ਲਖੀਮਪੁਰ ਖੀਰੀ ਮਾਮਲਾ : ਕਾਂਗਰਸੀ ਵਿਧਾਇਕਾਂ ਨੇ UP ਵਿਧਾਨ ਸਭਾ ਦੇ ਬਾਹਰ ਕੀਤਾ ਵਿਰੋਧ ਪ੍ਰਦਰਸ਼ਨ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਬਰਖਾਸਤ ਕਰਨ ਦੀ ਰੱਖੀ ਮੰਗ

ਲਖਨਊ : ਲਖੀਮਪੁਰ ਖੀਰੀ ਮਾਮਲੇ ‘ਚ ਐਸਆਈਟੀ ਦੇ ਖੁਲਾਸੇ ਤੋਂ ਬਾਅਦ ਵਿਰੋਧੀ ਦਲਾਂ ਦਾ ਹੰਗਾਮਾ ਜਾਰੀ ਹੈ। ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਇਜ਼ਲਾਸ ਦਾ ਦੂਜਾ ਦਿਨ ਹੈ ਜਿੱਥੇ ਲਖਨਊ ‘ਚ ਵਿਧਾਨ ਸਭਾ ਭਵਨ ਦੇ ਬਾਹਰ ਕਾਂਗਰਸ ਦੇ ਵਿਧਾਇਕ ਜੰਮ ਕੇ ਹੰਗਾਮਾ ਕਰ ਰਹੇ ਹਨ। ਕਾਂਗਰਸੀ ਵਿਧਾਇਕ ਇਹ ਮੰਗ ਕਰ ਰਹੇ ਹਨ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਬਰਖਾਸਤ ਕੀਤਾ ਜਾਵੇ।
Farmers Protest News : Ugrahan ਦਾ ਧਮਾਕਾ! ਸੰਘਰਸ਼ ਦਾ ਐਲਾਨ, ਪੱਟੇ ਜਾਣਗੇ Toll Plaza, ਡਰੀ ਸਰਕਾਰ ||
ਲਖਨਊ ‘ਚ ਵਿਧਾਨ ਸਭਾ ਮਾਰਗ ‘ਤੇ ਵਿਧਾਨ ਭਵਨ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਿਹਾ ਕਿ ਜਦੋਂ ਤੱਕ ਅਜੈ ਕੁਮਾਰ ਟੇਨੀ ਨੂੰ ਬਰਖਾਸਤ ਨਹੀਂ ਕੀਤਾ ਜਾਵੇਗਾ। ਇਸ ਮੁੱਦੇ ਨੂੰ ਬਾਹਰ ਵੀ ਚੁੱਕਣਗੇ ਅਤੇ ਵਿਧਾਨ ਸਭਾ ‘ਚ ਵੀ ਚੁੱਕਣਗੇ। ਇਸ ਲੜਾਈ ਨੂੰ ਮਜ਼ਬੂਤੀ ਨਾਲ ਅੰਜ਼ਾਮ ਤੱਕ ਪਹੁੰਚਾਉਣਗੇ।
ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਨਹੀਂ ਖੁੱਲ੍ਹਣਗੇ ਟੋਲ ਪਲਾਜ਼ੇ ! ਮੁੜ ਹੋਵੇਗਾ ਸ਼ੰਘਰਸ਼
ਉਥੇ ਹੀ ਇਸ ‘ਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕੀਤਾ, ਉਨ੍ਹਾਂ ਨੇ ਟਵੀਟ ਕਰ ਲਿਖਿਆ ਅਜੇ ਮਿਸ਼ਰਾ ਟੇਨੀ ਨੂੰ ਬਰਖਾਸਤ ਕਰਨ ਤੋਂ ਸਰਕਾਰ ਦਾ ਇਨਕਾਰ ਉਸਦੇ ਨੈਤਿਕ ਦੁਵੱਲੇਪਣ ਦਾ ਸਭ ਤੋਂ ਵੱਡਾ ਸੰਕੇਤ ਹੈ। ਨਰਿੰਦਰ ਮੋਦੀ ਜੀ, ਧਾਰਮਿਕਤਾ ਦੇ ਚਸ਼ਮੇ ਅਤੇ ਧਾਰਮਿਕ ਪੋਸ਼ਾਕ ਪਹਿਨਣ ਨਾਲ ਇਹ ਤੱਥ ਨਹੀਂ ਬਦਲਣਗੇ ਕਿ ਤੁਸੀਂ ਇੱਕ ਅਪਰਾਧੀ ਦੀ ਰੱਖਿਆ ਕਰ ਰਹੇ ਹੋ।
The government’s refusal to sack Ajay Mishra Teni is the starkest indication of its moral bankruptcy. @narendramodi ji, carefully curated spectacles of piety and wearing religious attire will not change the fact that you are protecting a criminal.. 1/2
— Priyanka Gandhi Vadra (@priyankagandhi) December 16, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.