NewsD5 specialPoliticsPunjab

ਰੇਲਵੇ ਟਰੈਕ ਖਾਲੀ ਕਰਨ ਲਈ ਵੱਖ ਵੱਖ ਵਰਗਾਂ ਵੱਲੋਂ ਕਿਸਾਨਾਂ ਦਾ ਧੰਨਵਾਦ

ਫਤਹਿਗੜ੍ਹ ਸਾਹਿਬ, 24 ਨਵੰਬਰ
ਕਿਸਾਨਾਂ ਵੱਲੋਂ ਪਿਛਲੇ ਕਰੀਬ 02 ਮਹੀਨਿਆਂ ਤੋਂ  ਰੇਲਵੇ ਟਰੈਕਾਂ ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕਰਨ ਉਪਰੰਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ, ਜਿਸ ਸਦਕਾ ਰੇਲਗੱਡੀਆਂ ਦੀ ਆਵਾਜਾਈ ਸੂਬੇ ਵਿੱਚ ਮੁੜ ਬਹਾਲ ਹੋ ਗਈ ਹੈ। ਇਸ ਸਬੰਧੀ ਵੱਖ ਵੱਖ ਵਰਗਾਂ ਵੱਲੋਂ ਕਿਸਾਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਇਸ ਬਾਰੇ ਵਿਸਥਾਰਤ ਗੱਲਬਾਤ ਕਰਦਿਆਂ ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ੍ਰੀ ਗੁਲਸ਼ਨ ਰਾਏ ਬੌਬੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਨਾਲ ਕਿਸਾਨਾਂ ਨੂੰ  ਲਾਭ ਹੋਵੇਗਾ ਕਿਉਂਕਿ ਰੇਲਗੱਡੀਆਂ ਨਾ ਚੱਲਣ ਕਾਰਨ ਇੱਕ ਤਾਂ ਯੂਰੀਏ ਦਾ ਘਾਟ ਸੀ ਅਤੇ ਦੂਸਰਾ ਲੇਬਰ ਸਬੰਧੀ ਵੀ ਮੁਸ਼ਕਿਲਾਂ ਆ ਰਹੀਆਂ ਸਨ ਜੋ ਕਿ ਹੁਣ ਹੱਲ ਹੋ ਜਾਣਗੀਆਂ। ਇਸਦੇ ਨਾਲ ਨਾਲ ਟਰਾਂਸਪੋਟਰਾ ਨੂੰ ਵੀ ਬਹੁਤ ਲਾਭ ਹੋਵੇਗਾ ਕਿਉਕਿ ਰੇਲ ਗੱਡੀਆਂ ਨਾ ਚੱਲਣ ਕਾਰਨ ਉਹ ਮਾਲ ਉਨ੍ਹਾਂ ਨੂੰ ਨਹੀਂ ਮਿਲ ਰਿਹਾ ਸੀ ਜੋ ਉਨ੍ਹਾਂ ਨੇ ਆਪਣੇ ਵਾਹਨਾਂ ਜ਼ਰੀਏ ਅੱਗੇ ਪੁੱਜਦਾ ਕਰਨਾ ਹੁੰਦਾ ਹੈ।ਇਸਦੇ ਨਾਲ ਨਾਲ ਫਸਲਾਂ ਦੀ ਢੋਆ ਢੁਆਈ ਸਬੰਧੀ ਵੀ ਦਿੱਕਤ ਨਹੀਂ ਆਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਪੈਂਦੀ ਅਹਿਮ ਸਨਅਤ ਮੰਡੀ ਗੋਬਿੰਦਗੜ੍ਹ ਵਿਖੇ ਵੀ ਕੱਚੇ ਮਾਲ ਦੀ ਹੁਣ ਕੋਈ ਦਿੱਕਤ ਨਹੀਂ ਆਵੇਗੀ ਅਤੇ ਲੇਬਰ ਸਬੰਧੀ ਵੀ ਮੁਸ਼ਕਿਲਾਂ ਨਹੀਂ ਆਉਣਗੀਆਂ । ਕੋਰੋਨਾ ਕਾਰਨ ਪ੍ਰਭਾਵਿਤ ਹੋਏ ਅਰਥਚਾਰੇ ਨੂੰ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਹੋਰ ਢਾਹ ਲੱਗੀ ਸੀ ਅਤੇ ਰੇਲਾਂ ਚੱਲਣ ਨਾਲ ਸੂਬੇ ਦੀ ਅਰਥਵਿਵਸਥਾ ਮੁੜ ਠੀਕ ਹੋਣ ਵੱਲ ਜਾਵੇਗੀ।
-Nav Gill
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button