Breaking NewsD5 specialIndiaNewsPunjabTop News

ਰੂਪਨਗਰ ਪਹੁੰਚੀ ਯੂਪੀ ਪੁਲਿਸ ਦੀ ਟੀਮ, ਮੁਖ‍ਤਾਰ ਅੰਸਾਰੀ ਨੂੰ ਲਿਜਾਇਆ ਜਾਵੇਗਾ ਬਾਂਦਾ ਜੇਲ੍ਹ

ਰੂਪਨਗਰ : ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਅੱਜ ਰੂਪਨਗਰ (ਰੋਪੜ) ਜੇਲ੍ਹ ਤੋਂ ਯੂਪੀ ਦੀ ਬਾਂਦਾ ਜੇਲ੍ਹ ਲਿਜਾਇਆ ਜਾਵੇਗਾ। ਯੂਪੀ ਦੀ ਬਾਂਦਾ ਪੁਲਿਸ ਦੀ ਟੀਮ ਅੱਜ ਤੜਕੇ ਕਰੀਬ ਚਾਰ ਵਜੇ ਰੂਪਨਗਰ ਪਹੁੰਚ। ਹੁਣ ਰਸਮੀ ਕਾਰਵਾਈ ਪੂਰੀ ਕਰ ਕੇ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁਲਿਸ ਟੀਮ ਦੇ ਹਵਾਲੇ ਕੀਤਾ ਜਾਵੇਗਾ।

ਹੁਣ ਕੇਂਦਰ ਨੇ ਲਿਆ ਸਿੱਖਾਂ ਨਾਲ ਪੰਗਾ! ਗਰਮ ਹੋਇਆ ਮਾਹੌਲ!

ਮੁਖਤਾਰ ਦੀ ਕੋਰੋਨਾ ਟੈਸਟ ਰਿਪੋਰਟ ਦਾ ਇੰਤਜ਼ਾਰ
ਰੂਪਨਗਰ ਜ਼ਿਲ੍ਹਾ ਜੇਲ੍ਹ ‘ਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਦੀ ਕੋਰੋਨਾ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਹੈ। ਉੱਤਰ ਪ੍ਰਦੇਸ਼ ਪੁਲਿਸ ਟੀਮ ਦੇ ਪੁੱਜਣ ਤੋਂ ਬਾਅਦ ਹੁਣ ਉਸਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਮੁਖਤਾਰ ਦੇ ਕੋਰੋਨਾ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਹੋਵੇਗਾ। ਅੰਸਾਰੀ ਦਾ ਦੋ ਦਿਨ ਪਹਿਲਾਂ ਸੈਂਪਲ ਲਿਆ ਗਿਆ ਸੀ। ਰੂਪਨਗਰ  ਦੇ ਐਸਐਮਓ ਪਵਨ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਜੇਲ੍ਹ ਵਿੱਚ ਗਈ ਸੀ ਅਤੇ ਕਈ ਲੋਕਾਂ ਦੇ ਸੈਂਪਲ ਲਏ ਗਏ ਸਨ।

🔴LIVE | ਰਾਜੇਵਾਲ ਨੇ ਕਰਤਾ ਵੱਡਾ ਐਲਾਨ ! ਡਰੀ ਮੋਦੀ ਸਰਕਾਰ ! ਕੇਂਦਰ ਨੇ ਬਦਲਿਆ ਫੈਸਲਾ!

ਉੱਧਰ, ਰੂਪਨਗਰ-ਨੰਗਲ ਹਾਈਵੇਅ ‘ਤੇ ਐਤਵਾਰ ਰਾਤ ਨਾਨਕ ਢਾਬੇ ਦੇ ਬਾਹਰ ਲਵਾਰਸ ਮਿਲੀ ਉੱਤਰ ਪ੍ਰਦੇਸ਼ ਨੰਬਰ ਦੀ ਐਂਬੂਲੈਂਸ ਦੀ ਸੋਮਵਾਰ ਨੂੰ ਪੰਜਾਬ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਸਾਂਝੇ ਤੌਰ ‘ਤੇ ਜਾਂਚ ਕੀਤੀ। ਇਸ ਦੌਰਾਨ ਐਂਬੂਲੈਂਸ ਦਾ ਚੇਸਿਸ ਨੰਬਰ ਉਹੀ ਮਿਲਿਆ ਜਿਹੜਾ ਵਾਹਨ ਰਜਿਸਟ੍ਰੇਸ਼ਨ ‘ਚ ਦਰਜ ਹੈ। ਰੂਪਨਗਰ ਦੇ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ ਐਂਬੂਲੈਂਸ ਜ਼ਿਲ੍ਹਾ ਪੁਲਿਸ ਦੀ ਕਸਟਡੀ ‘ਚ ਹੈ ਤੇ ਜਾਂਚ ਜਾਰੀ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਐਂਬੂਲੈਂਸ ਬੁਲੇਟਪਰੂਫ ਨਹੀਂ ਹੈ ਤੇ ਇਸ ਨੂੰ ਮੌਡੀਫਾਈ ਨਹੀਂ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button