ਰੇਲ ਯਾਤਰੀ ਧਿਆਨ ਦੇਣ ! ਨਵੇਂ ਸਾਲ ਤੋਂ ਮਹਿੰਗਾ ਹੋ ਸਕਦੈ ਟ੍ਰੇਨ ਸਫ਼ਰ
ਨਵੀਂ ਦਿੱਲੀ : ਨਵੇਂ ਸਾਲ ‘ਚ ਟ੍ਰੇਨ ਦਾ ਸਫਰ ਕਰਨਾ ਮਹਿੰਗਾ ਹੋ ਸਕਦਾ ਹੈ। ਰੇਲਵੇ ਬੋਰਡ ਨੇ ਇਸਦੇ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਰੇਲਵੇ ਬੋਰਡ ਦੇ ਚੇਅਰਮੈਨ ਵੀਕੇ ਯਾਦਵ ਨੇ ਇਸ ਗੱਲ ਦੇ ਸੰਕੇਤ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਯਾਤਰੀ ਕਿਰਾਏ ਤੇ ਮਾਲ ਭਾੜਾ ਦਰਾਂ ਨੂੰ ਹੁਣ ਤਰਕਪੂਰਨ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸਦਾ ਮਤਲਬ ਹੈ ਕਿ ਜਿੱਥੇ ਕਿਰਾਇਆ ਘੱਟ ਹੈ ਉੱਥੇ ਵਧਾਇਆ ਜਾਵੇਗਾ ਅਤੇ ਜਿੱਥੇ ਕਿਰਾਇਆ ਜ਼ਿਆਦਾ ਹੈ ਉੱਥੇ ਘੱਟ ਕੀਤਾ ਜਾਵੇਗਾ।
ਕੈਨੇਡਾ ਦੇ ਸਿੱਖ ਲੀਡਰ Jagmeet Singh ਨੇ ਮੋਦੀ ਸਰਕਾਰ ਦੀ ਬਣਾਈ ਰੇਲ | ਲਿਆ ਵੱਡਾ ਸਟੈਂਡ
ਯਾਦਵ ਮੁਤਾਬਕ ਮਾਲ ਢੁਲਾਈ ਕਿਰਾਏ ‘ਚ ਕੁਝ ਕਮੀ ਆ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਫ਼ੀ ਸਮੇਂ ਯਾਤਰੀ ਕਿਰਾਏ ‘ਚ ਵਾਧਾ ਨਹੀਂ ਹੋਇਆ ਹੈ ਤਾਂ ਜਿੱਥੇ ਕਿਰਾਇਆ ਘੱਟ ਹੈ ਉੱਥੇ ਵਾਧਾ ਵੀ ਹੋ ਸਕਦਾ ਹੈ। ਉਥੇ ਹੀ ਮਾਲ ਭਾੜੇ ਨੂੰ ਰੋਡ ਸੈਕਟਰ ਦੇ ਅਨੁਪਾਤ ਵਿੱਚ ਤੈਅ ਕੀਤਾ ਜਾਵੇਗਾ, ਜਿਸਦੇ ਨਾਲ ਰੇਲਵੇ ਦੇ ਮਾਲ ਢੁਲਾਈ ਕਿਰਾਏ ‘ਚ ਕਮੀ ਹੋ ਸਕਦੀ ਹੈ।
BREAKING | ਮੁਆਫ਼ੀ ਮੰਗਣ ਸਮੇਂ Bhagwant Mann ਅੱਗੇ ਪੱਤਰਕਾਰ ਨੇ ਆਪਣਿਆਂ ਨੂੰ ਭੰਡਿਆ
ਪਿਛਲੇ ਦਿਨੀਂ ਮੀਡੀਆ ਰਿਪੋਰਟਸ ‘ਚ ਦਾਅਵਾ ਕੀਤਾ ਗਿਆ ਸੀ ਕਿ ਰੇਲਵੇ ਜਿਆਦਾ ਡਿਮਾਂਡ ਵਾਲੇ ਰੂਟਸ ‘ਤੇ ਯਾਤਰੀ ਕਿਰਾਏ ਵਿੱਚ ਵਾਧਾ ਕਰਨ ਜਾ ਰਿਹਾ ਹੈ। ਹੁਣ ਰੇਲਵੇ ਬੋਰਡ ਦੇ ਚੇਅਰਮੈਨ ਵੀ ਕੁੱਝ ਇੰਜ ਹੀ ਸੰਕੇਤ ਦੇ ਰਹੇ ਹਨ। ਕਿਰਾਏ ਵਿੱਚ ਵਾਧੇ ਦੇ ਵਿਚਾਰ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ, ਜਦੋਂ ਹਾਲ ‘ਚ ਸੀਏਜੀ ਨੇ ਕਿਹਾ ਹੈ ਕਿ ਰੇਲਵੇ ਦੀ ਆਰਥਿਕ ਹਾਲਤ ਬੇਹੱਦ ਖ਼ਰਾਬ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.