NewsBreaking NewsD5 specialIndiaPoliticsPunjab

ਲਓ ਜੀ Sukhjinder Randhawa ਦਾ ਖ਼ੁਲਾਸਾ, ਆਹ ਲੀਡਰ ਨੇ Video Viral ਕੀਤੀ | 100 ਕਰੋੜ ਠੋਕਿਆ

ਗੁਰਦਾਸਪੁਰ : ਇਹ ਉਹ ਵੀਡੀਓ ਹੈ ਜਿਸ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਨੀਂਦ ਉਡਾ ਦਿੱਤੀ ਸੀ। ਵਾਇਰਲ ਵੀਡੀਓ ਤੋਂ ਖਫ਼ਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੀਡੀਆ ਨੂੰ ਲਪੇਟੇ ‘ਚ ਲੈ ਲਿਆ ਹੈ। ਬਟਾਲਾ ਦੇ ਐੱਸ.ਐੱਸ.ਪੀ. ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਰੰਧਾਵਾ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹੈ ਕਿ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਜਾਵੇ। ਰੰਧਾਵਾ ਨੇ ਲਲਕਾਰ ਕੇ ਵਿਰੋਧੀਆਂ ਨੂੰ ਕਿਹਾ ਹੈ ਕਿ ਹੁਣ ਉਹ ਇਸ ਵੀਡੀਓ ਦਾ ਜਵਾਬ ਠੋਕ ਕੇ ਦੇਣਗੇ।

ਲਓ ਜੀ Sukhjinder Randhawa ਦਾ ਖ਼ੁਲਾਸਾ, ਆਹ ਲੀਡਰ ਨੇ Video Viral ਕੀਤੀ | 100 ਕਰੋੜ ਠੋਕਿਆ

ਹੋਰ ਤਾਂ ਹੋਰ ਸੁਖਜਿੰਦਰ ਰੰਧਾਵਾ ਨੇ 100 ਕਰੋੜ ਦਾ ਮਾਣਹਾਨੀ ਕੇਸ ਕਰਨ ਦਾ ਵੀ ਦਾਅਵਾ ਕੀਤਾ ਹੈ। ਹੁਣ ਡੀ 5 ਚੈਨਲ ਪੰਜਾਬੀ ਨਾਲ ਹੋਈ ਰੰਧਾਵਾ ਦੀ ਉਹ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ। ਜਿਸ ‘ਚ ਰੰਧਾਵਾ ਨੇ ਸਿੱਧੇ ਤੌਰ ‘ਤੇ ਵੱਡੇ ਅਕਾਲੀ ਲੀਡਰ ਦਾ ਨਾਮ ਲੈ ਕੇ ਚੇਤਾਵਨੀ ਦਿੱਤੀ। ਓਧਰ ਐੱਸ.ਐੱਸ.ਪੀ. ਬਟਾਲਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੜਤਾਲ ਸਾਇਬਰ ਸੈੱਲ ਕਰੇਗਾ।

Breaking-ਡੇਰਾ ਮੁਖੀ ਦੀ ਮੌਤ ਕਾਰਨ ਸੋਗ ਦੀ ਲਹਿਰ, ਪ੍ਰੇਮੀਆਂ ਨੇ ਘੱਤੀਆਂ ਡੇਰੇ ਵੱਲ ਵਹੀਰਾਂ

ਜ਼ਿਕਰੇ ਖ਼ਾਸ ਹੈ ਕਿ ਬੇਅਦਬੀ ਮਾਮਲਿਆਂ ਤੋਂ ਲੈ ਕੇ ਗੈਂਗਸਟਰਵਾਦ ਤੇ ਨਸ਼ਿਆਂ ਤੱਕ ਰੰਧਾਵਾ ਬਾਦਲ ਪਰਿਵਾਰ ਤੇ ਖ਼ਾਸਕਰ ਮਜੀਠੀਆ ਨੂੰ ਘੇਰਦੇ ਆਏ ਹਨ।ਉਂਗਲ ਸਿੱਧੀ ਮਜੀਠੀਆ ‘ਤੇ ਚੁੱਕੀ ਤਾਂ ਅਕਾਲੀਆਂ ਨੇ ਵੀ ਧਾਵਾ ਬੋਲ ਦਿੱਤਾ। ਗੈਂਗਸਟਰਾਂ ਨਾਲ ਰੰਧਾਵਾ ਦੇ ਸਬੰਧ ਹੋਣ ਦੇ ਇਲਜ਼ਾਮ ਲਗਾਏ ਗਏ। ਵਿਰੋਧੀ ਰੰਧਾਵਾ ਦੀ ਕੁਰਸੀ ਖੁੱਸਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਸ਼ਾਇਦ ਹੁਣ ਸੁਖਜਿੰਦਰ ਰੰਧਾਵਾ ਤੇ ਮਜੀਠੀਆ ਵਿਚਾਲੇ ਛਿੜੀ ਇਹ ਸਿਆਸੀ ਜੰਗ ਪੰਜਾਬ ਦੀ ਸਿਆਸਤ ਨੂੰ ਹੋਰ ਸੇਕ ਦੇਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button