਹਿੰਮ ‘ਚ ਮਨੁੱਖ–ਕੇਂਦ੍ਰਿਤ ਪਹੁੰਚ ਦੁਆਰਾ ਨਿਰਦੇਸ਼ਿਤ ਹੈ: ਪ੍ਰਧਾਨ ਮੰਤਰੀ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਕੋਵਿਡ–19 ਟੀਕਾਕਰਣ ਮੁਹਿੰਮ ਬਹੁਤ ਜ਼ਿਆਦਾ ਇਨਸਾਨੀਅਤ ਤੇ ਅਹਿਮ ਸਿਧਾਂਤਾਂ ‘ਤੇ ਅਧਾਰਿਤ ਹੈ। ਜਿਨ੍ਹਾਂ ਨੂੰ ਇਸ ਵੈਕਸੀਨ ਦੀ ਜ਼ਰੂਰਤ ਸਭ ਤੋਂ ਵੱਧ ਹੈ, ਉਨ੍ਹਾਂ ਨੂੰ ਇਹ ਪਹਿਲਾਂ ਮਿਲੇਗੀ। ਜਿਨ੍ਹਾਂ ਨੂੰ ਇਸ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਹੈ, ਉਨ੍ਹਾਂ ਦਾ ਟੀਕਾਕਰਣ ਪਹਿਲਾਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰਾਂ, ਨਰਸਾਂ, ਹਸਪਤਾਲ ਦੇ ਸਫ਼ਾਈ ਕਰਮਚਾਰੀਆਂ ਤੇ ਪੈਰਾ–ਮੈਡੀਕਲ ਸਟਾਫ਼ ਨੂੰ ਇਹ ਟੀਕਾਕਰਣ ਲੈਣ ਦਾ ਪਹਿਲਾਂ ਅਧਿਕਾਰ ਹੈ। ਇਹ ਤਰਜੀਹ ਸਰਕਾਰੀ ਤੇ ਨਿਜੀ ਦੋਵੇਂ ਖੇਤਰਾਂ ਦੇ ਮੈਡੀਕਲ ਹਸਪਤਾਲਾਂ ਲਈ ਉਪਲਬਧ ਹੈ। ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੋਵਿਡ–19 ਦੀ ਟੀਕਾਕਰਣ ਮੁਹਿੰਮ ਦੀ ਸਮੁੱਚੇ ਭਾਰਤ ’ਚ ਸ਼ੁਰੂ ਕਰਨ ਤੋਂ ਬਾਅਦ ਬੋਲ ਰਹੇ ਸਨ।
ਲਓ ਕਿਸਾਨਾਂ ਨੇ ਕਰਤਾ ਨਵਾਂ ਵੱਡਾ ਐਲਾਨ,ਮੀਟਿੰਗ ਤੋਂ ਪਹਿਲਾਂ ਵੱਡਾ ਧਮਾਕਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਡੀਕਲ ਸਟਾਫ਼ ਤੋਂ ਬਾਅਦ ਜ਼ਰੂਰੀ ਸੇਵਾਵਾਂ ਦੇ ਮੈਂਬਰਾਂ ਤੇ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਤੇ ਵਿਵਸਥਾ ਲਈ ਜ਼ਿੰਮੇਵਾਰ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ। ਸਾਡੇ ਸੁਰੱਖਿਆ ਬਲਾਂ, ਪੁਲਿਸ ਕਰਮੀਆਂ, ਫ਼ਾਇਰ ਬ੍ਰਿਗੇਡ, ਸਫ਼ਾਈ ਕਰਮਚਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਖਿਆ ਲਗਭਗ 3 ਕਰੋੜ ਹੋਵੇਗੀ ਤੇ ਉਨ੍ਹਾਂ ਦੇ ਟੀਕਾਕਰਣ ਦਾ ਖ਼ਰਚਾ ਭਾਰਤ ਸਰਕਾਰ ਝੱਲੇਗੀ। ਇਸ ਮੁਹਿੰਮ ਲਈ ਮਜ਼ਬੂਤ ਇੰਤਜ਼ਾਮਾਂ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪੂਰਾ ਧਿਆਨ ਰੱਖਣ ਅਤੇ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈਣਾ ਨਾ ਖੁੰਝਾਉਣ।
NIA ਦਾ ਜਥੇਦਾਰ ’ਤੇ ਵੱਡਾ ਐਕਸ਼ਨ,ਭੇਜਤਾ ਵੱਡਾ ਫਰਮਾਨ,ਅੱਗੋਂ ਜਥੇਦਾਰ ਨੇ ਵੀ ਦਿੱਤੀ ਚਿਤਾਵਨੀ?
ਉਨ੍ਹਾਂ ਕਿਹਾ ਕਿ ਦੋਵੇਂ ਖ਼ੁਰਾਕਾਂ ਵਿਚਾਲੇ ਇੱਕ ਮਹੀਨੇ ਦਾ ਵਕਫ਼ਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਵੈਕਸੀਨ ਲੈਣ ਤੋਂ ਬਾਅਦ ਵੀ ਪੂਰੀ ਸਾਵਧਾਨੀ ਰੱਖਣ ਲਈ ਕਿਹਾ ਕਿਉਂਕਿ ਦੂਸਰੀ ਖ਼ੁਰਾਕ ਲੈਣ ਦੇ ਦੋ ਹਫ਼ਤਿਆਂ ਬਾਅਦ ਹੀ ਮਨੁੱਖੀ ਸਰੀਰ ਵਿੱਚ ਕੋਰੋਨਾ ਨਾਲ ਲੜਨ ਵਾਲੀ ਜ਼ਰੂਰੀ ਤਾਕਤ ਵਿਕਸਿਤ ਹੁੰਦੀ ਹੈ। ਸ਼੍ਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਟੀਕਾਕਰਣ ਵੇਲੇ ਵੀ ਬਿਲਕੁਲ ਉਹੋ ਜਿਹਾ ਸਬਰ ਦਿਖਾਉਣਾ, ਜਿਹੋ ਜਿਹਾ ਉਨ੍ਹਾਂ ਕੋਰੋਨਾ ਵਿਰੁੱਧ ਜੰਗ ਲੜਦੇ ਸਮੇਂ ਦਿਖਾਇਆ ਸੀ।
The #LargestVaccineDrive that started today is guided by humanitarian principles.
That is why the vaccination drive first covers those who need it most, those who are tirelessly working on the frontline. pic.twitter.com/CltWDNdMe0
— Narendra Modi (@narendramodi) January 16, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.