ਲਾਲਾ ਜਗਤ ਨਰਾਇਣ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ‘ਚ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ : ਕੌਮੀ ਇਨਸਾਫ਼ ਮੋਰਚਾ
ਸਿੱਖ ਗੁਰੂਆਂ, ਸ਼ਹੀਦਾਂ, ਭਗਤਾਂ ਅਤੇ ਸਿੱਖ ਸਖਸ਼ੀਅਤਾਂ ਵਿਰੁੱਧ ਲਿਖਣ ਬੋਲਣ ਵਾਲਿਆਂ ਦਾ ਡੱਟ ਕਿ ਵਿਰੋਧ ਕੀਤਾ ਜਾਵੇਗਾ।

ਚੰਡੀਗੜ੍ਹ: ਅੱਜ ਕੌਮੀ ਇਨਸਾਫ਼ ਮੋਰਚਾ ਦੇ ਵਫ਼ਦ ਵੱਲੋਂ ਐਸ. ਪੀ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 3 ਫੇਸ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਜੀ ਵਿੱਖੇ ਸਿੱਖ ਵਿਰੋਧੀ ਅਨਸਰ ਲਾਲਾ ਜਗਤ ਨਰਾਇਣ ਜਿਸ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਤ ਅਪਮਾਨ ਜਨਕ ਸ਼ਬਦ ਬੋਲੇ ਸਨ।
G 20 Summit ਤੋਂ ਪਹਿਲਾਂ ਸੜਕਾਂ ‘ਤੇ ਉੱਤਰੇ Kisan,ਦੇਸ਼ ਭਰ ‘ਚ ਪ੍ਰਦਰਸ਼ਨ! | D5 Channel Punjabi |Swaran Pandher
ਓਸ ਦੇ ਸਬੰਧੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਨੂੰ ਸਿੱਖ ਕੌਮ ਬਰਦਾਸ਼ ਨਹੀਂ ਕਰ ਸਕਦੀ , ਇਸ ਕਾਰਨ ਅੱਜ ਅਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਕੇ 3 ਫੇਸ ਗੁਰਦੁਆਰਾ ਵਿੱਖੇ ਹੋਣ ਜਾ ਰਹੇ ਸਿੱਖ ਵਿਰੋਧੀ ਪ੍ਰੋਗਰਾਮ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ ਇਸ ਮੌਕ ਤੇ ਭਾਈ ਇੰਦਰਵੀਰ ਸਿੰਘ, ਵਕੀਲ ਗੁਰਸ਼ਰਨ ਸਿੰਘ , ਭਾਈ ਜਸਵਿੰਦਰ ਸਿੰਘ ਰਾਜਪੁਰਾ, ਵਕੀਲ ਮਨਜੋਤ ਸਿੰਘ, ਭਾਈ ਪਵਨਦੀਪ ਸਿੰਘ ਆਦਿ ਹਾਜ਼ਰ ਸਨ। ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਅਤੇ ਵਕੀਲ ਅਮਰ ਸਿੰਘ ਚਾਹਲ , ਵਕੀਲ ਦਿਲ ਸ਼ੇਰ ਸਿੰਘ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਬੁੜੈਲ ਜੇਲ੍ਹ ਚ ਨਜ਼ਰਬੰਦ ਭਾਈ ਗੁਰਮੀਤ ਸਿੰਘ (ਹੁਣ ਜ਼ਮਾਨਤ ਤੇ ਹਨ) ਦੀ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਓਹਨਾਂ ਦੇ ਅਗੇਤੀ ਰਿਹਾਈ ਦੀ ਰਿਪੋਰਟ ਓਹਨਾਂ ਦੇ ਖਿਲਾਫ ਭੇਜੀ ਗਈ ਸੀ।
ਸ਼ਹੀਦ ਫੌਜੀ ਦੀ ਪਤਨੀ ਆਈ ਕੈਮਰੇ ਸਾਹਮਣੇ, ਸਰਕਾਰ ਅੱਗੇ ਰੱਖੀ ਆਪਣੀ ਮੰਗ | D5 Channel Punjabi | Ramesh Lal
ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੋਰਚੇ ਦੇ ਆਗੂਆਂ ਦੀ ਰਸਤਾ ਖੋਲ੍ਹਣ ਸਬੰਧੀ ਮੀਟਿੰਗ ਹੋਈ ਸੀ ਓਸ ਚ ਮੋਰਚੇ ਦੀ ਮੰਗ ਤੇ ਪ੍ਰਸ਼ਾਸ਼ਨ ਨੇ ਭਾਈ ਗੁਰਮੀਤ ਸਿੰਘ ਦੀ ਅਗੇਤੀ ਰਿਹਾਈ ਦੀ ਰਿਪੋਰਟ ਠੀਕ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਮੋਰਚੇ ਦੇ ਆਗੂਆਂ ਵੱਲੋਂ ਭਾਈ ਗੁਰਮੀਤ ਸਿੰਘ ਦੀ ਅਗੇਤੀ ਰਿਹਾਈ ਦੀ ਰਿਪੋਰਟ ਸਬੰਧੀ ਦਰਖਾਸਤ ਹੋਮ ਸੈਕਟਰੀ ਚੰਡੀਗੜ੍ਹ ਨੂੰ ਦਿੱਤੀ ਗਈ ਹੈ ਤਾਂਕਿ ਓਹਨਾਂ ਦੀ ਪੱਕੀ ਰਿਹਾਈ ਦਾ ਰਾਹ ਪੱਧਰਾ ਹੋ ਸਕੇ। ਭਾਈ ਬਲਜੀਤ ਸਿੰਘ ਭਾਊ ਦੀ ਦੇਖ ਰੇਖ ਹੇਠ ਰੋਜ਼ਾਨਾ ਦੀ ਤਰ੍ਹਾਂ 31 ਮੈਂਬਰੀ ਜੱਥਾ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਮੋਰਚੇ ਦੀ ਮੰਗਾਂ ਸਬੰਧੀ ਪ੍ਰਦਰਸ਼ਨ ਕਰਦਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.