Breaking NewsD5 specialInternationalNewsTop News

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਲੈਣਗੇ ਕੋਰੋਨਾ ਦੀ ਵੈਕਸੀਨ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਦਾ ਟੀਕਾ ਲਗਵਾਉਣਗੇ।  ਦੇਸ਼ ‘ਚ ਕਈ ਮਹੀਨੇ ਪਹਿਲਾਂ ਵੱਡੇ ਪੈਮਾਨੇ ‘ਤੇ ਟੀਕਾਕਰਣ ਸ਼ੁਰੂ ਹੋ ਗਿਆ ਸੀ। ਕਰੇਮਲਿਨ ਦੇ ਵਿਰੋਧੀਆਂ ਨੇ ਰੂਸ ‘ਚ ਟਾਕਰੇ ਤੇ ਹੌਲੀ ਰਫ਼ਤਾਰ ਨਾਲ ਟੀਕਾਕਰਣ ਸ਼ੁਰੂ ਹੋਣ ਦੇ ਵਿੱਚ ਟੀਕਾ ਨਾ ਲਗਵਾਉਣ ਨੂੰ ਲੈ ਕੇ ਪੁਤਿਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਰਾਸ਼ਟਰਪਤੀ ਦੀ ਅਰੁਚੀ ਨਾਲ ਟੀਕੇ ਦੇ ਪ੍ਰਤੀ ਪਹਿਲਾਂ ਤੋਂ ਮੌਜੂਦ ਹਿਚਕਿਚਾਹਟ ਨੂੰ ਜ਼ੋਰ ਮਿਲ ਰਿਹਾ ਹੈ। ਰੂਸ ਦੀ ਜਨਸੰਖਿਆ 14.6 ਕਰੋੜ ਹੈ ਅਤੇ ਉਨ੍ਹਾਂ ਵਿਚੋਂ ਬਸ 4.3 ਫੀਸਦੀ ਨੂੰ ਇੱਕ ਖੁਰਾਕ ਲੱਗੀ ਹੈ।

ਕੈਪਟਨ ਤੇ ਕੇਜਰੀਵਾਲ ‘ਚ ਖੜਕੀ ਜੰਗ,ਕਹਿਤੀ ਕੈਪਟਨ ਨੇ ਅਜਿਹੀ ਗੱਲ..ਸੁਣਕੇ ਲਾਲ ਪੀਲੇ ਹੋਏ ਆਪ ਲੀਡਰ

ਉਹ ਟੀਕਾਕਰਣ ਦੀ ਦਰ ਦੀ ਲਿਹਾਜ਼ ਨਾਲ ਹੋਰ ਕਈ ਦੇਸ਼ਾਂ ਤੋਂ ਪਿੱਛੇ ਚੱਲ ਰਿਹਾ ਹੈ। ਪੁਤਿਨ ਨੇ ਸੋਮਵਾਰ ਨੂੰ ਸਰਕਾਰੀ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਵਿੱਚ ਕਿਹਾ ਕਿ ਕੱਲ ਉਹ ਟੀਕਾ ਲਗਵਾਉਣਗੇ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਨਹੀਂ ਕੀਤਾ ਕਿ ਰੂਸ ਮਨਜ਼ੂਰੀ ਪ੍ਰਾਪਤ ਤਿੰਨ ਟੀਕਿਆਂ ਵਿੱਚੋਂ ਕਿਹੜਾ ਟੀਕਾ ਲਗਵਾਉਣਗੇ। ਰੂਸੀ ਰਾਸ਼ਟਰਪਤੀ ਅਨੁਸਾਰ ਰੂਸ ‘ਚ 63 ਲੱਖ ਲੋਕ ਪਹਿਲਾਂ ਹੀ ਘੱਟ ਤੋਂ ਘੱਟ ਇੱਕ ਖੁਰਾਕ ਲੈ ਚੁੱਕੇ ਹਨ ਅਤੇ 43 ਤੋਂ ਜਿਆਦਾ ਲੋਕ ਦੋਵੇਂ ਖੁਰਾਕ ਲੈ ਚੁੱਕੇ ਹਨ। ਪੁਤਿਨ ਨੇ ਕਿਹਾ ਅੱਜ ਅਸੀਂ ਵਿਸ਼ਵਾਸ  ਦੇ ਨਾਲ ਕਹਿ ਸਕਦੇ ਹਾਂ ਕਿ ਰੂਸੀ ਟੀਕੇ ਬਿਲਕੁੱਲ ਭਰੋਸੇਮੰਦ ਅਤੇ ਸੁਰੱਖਿਅਤ ਹਨ। ਇਹ ਸਾਡੇ ਵਿਗਿਆਨੀਆਂ ਅਤੇ ਮਾਹਿਰਾਂ ਦੀ ਸਫਲਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button