Breaking NewsD5 specialIndiaNewsPoliticsTop News

ਰਾਹੁਲ ਦਾ ਮੋਦੀ ‘ਤੇ ਹਮਲਾ, ‘ਕਿਸਾਨਾਂ ‘ਤੇ ਵਾਰ ਕਰਕੇ PM ਕਰ ਰਹੇ ਨੇ ਭਾਰਤ ਨੂੰ ਕਮਜ਼ੋਰ’

ਨਵੀਂ ਦਿੱਲੀ : ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਪੀਐਮ ਸਾਡੇ ਕਿਸਾਨ – ਮਜ਼ਦੂਰਾਂ ‘ਤੇ ਵਾਰ ਕਰ ਕੇ ਭਾਰਤ ਨੂੰ ਕਮਜ਼ੋਰ ਕਰ ਰਹੇ ਹਨ। ਫਾਇਦਾ ਸਿਰਫ ਦੇਸ਼ – ਵਿਰੋਧੀ ਤਾਕਤਾਂ ਦਾ ਹੋਵੇਗਾ।

🔴LIVE|ਬਾਰਡਰ ਖ਼ਾਲੀ ਕਰਵਾਉਣ ਦੇ ਹੁਕਮ ਤੋਂ ਬਾਅਦ ਜਥੇਬੰਦੀਆਂ ਦਾ ਵੱਡਾ ਧਮਾਕਾ!ਮੋਦੀ ਨੂੰ ਪਾਤੀ ਬਿਪਤਾ! ਵੱਡਾ ਐਲਾਨ!

ਇੱਕ ਪੱਖ ਚੁਣਨ ਦਾ ਸਮਾਂ, ਮੈਂ ਕਿਸਾਨਾਂ ਦੇ ਨਾਲ :  ਰਾਹੁਲ
ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਦੌਰਾਨ ਹਿੰਸਾ ਨੂੰ ਲੈ ਕੇ ਕਈ ਕਿਸਾਨ ਨੇਤਾਵਾਂ  ਦੇ ਖਿਲਾਫ ਮਾਮਲਾ ਦਰਜ ਹੋਣ ਅਤੇ ਗਾਜੀਪੁਰ ਬਾਰਡਰ ‘ਤੇ ਗਤੀਰੋਧ ਦੀ ਪ੍ਰਸ਼ਠਭੂਮੀ ‘ਚ ਕਿਹਾ ਕਿ ਹੁਣ ਇੱਕ ਪੱਖ ਚੁਣਨ ਦਾ ਸਮਾਂ ਹੈ ਅਤੇ ਉਹ ਕਿਸਾਨਾਂ ਅਤੇ ਉਨ੍ਹਾਂ ਦੇ ਸ਼ਾਂਤੀਪੂਰਨ ਅੰਦੋਲਨ ਦੇ ਨਾਲ ਖੜੇ ਹਨ। ਉਨ੍ਹਾਂ ਨੇ ਟਵੀਟ ਕੀਤਾ ਸੀ ਇੱਕ ਸਾਇਡ ਚੁਣਨ ਦਾ ਸਮਾਂ ਹੈ। ਮੇਰਾ ਫੈਸਲਾ ਸਾਫ਼ ਹੈ। ਮੈਂ ਲੋਕਤੰਤਰ ਦੇ ਨਾਲ ਹਾਂ, ਮੈਂ ਕਿਸਾਨਾਂ ਅਤੇ ਉਨ੍ਹਾਂ ਦੇ  ਸ਼ਾਂਤੀਪੂਰਨ ਅੰਦੋਲਨ  ਦੇ ਨਾਲ ਹਾਂ।

ਪੇਟ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ! ਆਹ ਡਾਕਟਰ ਨੇ ਦੱਸੇ ਕਮਾਲ ਦੇ ਨੁਕਤੇ

ਕਿਸਾਨ ਨੇਤਾਵਾਂ ਦੇ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ‘ਤੇ ਸ਼ਹਿਰ ‘ਚ ਕਿਸਾਨਾਂ ਦੀ ਟਰੈਕਟਰ ਪਰੇਡ  ਦੇ ਦੌਰਾਨ ਹੋਈ ਹਿੰਸਾ ਦੇ ਸਬੰਧ ‘ਚ ਦਰਜ FIR ‘ਚ ਨਾਮਜਦ ਕਿਸਾਨ ਆਗੂਆਂ ਦੇ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ। ਇਸਦੇ ਨਾਲ ਹੀ ਆਪਣੀ ਜਾਂਚ ਤੇਜ ਕਰਦੇ ਹੋਏ ਪੁਲਿਸ ਨੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਸੰਬੰਧ ‘ਚ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਹੈ।  ਪੁਲਿਸ ਨੇ ਕਿਸਾਨ ਆਗੂਆਂ ਨੂੰ ਤਿੰਨ ਦਿਨਾਂ ਦਾ ਸਮਾਂ ਦਿੰਦੇ ਹੋਏ ਇਹ ਦੱਸਣ ਨੂੰ ਕਿਹਾ ਹੈ ਕਿ ਕਿਉਂ ਨਾ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਪਰੇਡ ਲਈ ਤੈਅ ਸ਼ਰਤਾਂ ਦਾ ਪਾਲਣ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button