ਲੋਕਪਾਲ ਪੰਜਾਬ ਵੱਲੋਂ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਦੀ ਸ਼ਲਾਘਾ

ਚੰਡੀਗੜ੍ਹ: ਪੰਜਾਬ ਦੇ ਲੋਕਪਾਲ ਸ੍ਰੀ ਜਸਟਿਸ ਵਿਨੋਦ. ਕੇ. ਸ਼ਰਮਾ ਨੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀਮਤੀ ਸਸ਼ੀ ਪ੍ਰਭਾ ਦਰੇਵੇਦੀ, ਆਈ.ਪੀ.ਐਸ. ਦੀ ਹਾਜ਼ਰੀ ਵਿੱਚ ਪੰਜਾਬ ਇਨਫੋਟੈਕ ਦੇ ਚੇਅਰਮੈਨ ਸ੍ਰੀ ਹਰਪ੍ਰੀਤ ਸੰਧੂ ਵਲੋਂ ਲਿਖੀ ਅਤੇ ਰਮਣੀਕ ਕੁਦਰਤੀ ਥਾਵਾਂ ਨੂੰ ਦਰਸਾਉਂਦੀ ਕੌਫੀ ਟੇਬਲ ਬੁੱਕ, “ਸਾਡਾ ਸੋਹਣਾ ਪੰਜਾਬ’’, ਦੀ ਸ਼ਲਾਘਾ ਕੀਤੀ। ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਪੰਜਾਬ ਦੀਆਂ ਰਮਣੀਕ ਥਾਵਾਂ ਨੂੰ ਦਰਸਾਉਂਦੀ ਇਸ ਸਾਰਥਕ ਕੌਫੀ ਟੇਬਲ ਬੁੱਕ “ਸਾਡਾ ਸੋਹਣਾ ਪੰਜਾਬ” ਨੂੰ ਲਿਖਣ ਲਈ ਚੇਅਰਮੈਨ ਪੰਜਾਬ ਇਨਫੋਟੈਕ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੱਜ ਕੌਫੀ ਟੇਬਲ ਬੁੱਕ ਦੀ ਝਲਕ ਦੇਖਣ ਉਪਰੰਤ ਕਿਹਾ ਕਿ ਨਿਸ਼ਚਤ ਤੌਰ ‘ਤੇ ਇਹ ਉਪਰਾਲਾ ਨਾ ਸਿਰਫ ਪੰਜਾਬ ਸਗੋਂ ਦੁਨੀਆਂ ਭਰ ਦੇ ਕੁਦਰਤ ਪ੍ਰੇਮੀਆਂ ਲਈ ਅਦਭੁਤ ਕੁਦਰਤ ਨਜ਼ਾਰਿਆਂ ਦੇ ਨੇੜੇ ਜਾਣ ਲਈ ਅਹਿਮ ਤੇ ਮਦਦਗਾਰ ਸਹਾਈ ਹੋਵੇਗਾ।
ਬੇਅਬਦੀ ਕਰਨ ਵਾਲੇ ਦੀ ਵੀਡੀਓ ਆਈ ਸਾਹਮਣੇ! ਦੱਸ ਰਿਹਾ ਅਸਲੀਅਤ D5 Channel Punjabi
