Breaking NewsD5 specialEntertainmentNews

ਰੇਖਾ ਨੂੰ ਘਰ ‘ਚ ਹੀ ਕੀਤਾ ਗਿਆ ਕੁਆਰਨਟਾਇਨ, ਜ਼ਲਦ ਹੋਵੇਗਾ ਕੋਰੋਨਾ ਟੈਸਟ

ਨਵੀਂ ਦਿੱਲੀ : ਬਾਲੀਵੁੱਡ ਦਿੱਗਜ਼ ਅਦਾਕਾਰਾ ਰੇਖਾ ਘਰ ‘ਚ ਹੀ ਇਕਾਂਤਵਾਸ ਹੋ ਗਈ ਹੈ। ਉਨ੍ਹਾਂ ਦਾ ਇੱਕ ਸੁਰੱਖਿਆ ਕਰਮੀ ਅਤੇ 2 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਏ ਜਾਣ ‘ਤੇ ਉਨ੍ਹਾਂ ਨੂੰ ਇਕਾਂਤਵਾਸ ‘ਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰੇਖਾ ਮੁੰਬਈ ਦੇ ਬਾਂਦਰਾ ‘ਚ ਸਥਿਤ ਆਲੀਸ਼ਾਨ ਬੰਗਲੇ ‘ਸੀ ਸਪਰਿੰਗਜ਼’ ‘ਚ ਰਹਿੰਦੀ ਹੈ। ਬੀ.ਐੱਮ. ਸੀ. ਨੇ ਬੀਤੇ ਸਨਿਚਰਵਾਰ ਕੋਵਿਡ-19 ਦੇ ਕੇਸ ਮਿਲਣ ‘ਤੇ ਰੇਖਾ ਦਾ ਬੰਗਲਾ ਸੀਲ ਕਰ ਦਿੱਤਾ ਸੀ ਅਤੇ ਕੰਟੇਨਮੈਂਟ ਜ਼ੋਨ ਐਲਾਨੇ ਜਾਣ ਦਾ ਇਕ ਬੋਰਡ ਵੀ ਬਾਹਰ ਲਗਾ ਦਿੱਤਾ ਗਿਆ ਸੀ।

ਐਹੋ ਜਿਹਾ ਹੋਵੇ ਪੰਜਾਬ ਦਾ ਹਰੇਕ ਐੱਸਐੱਸਪੀ,ਇਮਾਨਦਾਰ ਅਫ਼ਸਰ ਦੀਆਂ ਸਿਰਫ 2 ਸਾਲਾ ਪ੍ਰਾਪਤੀਆਂ ਸੁਣ ਹੋ ਜਾਓਗੇ ਹੈਰਾਨ

ਇਸਦੇ ਨਾਲ ਹੀ ਬਾਲੀਵੁੱਡ ਦੀ ਵੱਡੀ ਖਬਰ ਇਹ ਵੀ ਹੈ ਕਿ ਸ਼ਨੀਵਾਰ ਰਾਤ ਨੂੰ ਹੀ ਮੈਗਾਸਟਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦਾ ਕੋਰੋਨਾ ਵਾਇਰਸ ਟੈਸ‍ਟ ਪੌਜ਼ੀਟਿਵ ਆਇਆ ਸੀ। ਉਨ੍ਹਾਂ ਦੋਵਾਂ ਨੂੰ ਮੁੰਬਈ ਦੇ ਨਾਨਾਵਦੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪੂਰੇ ਪਰਿਵਾਰ ਅਤੇ ਸਟਾਫ ਦੇ ਮੈਬਰਾਂ ਦਾ ਟੈਸਟ ਕੀਤਾ ਗਿਆ, ਜਿਸ ਵਿੱਚ ਅਭਿਸ਼ੇਕ ਦੀ ਪਤਨੀ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਧੀ ਆਰਾਧਿਆ ਪੌਜੀਟਿਵ ਪਾਈ ਗਈ ਹੈ। ਐਸ਼ਵਰਿਆ ਅਤੇ ਆਰਾਧਿਆ ਦੋਵੇਂ ਹੀ ਹੋਮ ਕ‍ੁਆਰਨਟਾਈਨ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button