Breaking NewsD5 specialIndiaNewsTop News

ਲਗਾਤਾਰ ਦੂਜੇ ਦਿਨ ਵਧੀਆਂ ਤੇਲ ਦੀਆਂ ਕੀਮਤਾਂ, ਦਿੱਲੀ ਸਮੇਤ ਕਈ ਰਾਜਾਂ ‘ਚ Petrol 100 ਰੁਪਏ ਤੋਂ  ਪਾਰ

ਨਵੀਂ ਦਿੱਲੀ : ਤੇਲ ਮਾਰਕਟਿੰਗ ਕੰਪਨੀਆਂ ਨੇ ਪੈਟਰੋਲ – ਡੀਜ਼ਲ ਦੀਆਂ ਕੀਮਤਾਂ ‘ਚ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਵਾਧਾ ਕੀਤਾ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ‘ਚ ਅੱਜ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 39 ਪੈਸੇ ਤੱਕ ਅਤੇ ਡੀਜ਼ਲ ਦੀ 15 ਪੈਸੇ ਤੱਕ ਵਧੀ। ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਕੇ 100. 56 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਡੀਜ਼ਲ ਦੀ ਕੀਮਤ ਵੀ ਨੌਂ ਪੈਸੇ ਵਧ ਕੇ 89.62 ਰੁਪਏ ਪ੍ਰਤੀ ਲਿਟਰ ਹੋ ਗਈ।

🔴LIVE| ਮੋਦੀ ਦੇ ਖ਼ਾਸ ਬੰਦਿਆਂ ਨੇ ਛੱਡਿਆ ਸਾਥ! ਕਿਸਾਨਾਂ ਨੇ ਕਰਲੇ ਟਰੈਕਟਰ ਸਟਾਰਟ !

ਪੈਟਰੋਲ – ਡੀਜ਼ਲ ਦੀ ਕੀਮਤ ਵਧਣ ਦਾ ਮੌਜੂਦਾ ਕੰਮ 4 ਮਈ ਨੂੰ ਸ਼ੁਰੂ ਹੋਇਆ ਸੀ। ਦਿੱਲੀ ‘ਚ ਮਈ ਅਤੇ ਜੂਨ ‘ਚ ਪੈਟਰੋਲ 8.41 ਰੁਪਏ ਅਤੇ ਡੀਜ਼ਲ 8.45 ਰੁਪਏ ਮਹਿੰਗਾ ਹੋਇਆ ਸੀ। ਜੁਲਾਈ ‘ਚ ਪੈਟਰੋਲ ਦੀ ਕੀਮਤ 1.75 ਰੁਪਏ ਅਤੇ ਡੀਜ਼ਲ ਦੀ 46 ਪੈਸੇ ਪ੍ਰਤੀ ਲੀਟਰ ਵੱਧ ਚੁੱਕੀ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ ‘ਚ 34 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ ਨੌਂ ਪੈਸੇ ਦਾ ਵਾਧਾ ਕੀਤਾ ਗਿਆ। ਉੱਥੇ ਹੀ ਹੁਣ ਪੈਟਰੋਲ 106.59 ਰੁਪਏ ਅਤੇ ਡੀਜ਼ਲ 97.18 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਕਸੂਤਾ ਫ਼ਸਿਆ ਸਿਮਰਜੀਤ ਬੈਂਸ !ਅਦਾਲਤ ਨੇ ਦਿੱਤੇ ਪੁਲਿਸ ਨੂੰ ਹੁਕਮ!15 ਜੁਲਾਈ ਤੱਕ ਹੋਊ ਵੱਡਾ ਕੰਮ!

ਚੇਂਨਈ ‘ਚ ਪੈਟਰੋਲ 31 ਪੈਸੇ ਮਹਿੰਗਾ ਹੋ ਕੇ 101.37 ਰੁਪਏ ਅਤੇ ਡੀਜ਼ਲ ਨੌਂ ਪੈਸੇ ਦੇ ਵਾਧੇ ਨਾਲ 94.15 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਕੋਲਕਾਤਾ ‘ਚ ਪੈਟਰੋਲ 39 ਪੈਸੇ ਮਹਿੰਗਾ ਹੋ ਕੇ 100.62 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਉੱਥੇ ਡੀਜ਼ਲ ਦੀ ਕੀਮਤ 15 ਪੈਸੇ ਵਧੀ ਅਤੇ ਇੱਕ ਲੀਟਰ ਡੀਜ਼ਲ 92. 65 ਰੁਪਏ ਪ੍ਰਤੀ ਲੀਟਰ ਦਾ ਵਿਕਿਆ। ਪੈਟਰੋਲ – ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਅਤੇ ਉਸਦੇ ਆਧਾਰ ‘ਤੇ ਹਰ ਦਿਨ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button