ਇਸ ਕੌਫੀ ਟੇਬਲ ਬੁੱਕ ਵਿੱਚ ਮਨਮੋਹਕ ਕੁਦਰਤ ਥਾਵਾਂ ਨੂੰ ਦੇਖਣ ਲਈ, ਸੰਘਣੀ ਆਬਾਦੀ ਵਾਲੇ ਹਰੇ-ਭਰੇ ਜੰਗਲਾਂ ਦੇ ਸੁੰਦਰ ਨਜ਼ਾਰੇ, ਪੰਜਾਬ ਦੇ ਕਲ-ਕਲ ਕਰਦੇ ਦਰਿਆਵਾਂ ਦੇ ਸੁੰਦਰ ਦਿ੍ਰਸ਼ਾਂਟਾਂ ਨੂੰ ਵਿੱਚ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਕੌਫੀ ਟੇਬਲ ਬੁੱਕ ਵਿਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਵੀ ਖੂਬਸੂਰਤੀ ਨਾਲ ਜੋੜਿਆ ਗਿਆ ਹੈ ਜੋ ਇਸ ਗੱਲ ‘ਤੇ ਜੋਰ ਦਿੰਦਾ ਹੈ ਕਿ ਅਕਾਲਪੁਰਖ ਇਸ ਸਾਰੀ ਰਚਨਾ ਵਿਚ ਵਿਰਾਜਮਾਨ ਹੈ, ਸਰਵ-ਵਿਆਪਕ ਹੈ, “ਪਵਨ ਸਾਡਾ ਗੁਰੂ ਹੈ, ਪਾਣੀ ਸਾਡਾ ਪਿਤਾ ਹੈ ਅਤੇ ਧਰਤੀ ਸਾਡੀ ਮਾਤਾ ਹੈ’’ ਅਤੇ ਇਸ ਤਰਾਂ ਇਹ ਕਿਤਾਬ ਕੁਦਰਤ ਵਿੱਚ ਕਾਦਰ ਦੀ ਦੈਵੀ ਮੌਜੂਦਗੀ ਨੂੰ ਰੂਪਮਾਨ ਕਰੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਵੇਖਣ ਲਈ ਪ੍ਰੇਰਿਤ ਕਰੇਗੀ।
ਪੁਲਿਸ ਸਾਹਮਣੇ ਪੇਸ਼ ਹੋਊ ਮਜੀਠੀਆ! ਚੋਣਾਂ ਤੋਂ ਪਹਿਲਾਂ ਬਾਦਲਾਂ ਨੇ ਲਾਤੀ ਸਕੀਮ | D5 Channel Punjabi
ਕੌਫੀ ਟੇਬਲ ਬੁੱਕ, “ਸਾਡਾ ਸੋਹਣਾ ਪੰਜਾਬ” ਦੇ ਲੇਖਕ ਹਰਪ੍ਰੀਤ ਸੰਧੂ ਨੇ ਅੱਜ ਲੋਕਪਾਲ ਪੰਜਾਬ ਨੂੰ ਕੌਫੀ ਟੇਬਲ ਬੁੱਕ ਦੀ ਪੇਸ਼ਕਾਰੀ ਦੌਰਾਨ ਦੱਸਿਆ ਕਿ ਉਨਾਂ ਨੇ ਇਹ ਕਿਤਾਬ ਨਦੀਆਂ, ਡੈਮਾਂ ਦੀ ਅਦਭੁਤ ਸੁੰਦਰਤਾ ਨੂੰ ਦਰਸਾਉਣ,ਕੁਦਰਤ ਦੀਆਂ ਵਿਲੱਖਣ ਤੇ ਰਮਣੀਕ ਥਾਵਾਂ ਨੂੰ ਪੇਸ਼ ਕਰਨ ਅਤੇ ਲੋਕਾਂ ਤੇ ਸੈਲਾਨੀਆਂ ਵਲੋਂ ਅਣਡਿੱਠੀਆਂ ਝੀਲਾਂ ਤੇ ਡੈਮਾਂ ਦਾ ਆਨੰਦ ਲੈਣ ਦੇ ਉਦੇਸ਼ ਨਾਲ ਤਿਆਰ ਕੀਤੀ ਹੈ। ਏ.ਡੀ.ਜੀ.ਪੀ. ਪੰਜਾਬ ਸ੍ਰੀਮਤੀ ਸਸ਼ੀ ਪ੍ਰਭਾ ਦਰੇਵੇਦੀ, ਆਈ.ਪੀ.ਐਸ. ਨੇ ਵੀ ਕੌਫੀ ਟੇਬਲ ਬੁੱਕ “ਸਾਡਾ ਸੋਹਣਾ ਪੰਜਾਬ” ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.