ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਗੈਸ ਲੀਕ ਹੋਣ ਕਾਰਨ ਹੁਣ ਤੱਕ 2 ਬੱਚਿਆ ਸਮੇਤ 11 ਲੋਕਾਂ ਦੌ ਮੌਤ ਹੋ ਚੁੱਕੀ ਹੈ। ਹੁਣ ਪੰਜਾਬ ਸਰਕਾਰ ਇਸ ਹਾਦਸੇ ਮੱਗਰੋਂ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸਰਕਾਰ ਇਸ ਹਾਦਸੇ ਵਿਚ ਮਰਨ ਵਾਲਿਆ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦੀ ਆਰਥਿਕ ਮਦਦ ਦੇਵੇਗੀ। NDRF ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਗਈਆ ਸਨ ‘ਤੇ ਉਥੇ ਹੀ ਫਾਇਰ ਬ੍ਰਿਗੇਡ ‘ਤੇ ਪੁਲਿਸ ਪ੍ਰਸ਼ਾਸ਼ਨ ਵੀ ਆਮ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਹਾਦੇ ਨੂੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਟਵੀਟ ਕਰ ਦੁੱਖ ਜਾਹਿਰ ਕੀਤਾ ਗਿਆ।
Extremely saddened to hear about the tragic gas leak accident in Ludhiana’s factory which has left 9 people dead and several unconscious.
I pray to Waheguru ji to grant eternal peace to the departed souls and complete recovery to the injured.
— Capt.Amarinder Singh (@capt_amarinder) April 30, 2023
ਅੱਜ ਸਵੇਰੇ ਲੁਧਿਆਣਾ ਵਿੱਚ ਗੈਸ ਲੀਕ ਹੋਣ ਨਾਲੇ 10 ਲੋਕਾਂ ਦੀ ਹੋਈ ਮੋਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ।
ਪਰਮਾਤਮਾ ਵਿੱਛੜੀਆਂ ਰੂਹਾਂ ਨੂੰ ਅਪਣੇ ਚਰਨਾ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।— Amarinder Singh Raja Warring (@RajaBrar_INC) April 30, 2023
ਗਿਆਸਪੁਰਾ ਵਿੱਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਦੀ ਦਰਦਨਾਕ ਘਟਨਾ ਵਾਪਰੀ ਹੈ। ਮ੍ਰਿਤਕ ਪਰਿਵਾਰਾਂ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ਣ। ਗੈਸ ਲੀਕ ਤੇ ਕਾਬੂ ਪਾਉਣ ਲਈ ਐਨ ਡੀ ਆਰ ਐੱਫ ਤੇ ਫ਼ਾਇਰ ਬ੍ਰਿਗੇਡ ਦੀ ਟੀਮ ਸਵੇਰ ਤੋਂ ਕੰਮ ਕਰ ਰਹੀਆਂ ਹਨ, ਪੁਲਿਸ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਕਰ ਰਿਹਾ ਹੈ।
— Ravneet Singh Bittu (@RavneetBittu) April 30, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.