Breaking NewsD5 specialInternationalNewsSportsTop News

ਰੂਸੀ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਦੇਵੇਗਾ ਅਮਰੀਕੀ ਓਪਨ

ਨਿਊਯਾਰਕ : ਅਮਰੀਕੀ ਓਪਨ ਰੂਸ ਅਤੇ ਬੇਲਾਰੂਸ ਦੇ ਟੈਨਿਸ ਖਿਡਾਰੀਆਂ ਨੂੰ ਇਸ ਸਾਲ ਹਿੱਸਾ ਲੈਣ ਦੀ ਇਜਾਜ਼ਤ ਮਿਲੇਗੀ, ਜਦੋਂਕਿ ਯੂਕ੍ਰੇਨ ‘ਚ ਯੁੱਧ ਜਾਰੀ ਹੈ, ਜਿਸ ਕਾਰਨ ਵਿੰਬਲਡਨ ਨੇ ਇਨ੍ਹਾਂ ਦੇਸ਼ਾਂ ਦੇ ਖਿਡਾਰੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਯੂ.ਐੱਸ.ਟੈਨਿਸ ਐਸੋਸੀਏਸ਼ਨ (ਯੂ.ਐੱਸ.ਟੀ.ਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਰਜਕਾਰੀ ਨਿਰਦੇਸ਼ਕ ਲਿਊ ਸ਼ੇਰ ਨੇ ਮੰਗਲਵਾਰ ਨੂੰ ਐਸੋਸੀਏਟਡ ਪ੍ਰੈਸ ਨਾਲ ਇੰਟਰਵਿਊ ਵਿਚ ਕਿਹਾ ਕਿ ਯੂ.ਐੱਸ.ਟੀ.ਏ. ਬੋਰਡ ਨੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਟੂਰਨਾਮੈਂਟ ਵਿਚ ਪ੍ਰਵੇਸ਼ ਦੇਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਵਿਅਕਤੀਗਤ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸਰਕਾਰਾਂ ਦੇ ਕੰਮਾਂ ਅਤੇ ਫ਼ੈਸਲਿਆਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਬਿਸ਼ਨੋਈ ਦੇ ਰਿਮਾਂਡ ਤੋਂ ਬਾਅਦ ਚੱਕੇ 2 ਹੋਰ ਸਾਥੀ | D5 Channel Punjabi

ਸ਼ੇਰ ਨੇ ਕਿਹਾ ਕਿ ਰੂਸ ਅਤੇ ਬੇਲਾਰੂਸ ਦੇ ਖਿਡਾਰੀ ਨਿਰਪੱਖ ਝੰਡੇ ਹੇਠ (ਦੁਨੀਆ ਭਰ ਵਿਚ ਵੱਖ-ਵੱਖ ਟੈਨਿਸ ਟੂਰਨਾਮੈਂਟ ਵਿਚ ਇਸੇ ਇੰਤਜ਼ਾਮ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ, ਜਿਸ ਵਿਚ 5 ਜੂਨ ਨੂੰ ਸਮਾਪਤ ਹੋਇਆ ਫਰੈਂਚ ਓਪਨ ਵੀ ਸ਼ਾਮਲ ਸੀ) ਫਲਸ਼ਿੰਗ ਮਿਡੋਜ ਵਿਚ ਖੇਡਣਗੇ। ਅਮਰੀਕੀ ਓਪਨ ਨਿਊਯਾਰਕ ਵਿਚ 29 ਅਗਸਤ ਤੋਂ ਸ਼ੁਰੂ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button