NationalTop News

ਰੇਲਵੇ ਦੀ ਲਾਪਰਵਾਹੀ ਦੇ ਚਲਦਿਆਂ ਸਟੇਸ਼ਨ ਤੇ ਕਰੰਟ ਲੱਗਣ ਨਾਲ ਔਰਤ ਦੀ ਮੌਤ

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਰੇਲਵੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ‘ਚ ਇਕ ਔਰਤ ਦੀ ਜਾਨ ਚਲੀ ਗਈ। ਜਦੋਂ ਔਰਤ ਸਟੇਸ਼ਨ ਜਾ ਰਹੀ ਸੀ ਤਾਂ ਮੀਂਹ ਕਾਰਨ ਪਹਿਲਾਂ ਹੀ ਪਾਣੀ ਭਰ ਗਿਆ ਸੀ। ਔਰਤ ਨੇ ਰਸਤੇ ‘ਚ ਭਰੇ ਪਾਣੀ ਤੋਂ ਬਚਣ ਲਈ ਬਿਜਲੀ ਦੇ ਖੰਭੇ ਦਾ ਸਹਾਰਾ ਲਿਆ ਤਾਂ ਉਸ ਨੂੰ ਕਰੰਟ ਲੱਗ ਗਿਆ। ਆਸਪਾਸ ਦੇ ਲੋਕਾਂ ਨੇ ਤੁਰੰਤ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਰੇਲਵੇ ਦੇ ਨਾਲ-ਨਾਲ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਅਨੁਸਾਰ ਦਿੱਲੀ ਦੇ ਪ੍ਰੀਤ ਵਿਹਾਰ ਦੀ ਰਹਿਣ ਵਾਲੀ ਸਾਕਸ਼ੀ ਆਹੂਜਾ ਨਾਂ ਦੀ ਔਰਤ ਸਵੇਰੇ ਕਰੀਬ 5.30 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੀ ਸੀ। ਔਰਤ ਦੇ ਨਾਲ ਦੋ ਹੋਰ ਔਰਤਾਂ ਅਤੇ 3 ਬੱਚੇ ਸਨ। ਸਾਕਸ਼ੀ ਨੇ ਸ਼ਤਾਬਦੀ ਟਰੇਨ ਰਾਹੀਂ ਭੋਪਾਲ ਜਾਣਾ ਸੀ। ਰਾਤ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸਟੇਸ਼ਨ ਦੇ ਆਲੇ-ਦੁਆਲੇ ਪਾਣੀ ਭਰ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button