Breaking NewsD5 specialEntertainmentNewsSportsTop News

ਰੈਸਲਰ ਸੰਗਰਾਮ ਸਿੰਘ ਦੀ ਲਾੜੀ ਬਣੀ ਅਭਿਨੇਤਰੀ ਪਾਇਲ ਰੋਹਤਗੀ 

ਮੁੰਬਈ : ਅਭਿਨੇਤਰੀ ਪਾਇਲ ਰੋਹਤਗੀ ਨੇ ਸੰਗਰਾਮ ਸਿੰਘ ਨਾਲ ਵਿਆਹ ਕਰ ਲਿਆ ਹੈ। ਦੋਵੇਂ 12 ਸਾਲ ਤੋਂ ਡੇਟਿੰਗ ਕਰ ਰਹੇ ਸਨ ਤੇ ਆਖਿਰਕਾਰ ਉਨ੍ਹਾਂ ਨੇ ਵਿਆਹ ਦੇ ਬੰਧਨ ‘ਚ ਬੱਝਣ ਦਾ ਫੈਸਲਾ ਕੀਤਾ। ਵਿਆਹ ਕਰਨ ਤੋਂ ਪਹਿਲਾਂ ਦੋਵੇਂ ਆਗਰਾ ਦੇ 800 ਸਾਲ ਪੁਰਾਣੇ ਰਾਜੇਸ਼ਵਰ ਮਹਾਦੇਵ ਮੰਦਰ ‘ਚ ਭਗਵਾਨ ਮਹਾਦੇਵ ਦਾ ਆਸ਼ੀਰਵਾਦ ਲੈਣ ਪਹੁੰਚੇ।

ਮਾਨ ਦੇ MLA ਲਈ ਆਈ ਮਾੜੀ ਖ਼ਬਰ! ਹੁਣੇ ਵਾਪਰਿਆ ਵੱਡਾ ਭਾਣਾ! D5 Channel Punjabi

ਦੋਵੇਂ ਜਿਵੇਂ ਹੀ ਰਾਜੇਸ਼ਵਰ ਮੰਦਰ ਪਹੁੰਚੇ ਤਾਂ ਸੰਗਰਾਮ ਅਤੇ ਪਾਇਲ ਰੋਹਤਗੀ ਨੂੰ ਦੇਖਣ ਲਈ ਆਸ-ਪਾਸ ਲੋਕ ਇਕੱਠੇ ਹੋ ਗਏ ਪਰ ਆਪਣਿਆਂ ਦੇ ਪਿਆਰ ਅਤੇ ਪੁਲਿਸ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ ਉਨ੍ਹਾਂ ਨੇ ਸ਼ਾਂਤੀ ਅਤੇ ਖੁਸ਼ੀ ਨਾਲ ਮੰਦਰ ਵਿੱਚ ਪੂਜਾ-ਅਰਚਨਾ ਕੀਤੀ। ਸੁਰੱਖਿਆ ‘ਚ ਲੱਗੇ ਪੁਲਿਸ ਕਰਮਚਾਰੀ ਵੀ ਦੋਹਾਂ ਦੇ ਨਾਲ ਫੋਟੋਆਂ ਖਿਚਵਾਉਂਦੇ ਨਜ਼ਰ ਆਏ। ਉਨ੍ਹਾਂ ਨੇ ਪੁਲਿਸ ਨਾਲ ਵੀ ਤਸਵੀਰਾਂ ਖਿੱਚਵਾਈਆਂ। ਦੂਜੇ ਪਾਸੇ ਅੱਜ ਸਵੇਰੇ ਹੋਟਲ ਵਿੱਚ ਹਲਦੀ ਅਤੇ ਵਿਆਹ ਦੀਆਂ ਹੋਰ ਰਸਮਾਂ ਹੋਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button